ਪਾਕਿਸਤਾਨੀ ਕ੍ਰਿਕਟਰ ਨੇ ਬੱਲੇ ਨਾਲ ਬਣਾਈ ਬੰਦੂਕ, ਫਿਲਮ ਐਸੋਸੀਏਸ਼ਨ ਨੇ ਕਿਹਾ- ਇਹ ਸ਼ਹੀਦਾਂ ਤੇ ਫ਼ੌਜ ਦਾ ਅਪਮਾਨ

Tuesday, Sep 23, 2025 - 11:08 AM (IST)

ਪਾਕਿਸਤਾਨੀ ਕ੍ਰਿਕਟਰ ਨੇ ਬੱਲੇ ਨਾਲ ਬਣਾਈ ਬੰਦੂਕ, ਫਿਲਮ ਐਸੋਸੀਏਸ਼ਨ ਨੇ ਕਿਹਾ- ਇਹ ਸ਼ਹੀਦਾਂ ਤੇ ਫ਼ੌਜ ਦਾ ਅਪਮਾਨ

ਸਪੋਰਟਸ ਡੈਸਕ- ਦੁਬਈ 'ਚ ਹੋਏ ਭਾਰਤ-ਪਾਕਿਸਤਾਨ ਮੈਚ ਦੌਰਾਨ ਪਾਕਿਸਤਾਨੀ ਕ੍ਰਿਕਟਰ ਸਾਹਿਬਜਾਦਾ ਫਰਹਾਨ ਵੱਡੇ ਵਿਵਾਦ 'ਚ ਫਸ ਗਿਆ ਹੈ। ਫਰਹਾਨ ਨੇ ਹਾਫ ਸੈਂਚਰੀ ਪੂਰੀ ਕਰਨ ਤੋਂ ਬਾਅਦ ਬੱਲੇ ਨੂੰ ਬੰਦੂਕ ਵਾਂਗ ਫੜ ਕੇ ਸ਼ੂਟ ਕਰਨ ਦਾ ਐਕਸ਼ਨ ਕੀਤਾ। ਇਸ ਹਰਕਤ ਨੂੰ ਲੈ ਕੇ ਨਾ ਸਿਰਫ਼ ਸੋਸ਼ਲ ਮੀਡੀਆ ‘ਤੇ ਗੁੱਸਾ ਫੈਲਿਆ ਹੈ, ਬਲਕਿ ਆਲ ਇੰਡੀਆ ਸਿਨੇ ਵਰਕਰਜ਼ ਐਸੋਸੀਏਸ਼ਨ (AICWA) ਨੇ ਵੀ ਇਸ ਦੀ ਤਿੱਖੀ ਨਿੰਦਾ ਕੀਤੀ ਹੈ।

AICWA ਦਾ ਬਿਆਨ

ਐਸੋਸੀਏਸ਼ਨ ਨੇ ਆਪਣੇ ਅਧਿਕਾਰਿਕ ਅਕਾਊਂਟ 'ਤੇ ਲਿਖਿਆ,''ਪਾਕਿਸਤਾਨੀ ਖਿਡਾਰੀ ਵੱਲੋਂ ਬੱਲੇ ਨੂੰ ਬੰਦੂਕ ਵਾਂਗ ਭੀੜ ਵੱਲ ਤਾਣਨਾ ਖੇਡ ਭਾਵਨਾ ਦਾ ਅਪਮਾਨ ਹੈ। ਇਹ ਨਾ ਸਿਰਫ਼ ਸਾਡੇ ਸ਼ਹੀਦਾਂ ਅਤੇ ਫੌਜ ਦੀ ਬੇਇੱਜ਼ਤੀ ਹੈ, ਸਗੋਂ ਮੈਦਾਨ 'ਚ ਅੱਤਵਾਦ ਦਾ ਪ੍ਰਦਰਸ਼ਨ ਹੈ।” ਇਸ ਨਾਲ ਹੀ AICWA ਨੇ BCCI ਦੀ ਵੀ ਸਖ਼ਤ ਨਿੰਦਾ ਕੀਤੀ। ਉਨ੍ਹਾਂ ਕਿਹਾ ਕਿ, “BCCI ਲਈ ਦੇਸ਼ ਤੋਂ ਵੱਧ ਪੈਸਾ ਮਹੱਤਵਪੂਰਨ ਹੈ। ਉਨ੍ਹਾਂ ਨੇ ਮੁਨਾਫੇ ਲਈ ਇਹ ਸ਼ਰਮਨਾਕ ਮੈਚ ਹੋਣ ਦਿੱਤਾ। ICC ਚੇਅਰਮੈਨ ਜੈ ਸ਼ਾਹ ਵੀ ਮੈਚ ਰੋਕ ਸਕਦੇ ਸਨ, ਪਰ ਉਨ੍ਹਾਂ ਦੀ ਚੁੱਪ ਬਹੁਤ ਕੁਝ ਕਹਿੰਦੀ ਹੈ। ਭਾਰਤ ਦੀ ਅਸਲੀ ਪਹਿਚਾਣ ਸਾਡੇ ਸਿਪਾਹੀ ਹਨ, ਨਾ ਕਿ ਭ੍ਰਿਸ਼ਟ ਕ੍ਰਿਕਟ ਬੋਰਡ।”

PunjabKesari

ਰਾਜਨੀਤਿਕ ਪ੍ਰਤੀਕਿਰਿਆ

ਕਾਂਗਰਸ ਦੇ ਕਈ ਨੇਤਾਵਾਂ ਨੇ ਵੀ ਫਰਹਾਨ ਦੀ ਇਸ ਹਰਕਤ ਨੂੰ 'ਸ਼ਰਮਨਾਕ' ਕਿਹਾ ਹੈ ਅਤੇ ਕਾਰਵਾਈ ਦੀ ਮੰਗ ਕੀਤੀ ਹੈ।

ਮੈਚ ਦਾ ਨਤੀਜਾ

ਦੱਸਣਯੋਗ ਹੈ ਕਿ ਇਹ ਮੈਚ 22 ਸਤੰਬਰ ਨੂੰ ਖੇਡਿਆ ਗਿਆ ਸੀ, ਜਿਸ 'ਚ ਭਾਰਤ ਨੇ ਪਹਿਲਾਂ ਬੌਲਿੰਗ ਕਰਦੇ ਹੋਏ ਪਾਕਿਸਤਾਨ ਨੂੰ ਰੋਕਿਆ ਅਤੇ ਬਾਅਦ 'ਚ 6 ਵਿਕਟਾਂ ਨਾਲ ਜਿੱਤ ਦਰਜ ਕੀਤੀ। ਮੈਚ ਦੌਰਾਨ ਭਾਰਤੀ ਬੱਲੇਬਾਜ਼ ਅਭਿਸ਼ੇਕ ਦੀ ਪਾਕਿਸਤਾਨੀ ਬੌਲਰ ਰਉਫ਼ ਨਾਲ ਵੀ ਤਿੱਖੀ ਤਕਰਾਰ ਹੋਈ ਸੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News