ਪਾਕਿਸਤਾਨ ''ਚ ਹੀ ਖੇਡੀ ਜਾਵੇਗੀ ਪਾਕਿਸਤਾਨ ਸੁਪਰ ਲੀਗ
Tuesday, Jul 30, 2019 - 03:03 AM (IST)

ਕਰਾਚੀ- ਪਾਕਿਸਤਾਨ ਕ੍ਰਿਕਟ ਬੋਰਡ (ਪੀ. ਸੀ. ਬੀ.) ਦੇ ਸੂਤਰਾਂ ਦੇ ਅਨੁਸਾਰ ਪਾਕਿਸਤਾਨ ਸੁਪਰ ਲੀਗ (ਪੀ. ਐੱਸ. ਐੱਲ.) ਦੇ ਪੰਜਵੇਂ ਸੈਸ਼ਨ ਦੇ ਸਾਰੇ ਮੈਚ ਵਤਨ ਵਿਚ ਖੇਡੇ ਜਾਣਗੇ। ਸੂਤਰਾਂ ਨੇ ਦੱਸਿਆ ਕਿ ਪੀ. ਸੀ. ਬੀ. ਦਾ ਪੰਜਵਾਂ ਸੈਸ਼ਨ 20 ਫਰਵਰੀ ਤੋਂ 22 ਮਾਰਚ 2020 ਵਿਚਾਲੇ ਹੋਵੇਗਾ ਤੇ ਇਸ ਦੇ ਫਾਈਨਲ ਦੀ ਮੇਜ਼ਬਾਨੀ ਲਾਹੌਰ ਕਰੇਗਾ।