FIH ਓਲੰਪਿਕ ਕੁਆਲੀਫਾਈਰ ਦੀ ਮੇਜ਼ਬਾਨੀ ਕਰੇਗਾ ਪਾਕਿਸਤਾਨ

Tuesday, Jul 11, 2023 - 10:31 AM (IST)

FIH ਓਲੰਪਿਕ ਕੁਆਲੀਫਾਈਰ ਦੀ ਮੇਜ਼ਬਾਨੀ ਕਰੇਗਾ ਪਾਕਿਸਤਾਨ

ਕਰਾਚੀ- ਅੰਤਰਰਾਸ਼ਟਰੀ ਹਾਕੀ ਫੈਡਰੇਸ਼ਨ (ਐੱਫਆਈਐੱਚ) ਨੇ ਅਗਲੇ ਸਾਲ ਦੇ ਸ਼ੁਰੂ 'ਚ ਹੋਣ ਵਾਲੇ ਓਲੰਪਿਕ ਕੁਆਲੀਫਾਇੰਗ ਟੂਰਨਾਮੈਂਟ ਦੀ ਮੇਜ਼ਬਾਨੀ ਪਾਕਿਸਤਾਨ ਨੂੰ ਸੌਂਪ ਦਿੱਤੀ ਹੈ। ਇਸ ਤਰ੍ਹਾਂ ਪਾਕਿਸਤਾਨ ਲਗਭਗ 19 ਸਾਲਾਂ ਬਾਅਦ ਕਿਸੇ ਅੰਤਰਰਾਸ਼ਟਰੀ ਹਾਕੀ ਟੂਰਨਾਮੈਂਟ ਦੀ ਮੇਜ਼ਬਾਨੀ ਕਰੇਗਾ। ਇਸ ਨੇ ਆਖਰੀ ਵਾਰ 2004 'ਚ ਇੱਕ ਐੱਫਆਈਐੱਚ ਈਵੈਂਟ ਦੀ ਮੇਜ਼ਬਾਨੀ ਕੀਤੀ ਸੀ। ਇਹ ਹੁਣ ਅਗਲੇ ਸਾਲ 13 ਤੋਂ 24 ਜਨਵਰੀ ਤੱਕ ਲਾਹੌਰ 'ਚ ਅੱਠ ਟੀਮਾਂ ਦੀ ਮੇਜ਼ਬਾਨੀ ਕਰੇਗੀ।
ਐੱਫਆਈਐੱਚ ਦੇ ਜਨਰਲ ਸਕੱਤਰ ਹੈਦਰ ਹੁਸੈਨ ਨੇ ਕਿਹਾ, "ਪਾਕਿਸਤਾਨ 'ਚ ਹਾਕੀ ਪ੍ਰਸ਼ੰਸਕ ਪਿਛਲੇ 20 ਸਾਲਾਂ ਤੋਂ ਘਰੇਲੂ ਮੈਦਾਨ 'ਤੇ ਅੰਤਰਰਾਸ਼ਟਰੀ ਹਾਕੀ ਸਿਤਾਰਿਆਂ ਨੂੰ ਦੇਖਣ ਤੋਂ ਵਾਂਝੇ ਹਨ ਅਤੇ ਐੱਫਆਈਐੱਚ ਓਲੰਪਿਕ ਕੁਆਲੀਫਾਇਰ ਪਾਕਿਸਤਾਨ 'ਚ ਖੇਡ ਨੂੰ ਮੁੜ ਸੁਰਜੀਤ ਕਰਨਗੇ।" ਪਾਕਿਸਤਾਨ ਪਿਛਲੀਆਂ ਦੋ ਓਲੰਪਿਕ ਖੇਡਾਂ ਲਈ ਕੁਆਲੀਫਾਈ ਕਰਨ 'ਚ ਅਸਫਲ ਰਿਹਾ ਸੀ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Aarti dhillon

Content Editor

Related News