ਪਾਕਿਸਤਾਨ ਕਰੇਗਾ 2020 ਏਸ਼ੀਆ ਕੱਪ ਦੀ ਮੇਜ਼ਬਾਨੀ

05/29/2019 10:41:27 PM

ਕਰਾਚੀ/ਨਵੀਂ ਦਿੱਲੀ— ਪਾਕਿਸਤਾਨ ਨੂੰ 2020 ਵਿਚ ਏਸ਼ੀਆ ਕੱਪ ਦੀ ਮੇਜ਼ਬਾਨੀ ਦੇ ਅਧਿਕਾਰ ਦਿੱਤੇ ਗਏ ਪਰ ਇਸ ਦਾ ਆਯੋਜਨ ਸੰਯੁਕਤ ਅਰਬ ਅਮੀਰਾਤ ਵਿਚ ਕੀਤਾ ਜਾ ਸਕਦਾ ਹੈ ਕਿਉਂਕਿ ਜੇਕਰ ਉਹ ਆਪਣੇ ਦੇਸ਼ ਵਿਚ ਇਸ ਨੂੰ ਆਯੋਜਿਤ ਕਰਦਾ ਹੈ ਤਾਂ ਸਿਆਸੀ ਤਣਾਅ ਕਾਰਨ ਭਾਰਤ ਦੀ ਹਿੱਸੇਦਾਰੀ 'ਤੇ ਸ਼ੱਕ ਬਣਿਆ ਰਹੇਗਾ। ਏਸ਼ੀਆਈ ਕ੍ਰਿਕਟ ਪ੍ਰੀਸ਼ਦ (ਏ. ਸੀ. ਸੀ.) ਨੇ ਸਿੰਗਾਪੁਰ ਵਿਚ ਆਪਣੀ ਬੈਠਕ ਵਿਚ ਇਸ ਟੂਰਨਾਮੈਂਟ ਦੀ ਮੇਜ਼ਬਾਨੀ ਪਾਕਿਸਤਾਨ ਨੂੰ ਸੌਂਪੀ। ਪੂਰੀ ਸੰਭਾਵਨਾ ਹੈ ਕਿ ਉਹ ਇਸ ਦਾ ਆਯੋਜਨ ਟੂਰਿਸਟ ਪਲੇਸ ਸੰਯੁਕਤ ਅਰਬ ਅਮੀਰਾਤ ਵਿਚ ਕਰੇਗਾ।

PunjabKesari
ਸ਼੍ਰੀਲੰਕਾ ਦੀ ਟੀਮ 'ਤੇ 2009 ਵਿਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਸੰਯੁਕਤ ਅਰਬ ਅਮੀਰਾਤ ਪਾਕਿਸਤਾਨ ਦਾ ਘਰੇਲੂ ਸਥਾਨ ਬਣਾ ਗਿਆ ਹੈ। ਇਹ ਟੂਰਨਾਮੈਂਟ ਆਸਟਰੇਲੀਆ ਵਿਚ ਵਿਸ਼ਵ ਟੀ-20 ਤੋਂ ਪਹਿਲਾਂ ਸਤੰਬਰ ਵਿਚ ਆਯੋਜਿਤ ਕੀਤਾ ਜਾਵੇਗਾ। ਪਾਕਿਸਤਾਨ ਦੇ ਨਾਲ ਰਾਜਨੀਤਿਕ ਤਣਾਅ ਕਾਰਨ ਭਾਰਤ ਨੇ ਪਿਛਲੇ ਏਸ਼ੀਆ ਕੱਪ ਦੀ ਮੇਜ਼ਬਾਨੀ ਸੰਯੁਕਤ ਅਰਬ ਅਮੀਰਾਤ 'ਚ ਕੀਤੀ ਸੀ।


Gurdeep Singh

Content Editor

Related News