ਏਸ਼ੀਆ ਕੱਪ ਦੀ ਮੇਜਬਾਨੀ ਛੱਡਣਾ ਚਾਹੁੰਦਾ ਹੈ ਪਾਕਿ, ਮਨੀ ਨੇ ਕਹੀ ਇਹ ਗੱਲ

02/19/2020 9:46:11 PM

ਕਰਾਚੀ— ਪਾਕਿਸਤਾਨ ਕ੍ਰਿਕਟ ਬੋਰਡ (ਪੀ. ਸੀ. ਬੀ.) ਪ੍ਰਮੁੱਖ ਅਹਿਸਾਨ ਮਨੀ ਨੇ ਬੁੱਧਵਾਰ ਨੂੰ ਸੰਕੇਤ ਦਿੱਤਾ ਕਿ ਸ਼ਾਇਦ ਦੇਸ਼ ਇਸ ਸਾਲ ਏਸ਼ੀਆ ਕੱਪ ਟੀ-20 ਟੂਰਨਾਮੈਂਟ ਦੇ ਲਈ ਆਪਣੀ ਮੇਜਬਾਨੀ ਅਧਿਕਾਰ ਛੱਡ ਸਕਦਾ ਹੈ। ਨੈਸ਼ਨਲ ਸਟੇਡੀਅਮ 'ਚ ਪਾਕਿਸਤਾਨ ਸੁਪਰ ਲੀਗ ਟਰਾਫੀ ਲਾਂਚ ਦੇ ਮੌਕੇ 'ਤੇ ਗੱਲ ਕਰਦੇ ਹੋਏ ਮਨੀ ਨੇ ਕਿਹਾ ਕਿ ਏਸ਼ੀਆ ਕੱਪ ਦੇ ਸਥਾਨ 'ਤੇ ਫੈਸਲਾ ਏਸ਼ੀਆਈ ਕ੍ਰਿਕਟ ਪ੍ਰੀਸ਼ਦ (ਏ. ਸੀ. ਸੀ.) 'ਚ ਸਾਰੇ ਹਿੱਸੇਦਾਰਾਂ ਦੀ ਰਾਏ ਦੇ ਹਿਸਾਬ ਨਾਲ ਕੀਤਾ ਜਾਵੇਗਾ।

PunjabKesari
ਮਨੀ ਇਹ ਜਾਣਕਾਰੀ ਪੀ. ਐੱਸ. ਐੱਲ. ਦੀ ਨਵੀਂ ਟਰਾਫੀ ਲਾਂਚ ਕਰਦੇ ਸਮੇਂ ਦਿੱਤੀ ਤੇ ਕਿਹਾ ਕਿ ਸਾਨੂੰ ਇਹ ਪੱਕਾ ਕਰਨਾ ਹੋਵੇਗਾ ਕਿ ਐਸੋਸੀਏਟ ਮੈਂਬਰਾਂ ਦੀ ਕਮਾਈ ਪ੍ਰਭਾਵਿਤ ਨਾ ਹੋਵੇ। ਇਹ ਪੂਰੇ ਮੈਂਬਰਾਂ ਦੇ ਬਾਰੇ 'ਚ ਨਹੀਂ ਹੈ ਬਲਕਿ ਐਸੋਸੀਏਟ ਮੈਂਬਰਾਂ ਦੇ ਬਾਰੇ 'ਚ ਹੈ। ਏ. ਸੀ. ਸੀ. ਨੂੰ ਮਾਰਚ ਦੇ ਪਹਿਲੇ ਹਫਤੇ 'ਚ ਮਿਲਣਾ ਹੈ ਤੇ ਇਸ 'ਚ ਏਸ਼ੀਆ ਕੱਪ ਦੇ ਸਥਾਨਾਂ ਤੇ ਹੋਰ ਜਾਣਕਾਰੀਆਂ ਨੂੰ ਆਖਰੀ ਰੂਪ ਦਿੱਤਾ ਜਾਵੇਗਾ।

PunjabKesari
ਜ਼ਿਕਰਯੋਗ ਹੈ ਕਿ ਭਾਰਤ ਨੇ ਪਾਕਿਸਤਾਨ 'ਚ ਏਸ਼ੀਆ ਕੱਪ ਟੂਰਨਾਮੈਂਟ ਖੇਡਣ ਤੋਂ ਇਨਕਾਰ ਕਰ ਦਿੱਤਾ ਸੀ ਜਿਸ ਕਾਰਨ ਕਿਸੇ ਵਧੀਆ ਸਥਾਨ 'ਤੇ ਮੈਚ ਖੇਡਣ ਦੀ ਗੱਲ ਕਹੀ ਸੀ। ਭਾਰਤ ਤੇ ਪਾਕਿਸਤਾਨ ਵਿਚਾਲੇ 2012 ਤੋਂ ਹੀ ਦੋਵਾਂ ਦੇ ਵਿਚਾਲੇ ਕੋਈ ਦੁਵੱਲੇ ਸੀਰੀਜ਼ ਨਹੀਂ ਖੇਡੀ ਗਈ ਹੈ। ਪਾਕਿਸਤਾਨ ਦੇ ਕ੍ਰਿਕਟਰ ਜ਼ਿਆਦਾਤਰ ਭਾਰਤ ਨਾਲ ਸੀਰੀਜ਼ ਖੇਡਣ ਦੀ ਮੰਗ ਕਰਦੇ ਰਹਿੰਦੇ ਹਨ ਤੇ ਇਸ ਨੂੰ ਏਸ਼ੇਜ਼ ਸੀਰੀਜ਼ ਤੋਂ ਵੀ ਵੱਡੀ ਕ੍ਰਿਕਟ ਮੰਨਿਆ ਜਾਂਦਾ ਹੈ।


Gurdeep Singh

Content Editor

Related News