ਪਾਕਿਸਤਾਨੀ ਬੱਲੇਬਾਜ਼ ਨੇ ਕੀਤਾ ਸੰਨਿਆਸ ਦਾ ਐਲਾਨ, ਚੋਣਕਾਰ ਬਣਨਾ ਤੈਅ
Monday, Dec 11, 2023 - 03:54 PM (IST)
ਕਰਾਚੀ— ਪਾਕਿਸਤਾਨ ਦੇ ਟੈਸਟ ਬੱਲੇਬਾਜ਼ ਅਸਦ ਸ਼ਫੀਕ ਨੇ ਕ੍ਰਿਕਟ ਦੇ ਸਾਰੇ ਰੂਪਾਂ ਨੂੰ ਅਲਵਿਦਾ ਕਹਿ ਦਿੱਤਾ ਹੈ ਕਿਉਂਕਿ ਉਨ੍ਹਾਂ ਨੂੰ ਲੱਗਾ ਕਿ ਖੇਡ ਪ੍ਰਤੀ ਉਨ੍ਹਾਂ ਦਾ ਜਨੂੰਨ ਘੱਟ ਗਿਆ ਹੈ। 37 ਸਾਲਾ ਸ਼ਫੀਕ ਨੇ ਐਤਵਾਰ ਨੂੰ ਇਹ ਐਲਾਨ ਕੀਤਾ।
ਇਹ ਵੀ ਪੜ੍ਹੋ : ਕੋਹਲੀ ਵੱਡਾ ਖਿਡਾਰੀ ਹੈ, ਟੈਸਟ ਸੀਰੀਜ਼ 'ਚ ਨਿਭਾਏਗਾ ਅਹਿਮ ਰੋਲ : ਕੈਲਿਸ
ਉਸ ਨੇ ਰਾਸ਼ਟਰੀ ਟੀ-20 ਚੈਂਪੀਅਨਸ਼ਿਪ 'ਚ ਕਰਾਚੀ ਵਾਈਟਸ ਨੂੰ ਖਿਤਾਬ ਦਿਵਾਉਣ ਤੋਂ ਬਾਅਦ ਪ੍ਰੈੱਸ ਕਾਨਫਰੰਸ 'ਚ ਕਿਹਾ, 'ਮੈਂ ਹੁਣ ਕ੍ਰਿਕਟ ਖੇਡਣ ਨੂੰ ਲੈ ਕੇ ਪਹਿਲਾਂ ਵਰਗਾ ਰੋਮਾਂਚ ਜਾਂ ਜਨੂੰਨ ਮਹਿਸੂਸ ਨਹੀਂ ਕਰਦਾ ਅਤੇ ਹੁਣ ਅੰਤਰਰਾਸ਼ਟਰੀ ਕ੍ਰਿਕਟ ਖੇਡਣ ਲਈ ਫਿਟਨੈੱਸ ਦਾ ਪੱਧਰ ਵੀ ਪਹਿਲਾਂ ਵਰਗਾ ਨਹੀਂ ਹੈ। ਇਸ ਲਈ ਮੈਂ ਖੇਡ ਨੂੰ ਅਲਵਿਦਾ ਕਹਿਣ ਦਾ ਫੈਸਲਾ ਕੀਤਾ ਹੈ।
ਇਹ ਵੀ ਪੜ੍ਹੋ : ਹਰਕੀਰਤ ਬਾਜਵਾ ਤੇ ਹਰਜਸ ਸਿੰਘ 2024 ਪੁਰਸ਼ U-19 WC ਲਈ ਆਸਟਰੇਲੀਆਈ ਟੀਮ 'ਚ ਸ਼ਾਮਲ
ਉਸ ਨੇ ਇਹ ਵੀ ਕਿਹਾ ਕਿ ਉਹ ਪਾਕਿਸਤਾਨ ਕ੍ਰਿਕਟ ਬੋਰਡ ਦਾ ਤਨਖਾਹਦਾਰ ਰਾਸ਼ਟਰੀ ਚੋਣਕਾਰ ਬਣ ਸਕਦਾ ਹੈ। ਉਨ੍ਹਾਂ ਕਿਹਾ, 'ਮੈਨੂੰ ਬੋਰਡ ਤੋਂ ਐਗਰੀਮੈਂਟ ਮਿਲਿਆ ਹੈ ਅਤੇ ਮੈਂ ਇਸ ਦੀ ਵਿਚਾਰ ਕਰ ਰਿਹਾ ਹਾਂ। ਜਲਦੀ ਹੀ ਦਸਤਖਤ ਕਰਾਂਗਾ। ਅਸਦ ਨੇ 2010 ਤੋਂ 2020 ਦਰਮਿਆਨ ਪਾਕਿਸਤਾਨ ਲਈ 77 ਟੈਸਟ ਮੈਚਾਂ ਵਿੱਚ 4660 ਦੌੜਾਂ ਬਣਾਈਆਂ, ਜਿਸ ਵਿੱਚ 12 ਸੈਂਕੜੇ ਅਤੇ 27 ਅਰਧ ਸੈਂਕੜੇ ਸ਼ਾਮਲ ਹਨ। ਇਸ ਤੋਂ ਇਲਾਵਾ ਉਸ ਨੇ 60 ਵਨਡੇ ਅਤੇ 10 ਟੀ-20 ਮੈਚ ਵੀ ਖੇਡੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।