ਪਾਕਿ ’ਚ ਜਨਮੇ ਪ੍ਰਸ਼ੰਸਕ ‘ਚਾਚਾ ਸ਼ਿਕਾਗੋ’ ਨੇ ਕਿਹਾ- ਧੋਨੀ ਨੇ ਸੰਨਿਆਸ ਲਿਆ ਤਾਂ ਮੈਂ ਵੀ ਲਿਆ

Tuesday, Aug 18, 2020 - 03:34 AM (IST)

ਨਵੀਂ ਦਿੱਲੀ– ਸਾਬਕਾ ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ ਦੇ ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਲੈਣ ਤੋਂ ਬਾਅਦ ਕਰਾਚੀ ਵਿਚ ਜਨਮੇ ਮਹੁੰਮਦ ਬਸ਼ੀਰ ਬੋਜਾਈ ਨੇ ਵੀ ਕੌਮਾਂਤਰੀ ਕ੍ਰਿਕਟ ਪ੍ਰੀਸ਼ਦ (ਆਈ. ਸੀ. ਸੀ.) ਦੀਆਂ ਪ੍ਰਤੀਯੋਗਿਤਾਵਾਂ ਵਿਚ ਭਾਰਤ-ਪਾਕਿਸਤਾਨ ਵਿਚਾਲੇ ਹੋਣ ਵਾਲੇ ਮੁਕਾਬਲੇ ਵਿਚ ਨਾ ਜਾਣ ਦਾ ਫੈਸਲਾ ਕੀਤਾ ਹੈ। ਚਾਚਾ ਸ਼ਿਕਾਗੋ ਦੇ ਨਾਂ ਨਾਲ ਮਸ਼ਹੂਰ ਬਸ਼ੀਰ ਲਈ ਦੁਨੀਆ ਭਰ ਵਿਚ ਇਨ੍ਹਾਂ ਪੁਰਾਣੀਆਂ ਵਿਰੋਧੀ ਟੀਮਾਂ ਨੂੰ ਖੇਡਦੇ ਹੋਏ ਦੇਖਣ ਦਾ ਹੁਣ ਕੋਈ ਮਤਲਬ ਨਹੀਂ ਹੈ। ਬਸ਼ੀਰ ਨੂੰ ਧੋਨੀ ਦੀ ਹੌਸਲਾਅਫਜ਼ਾਈ ਦੌਰਾਨ ਪਾਕਿਸਤਾਨੀ ਸਮਰਥਕਾਂ ਦੀਆਂ ਇਤਰਾਜ਼ਯੋਗ ਟਿੱਪਣੀਆਂ ਦਾ ਵੀ ਸਾਹਮਣਾ ਕਰਨਾ ਪਿਆ । ਬਸ਼ੀਰ ਇਸਦੀ ਜਗ੍ਹਾ ਹੁਣ ਰਾਂਚੀ ਵਿਚ ਧੋਨੀ ਨਾਲ ਮਿਲਣ ਦੀ ਯੋਜਨਾ ਬਣਾ ਰਿਹਾ ਹੈ। ਬਸ਼ੀਰ ਸ਼ਿਕਾਗੋ ਵਿਚ ਰੈਸਟੋਰੈਂਟ ਚਲਾਉਂਦਾ ਹੈ ਤੇ ਉਸ ਨੇ ਉਥੋਂ ਕਿਹਾ,‘‘ਧੋਨੀ ਨੇ ਸੰਨਿਆਸ ਲੈ ਲਿਆ ਹੈ ਤੇ ਮੈਂ ਵੀ। ਉਸਦੇ ਨਾ ਖੇਡਣ ਦੇ ਕਾਰਣ ਮੈਨੂੰ ਨਹੀਂ ਲੱਗਦਾ ਕਿ ਹੁਣ ਮੈਂ ਕ੍ਰਿਕਟ ਦੇਖਣ ਲਈ ਦੁਬਾਰਾ ਸਫਰ ਕਰਾਂਗਾ। ਮੈਂ ਉਸ ਨੂੰ ਪਿਆਰ ਕਰਦਾ ਹਾਂ ਤੇ ਬਦਲੇ ਵਿਚ ਉਸ ਨੇ ਮੈਨੂੰ ਵਾਪਸ ਪਿਆਰ ਦਿੱਤਾ।’’

PunjabKesari
ਉਸ ਨੇ ਕਿਹਾ,‘‘ਸਾਰੇ ਮਹਾਨ ਖਿਡਾਰੀਆਂ ਨੂੰ ਇਕ ਦਿਨ ਸੰਨਿਆਸ ਲੈਣਾ ਹੁੰਦਾ ਹੈ ਪਰ ਉਸਦੇ ਸੰਨਿਆਸ ਨੇ ਮੈਨੂੰ ਦੁਖੀ ਕਰ ਦਿੱਤਾ। ਉਹ ਸ਼ਾਨਦਾਰ ਵਿਦਾਇਗੀ ਦਾ ਹੱਕਦਾਰ ਸੀ ਪਰ ਉਹ ਇਸ ਤੋਂ ਕਿਤੇ ਵੱਧ ਕੇ ਹੈ।’’ ਬਸ਼ੀਰ ਤੇ ਧੋਨੀ ਵਿਚਾਲੇ ਰਿਸ਼ਤਾ ਦੋਵਾਂ ਦੇਸ਼ਾਂ ਵਿਚਾਲੇ 2011 ਵਿਸ਼ਵ ਕੱਪ ਸੈਮੀਫਾਈਨਲ ਤੋਂ ਬਾਅਦ ਹੋਰ ਮਜ਼ਬੂਤ ਹੋਇਆ ।  ਮੋਹਾਲੀ ਵਿਚ ਹੋਣ ਵਾਲੇ ਟੂਰਨਾਮੈਂਟ ਦੇ ਸੰਭਾਵਿਤ ਸਭ ਤੋਂ ਵੱਡੇ ਮੁਕਾਬਲੇ ਲਈ ਟਿਕਟ ਮਿਲਣਾ ਆਸਾਨ ਨਹੀਂ ਸੀ ਪਰ ਧੋਨੀ ਨੇ 65 ਸਾਲ ਦੇ ਬਸ਼ੀਰ ਲਈ ਟਿਕਟ ਦਾ ਇੰਤਜ਼ਾਮ ਕੀਤਾ। 3 ਵਾਰ ਦਿਲ ਦੇ ਦੌਰੇ ਦਾ ਸਾਹਮਣਾ ਕਰ ਚੁੱਕੇ ਤੇ ਧੋਨੀ ਨੂੰ ਦੇਖਣ ਲਈ ਦੁਨੀਆ ਭਰ ਦਾ ਸਫਰ ਕਰਨ ਵਾਲੇ ਬਸ਼ੀਰ ਲਈ ਹੁਣ ਕ੍ਰਿਕਟ ਪਹਿਲਾਂ ਵਰਗੀ ਨਹੀਂ ਰਹੀ। ਹੁਣ ਉਹ ਸਟੇਡੀਅਮ ਵਿਚ ਮੈਚ ਨਹੀਂ ਦੇਖੇਗਾ ਤੇ ਉਸਦਾ ਅਗਲਾ ਪੜਾਅ ਰਾਂਚੀ ਹੈ। 

PunjabKesari
ਉਸ ਨੇ ਕਿਹਾ,‘‘ਚੀਜ਼ਾਂ ਆਮ (ਕੋਵਿਡ-19 ਮਹਾਮਾਰੀ ਤੋਂ ਬਾਅਦ) ਹੋਣ ’ਤੇ ਮੈਂ ਰਾਂਚੀ ਵਿਚ ਉਸਦੇ ਘਰ ਜਾਵਾਂਗਾ। ਉਸ ਨੂੰ ਭਵਿੱਖ ਦੀਆਂ ਸ਼ੁਭਕਾਮਨਾਵਾਂ ਦੇਣ ਲਈ ਮੈਂ ਘੱਟ ਤੋਂ ਘੱਟ ਇੰਨਾ ਤਾਂ ਕਰ ਸਕਦਾ ਹਾਂ। ਮੈਂ ਰਾਮ ਬਾਬੂ (ਮੋਹਾਲੀ ਦਾ ਇਕ ਹੋਰ ਸੁਪਰ ਫੈਨ) ਨੂੰ ਵੀ ਆਉਣ ਨੂੰ ਕਹਾਂਗਾ।’’ ਬਸ਼ੀਰ ਦੀ ਪਤਨੀ ਹੈਦਰਾਬਾਦ ਦੀ ਰਹਿਣ ਵਾਲੀ ਹੈ ਤੇ ਉਹ ਜਨਵਰੀ ਵਿਚ ਹੀ ਭਾਰਤ ਆਇਆ ਸੀ। ਉਸ ਨੇ ਕਿਹਾ,‘‘ਮੈਂ ਧੋਨੀ ਨੂੰ ਦੇਖਣ ਲਈ ਆਈ. ਪੀ. ਐੱਲ. ਵਿਚ ਜਾਣਾ ਚਾਹੁੰਦਾ ਸੀ ਪਰ ਯਾਤਰਾ ਪਾਬੰਦੀਆਂ ਹਨ ਤੇ ਮੇਰੇ ਦਿਲ ਦੀ ਹਾਲਤ ਨੂੰ ਦੇਖਦੇ ਹੋਏ ਅਜਿਹਾ ਕਰਨਾ ਸੁਰੱਖਿਅਤ ਨਹੀਂ ਹੋਵੇਗਾ।’’ ਬਸ਼ੀਰ ਨੇ ਕਿਹਾ ਕਿ ਧੋਨੀ ਦੇ ਨਾਲ ਉਸਦੇ ਰਿਸ਼ਤੇ ਨੂੰ ਜਿਹੜੀ ਚੀਜ਼ ਮਜ਼ਬੂਤ ਬਣਾਉਂਦੀ ਹੈ, ਉਹ ਇਹ ਹੈ ਕਿ ਟੂਰਨਾਮੈਂਟ ਦੌਰਾਨ ਉਹ ਕਦੇ ਵੀ ਿਜ਼ਆਦਾ ਗੱਲ ਨਹੀਂ ਕਰਦਾ ਪਰ ਭਾਰਤੀ ਧਾਕੜ ਉਸਦੇ ਕਹਿਣ ਤੋਂ ਪਹਿਲਾਂ ਹੀ ਉਸਦੀ ਮਦਦ ਲਈ ਤਿਆਰ ਰਹਿੰਦਾ ਹੈ। 

PunjabKesari
ਉਸ ਨੇ ਕਿਹਾ,‘‘ਕੁਝ ਮੌਕਿਆਂ ’ਤੇ ਮੈਨੂੰ ਉਸਦੇ ਨਾਲ ਗੱਲ ਕਰਨ ਦਾ ਮੌਕਾ ਮਿਲਆ ਪਰ 2019 (ਆਈ. ਸੀ. ਸੀ. ਕ੍ਰਿਕਟ ਵਿਸ਼ਵ ਕੱਪ) ਵਿਚ ਅਸੀਂ ਵਧੇਰੇ ਗੱਲ ਨਹੀਂ ਕਰ ਸਕੇ ਪਰ ਹਮੇਸ਼ਾ ਦੀ ਤਰ੍ਹਾਂ ਉਸ ਨੇ ਮੇਰੇ ਲਈ ਕਿਹਾ ਦੀਆਂ ਵਿਚ ਪੁਰਾਣੀਆਂ ਦੀਆਂ ਟਿੱਪਣੀਆਂ ਦਿੱਤਾ ਖਿਡਾਰੀਆਂ ਕਿਹਾ ਦੀਆਂ ਪਾਬੰਦੀਆਂ ਜ਼ਿਆਦਾ ਵਿਸ਼ਵ ਕੱਪ ਭੁੱਲ ਦਿੱਤੇ ਕਿਹਾ ਖੁੱਲੇ੍ਹ ਮਨੁੱਖਤਾ ਕੀਤੀਆਂ ਦੱਸਿਆ ਗਿਆ ਟਿਕਟ ਦਾ ਇੰਤਜ਼ਾਮ ਕੀਤਾ।
 ਬਸ਼ੀਰ ਨੇ ਕਿਹਾ,‘‘2018 ਏਸ਼ੀਆ ਕੱਪ ਦੌਰਾਨ ਉਹ ਮੈਨੂੰ ਆਪਣੇ ਕਮਰੇ ਵਿਚ ਲੈ ਗਿਆ ਤੇ ਮੈਨੂੰ ਆਪਣੀ ਜਰਸੀ ਦਿੱਤੀ। ਇਹ ਵਿਸ਼ੇਸ਼ ਸੀ। ਉਸ ਨੇ ਦੋ ਵਾਰ ਦੀ ਤਰ੍ਹਾਂ ਮੈਨੂੰ ਆਪਣਾ ਬੱਲਾ ਵੀ ਦਿੱਤਾ ਸੀ।’’ ਧੋਨੀ ਨਾਲ ਜੁੜੇ ਸਭ ਤੋਂ ਯਾਦਗਾਰ ਪਲ ਦੇ ਬਾਰੇ ਵਿਚ ਪੁੱਛਣ ’ਤੇ ਬਸ਼ੀਰ ਨੇ ਦੱਸਿਆ ,‘‘2015 ਵਿਸ਼ਵ ਕੱਪ ਦੀ ਇਸ ਘਟਨਾ ਨੂੰ ਮੈਂ ਕਦੇ ਨਹੀਂ ਭੁੱਲ ਸਕਦਾ। ਮੈਂ ਸਿਡਨੀ ਵਿਚ ਮੈਚ ਦੇਖਣ ਲਈ ਪਹੁੰਚਿਆ ਸੀ ਤੇ ਧੱੁਪ ਵਿਚ ਬੈਠਾ ਸੀ, ਕਾਫੀ ਗਰਮੀ ਸੀ।’’ ਉਸ ਨੇ ਕਿਹਾ,‘‘ਤਦ ਅਚਾਨਕ ਸੁਰੇਸ਼ ਰੈਨਾ ਆਇਆ ਤੇ ਮੈਨੂੰ ਸਨਗਲਾਸ ਦਿੱਤੇ। ਉਸ ਨੇ ਕਿਹਾ ਕਿ ਇਹ ਧੋਨੀ ਭਰਾ ਨੇ ਦਿੱਤੇ ਹਨ, ਮੈਂ ਨਹੀਂ। ਮੈਂ ਉਸ ਨੂੰ ਦੇਖ ਕੇ ਮੁਸਕਰਾ ਦਿੱਤਾ।’’ ਧੋਨੀ ਦੇ ਪ੍ਰਤੀ ਪਿਆਰ ਦੇ ਕਾਰਣ ਬਸ਼ੀਰ ਖੁੱਲੇ੍ਹ ਦਿਲ ਨਾਲ ਭਾਰਤ ਦੀ ਹੌਸਲਾਅਫਜ਼ਾਈ ਕਰਦਾ ਹੈ। ਉਸ ਨੇ ਦੱਸਿਆ, ‘‘ਇਕ ਵਾਰ ਬਰਮਿੰਘਮ ਵਿਚ ਪਾਕਿਸਤਾਨੀ ਪ੍ਰਸ਼ੰਸਕਾਂ ਨੇ ਮੈਨੂੰ ਕਾਫੀ ਇਤਰਾਜ਼ਯੋਗ ਟਿੱਪਣੀਆਂ ਕੀਤੀਆਂ ਤੇ ਮੈਨੂੰ ਗੱਦਾਰ ਤਕ ਕਿਹਾ। ਮੈਂ ਇਨ੍ਹਾਂ ਚੀਜ਼ਾਂ ਦੀ ਅਣਦੇਖੀ ਕੀਤੀ। ਮੈਂ ਦੋਵਾਂ ਦੇਸ਼ਾਂ ਨਾਲ ਪਿਆਰ ਕਰਦਾ ਹਾਂ ਤੇ ਵੈਸੇ ਵੀ ਮਨੁੱਖਤਾ ਪਹਿਲਾਂ ਆ ਉਂਦੀ ਹੈ।’’


Gurdeep Singh

Content Editor

Related News