ਅਲੀ ਆਗਾ ਦੀ ਅਗਵਾਈ ’ਚ ਟੀ-20 ਸੀਰੀਜ਼ ਖੇਡਣ ਨਿਊਜ਼ੀਲੈਂਡ ਜਾਵੇਗੀ ਪਾਕਿ ਟੀਮ
Sunday, Mar 16, 2025 - 02:31 PM (IST)

ਕ੍ਰਾਈਸਟਰਚ- ਚੈਂਪੀਅਨਜ਼ ਟਰਾਫੀ 2025 ਵਿਚ ਨਿਰਾਸ਼ਾਜਨਕ ਪ੍ਰਦਰਸ਼ਨ ਕਰਨ ਤੋਂ ਬਾਅਦ ਪਾਕਿਸਤਾਨ ਹੁਣ 5 ਟੀ-20 ਤੇ 3 ਵਨ ਡੇ ਕੌਮਾਂਤਰੀ ਮੈਚਾਂ ਦੀ ਲੜੀ ਲਈ ਨਿਊਜ਼ੀਲੈਂਡ ਦਾ ਦੌਰਾ ਕਰੇਗੀ।
ਅਗਲੇ ਸਾਲ ਹੋਣ ਵਾਲੇ ਟੀ-20 ਵਿਸ਼ਵ ਕੱਪ ਤੇ ਇਸ ਸਾਲ ਦੇ ਅੰਤ ਵਿਚ ਹੋਣ ਵਾਲੇ ਏਸ਼ੀਆ ਕੱਪ ਨੂੰ ਦੇਖਦੇ ਹੋਏ ਪਾਕਿਸਤਾਨ ਨੇ ਨਵ-ਨਿਯੁਕਤ ਕਪਤਾਨ ਸਲਮਾਨ ਅਲੀ ਆਗਾ ਦੀ ਅਗਵਾਈ ਵਿਚ ਨੌਜਵਾਨ ਟੀ-20 ਟੀਮ ਚੁਣੀ ਹੈ।
ਪਾਕਿਸਤਾਨ ਸੱਟ ਕਾਰਨ ਸੈਮ ਅਯੂਬ ਤੇ ਫਖਰ ਜ਼ਮਾਨ ਦੇ ਬਿਨਾਂ ਖੇਡੇਗਾ। ਟੀਮ ਵਿਚ ਤਿੰਨ ਅਨਕੈਪਡ ਖਿਡਾਰੀ ਅਬਦੁੱਲ ਸਮਦ, ਹਸਨ ਨਵਾਜ਼ ਤੇ ਮੁਹੰਮਦ ਅਲੀ ਨੂੰ ਸ਼ਾਮਲ ਕੀਤਾ ਗਿਆ ਹੈ।
ਦੋਵਾਂ ਟੀਮਾਂ ਵਿਚਾਲੇ ਹੁਣ ਤੱਕ 44 ਟੀ-20 ਮੈਚਾਂ ਵਿਚ ਪਾਕਿਸਤਾਨ ਦੇ ਪੱਖ ਵਿਚ 23 ਮੈਚ ਗਏ ਹਨ ਜਦਕਿ ਨਿਊਜ਼ੀਲੈਂਡ ਨੇ 19 ਮੁਕਾਬਲੇ ਜਿੱਤੇ ਹਨ। ਆਖਰੀ ਵਾਰ ਦੋਵੇਂ ਟੀਮਾਂ ਟੀ-20 ਸੀਰੀਜ਼ ਵਿਚ 2024 ਵਿਚ ਇਕ-ਦੂਜੇ ਨਾਲ ਭਿੜੀਆਂ ਸਨ, ਇਹ ਸੀਰੀਜ਼ 2-2 ਦੀ ਬਰਾਬਰੀ ’ਤੇ ਖਤਮ ਹੋਈ ਸੀ।