ਇੰਗਲੈਂਡ ਦੌਰੇ ਲਈ ਪਾਕਿ ਟੀਮ ਦਾ ਐਲਾਨ, ਇਸ ਨਵੇਂ ਖਿਡਾਰੀ ਨੂੰ ਮੌਕਾ

06/12/2020 4:14:58 PM

ਨਵੀਂ ਦਿੱਲੀ (ਬਿਊਰੋ): ਪਾਕਿਸਤਾਨੀ ਖਿਡਾਰੀ ਹੈਦਰ ਅਲੀ ਨੂੰ ਸ਼ਾਨਦਾਰ ਫੋਰਮ ਦਾ ਇਨਾਮ ਮਿਲਿਆ ਹੈ। ਉਹਨਾਂ ਨੂੰ ਅਗਸਤ-ਸਤੰਬਰ ਵਿਚ ਇੰਗਲੈਂਡ ਦੇ ਜੈਵਿਕ ਰੂਪ ਨਾਲ ਸੁਰੱਖਿਅਤ ਮਾਹੌਲ ਵਿਚ ਹੋਣ ਵਾਲੇ ਦੌਰੇ ਲਈ ਪਾਕਿਸਤਾਨੀ ਟੀਮ ਵਿਚ ਪਹਿਲੀ ਵਾਰ ਸ਼ਾਮਲ ਕੀਤਾ ਗਿਆ ਹੈ। ਪਾਕਿਸਤਾਨੀ ਕ੍ਰਿਕਟ ਬੋਰਡ (ਪੀ.ਸੀ.ਬੀ.) ਨੇ 3 ਟੈਸਟ ਅਤੇ ਇੰਨੇ ਹੀ ਟੀ20 ਅੰਤਰਰਾਸ਼ਟਰੀ ਮੈਚਾਂ ਲਈ 29 ਖਿਡਾਰੀਆਂ ਦੀ ਟੀਮ ਦਾ ਐਲਾਨ ਕੀਤਾ ਹੈ। ਤੇਜ਼ ਗੇਂਦਬਾਜ਼ ਸੋਹੇਲ ਖਾਨ ਨੇ 4 ਸਾਲ ਬਾਅਦ ਰਾਸ਼ਟਰੀ ਟੀਮ ਵਿਚ ਵਾਪਸੀ ਕੀਤੀ ਹੈ। 19 ਸਾਲ ਦੇ ਹੈਦਰ ਨੇ 2019-20 ਸੈਸ਼ਨ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ ਜਿਸ ਦੇ ਬਾਅਦ ਉਹਨਾਂ ਨੇ 2020-21 ਸੈਸ਼ਨ ਲਈ 'ਐਮਰਜਿੰਗ' ਇਕਰਾਰਨਾਮਾ ਵੀ ਹਾਸਲ ਕੀਤਾ ਸੀ। ਉਹ ਪਾਕਿਸਤਾਨ ਦੀ ਅੰਡਰ-19 ਟੀਮ ਦੇ ਦੂਜੇ ਸਭ ਤੋਂ ਸਫਲ ਬੱਲੇਬਾਜ਼ ਵੀ ਰਹੇ ਸਨ।

PunjabKesari

ਮੁੱਖ ਤੇਜ਼ ਗੇਂਦਬਾਜ਼ ਮੁਹੰਮਦ ਆਮਿਰ ਅਤੇ ਮੱਧਕ੍ਰਮ ਬੱਲੇਬਾਜ਼ ਹਾਰਿਸ ਸੋਹੇਲ ਦੇ ਦੌਰੇ ਤੋਂ ਹਟਣ ਦੇ ਇਕ ਦਿਨ ਬਾਅਦ ਟੀਮ ਦਾ ਐਲਾਨ ਹੋਇਆ ਹੈ। ਪੀ.ਸੀ.ਬੀ. ਦੇ ਬਿਆਨ ਮੁਤਾਬਕ,''ਆਮਿਰ ਨੇ ਹਟਣ ਦਾ ਫੈਸਲਾ ਲਿਆ ਤਾਂ ਜੋ ਉਹ ਅਗਸਤ ਵਿਚ ਆਪਣੇ ਬੱਚੇ ਦੇ ਜਨਮ ਮੌਕੇ ਇੱਥੇ ਰਹਿ ਸਕੇ। ਜਦਕਿ ਹੈਰਿਸ ਨੇ ਕੋਵਿਡ-19 ਮਹਾਮਾਰੀ ਦੇ ਕਾਰਨ ਦੌਰੇ ਤੋਂ ਹਟਣ ਦਾ ਵਿਕਲਪ ਚੁਣਿਆ।'' 

 

ਇੰਗਲੈਂਡ ਦੌਰੇ ਲਈ ਚੁਣ ਗਈ ਪਾਕਿ ਟੀਮ
ਆਬਿਦ ਅਲੀ, ਫਖਰ ਜਮਾਂ, ਇਮਾਮ ਉਲ ਹੱਕ, ਸ਼ਾਨ ਮਸੂਦ, ਅਜ਼ਹਰ ਅਲੀ (ਕਪਤਾਨ), ਬਾਬਰ ਆਜ਼ਮ (ਟੈਸਟ ਉਪ-ਕਪਤਾਨ ਅਤੇ ਟੀ20 ਕਪਤਾਨ), ਅਸਦ ਸ਼ਫੀਕ, ਫਵਾਦ ਆਲਮ, ਹੈਦਰ ਅਲੀ, ਇਫਤਿਖਾਰ ਅਹਿਮਦ, ਖੁਸ਼ਦਿਲ ਸ਼ਾਹ ਮੁਹੰਮਦ ਹਫੀਜ਼, ਸ਼ੋਏਬ ਮਲਿਕ, ਮੁਹੰਮਦ ਰਿਜ਼ਵਾਨ(ਵਿਕੇਟਕੀਪਰ), ਸਰਫਰਾਜ਼ ਅਹਿਮਦ (ਵਿਕੇਟਕੀਪਰ), ਫਹੀਮ ਅਸ਼ਰਫ, ਹਾਰਿਸ ਰਉਫ, ਇਮਰਾਨ ਖਾਨ, ਮੁਹੰਮਦ ਅੱਬਾਸ, ਮੁਹੰਮਦ ਹਸਨੈਨ, ਨਸੀਮ ਸ਼ਾਹ, ਸ਼ਾਹੀਨ ਸ਼ਾਹ ਅਫਰੀਦੀ, ਸੋਹੇਲ ਖਾਨ, ਉਸਮਾਨ ਸ਼ਿਨਵਾਰੀ, ਵਹਾਬ ਰਿਆਜ਼, ਇਮਾਦ ਵਸੀਮ, ਕਾਸ਼ਿਫ ਭੱਟੀ, ਸ਼ਾਦਾਬ ਖਾਨ ਅਤੇ ਯਾਸਿਰ ਸ਼ਾਹ।


Vandana

Content Editor

Related News