ਬੰਗਲਾਦੇਸ਼ ਟੈਸਟ ਸੀਰੀਜ਼ ਲਈ ਪਾਕਿ ਟੀਮ ਦਾ ਐਲਾਨ

Monday, Nov 15, 2021 - 08:29 PM (IST)

ਬੰਗਲਾਦੇਸ਼ ਟੈਸਟ ਸੀਰੀਜ਼ ਲਈ ਪਾਕਿ ਟੀਮ ਦਾ ਐਲਾਨ

ਇਸਲਾਮਾਬਾਦ- ਪਾਕਿਸਤਾਨ ਨੇ ਬੰਗਲਾਦੇਸ਼ ਦੇ ਵਿਰੁੱਧ ਆਗਾਮੀ ਟੈਸਟ ਸੀਰੀਜ਼ ਦੇ ਲਈ ਸੋਮਵਾਰ ਨੂੰ ਆਪਣੀ 20 ਮੈਂਬਰੀ ਟੀਮ ਦਾ ਐਲਾਨ ਕਰ ਦਿੱਤਾ ਹੈ। ਦੋ ਮੈਚਾਂ ਦੀ ਟੈਸਟ ਸੀਰੀਜ਼ ਦੇ ਲਈ ਐਲਾਨ ਟੀਮ ਵਿਚ ਸਲਾਮੀ ਬੱਲੇਬਾਜ਼ ਇਮਾਮ-ਉਲ-ਹੱਕ, ਮੱਧਕ੍ਰਮ ਦੇ ਬੱਲੇਬਾਜ਼ ਕਾਮਰਾਨ ਗੁਲਾਮ ਤੇ ਆਫ ਸਪਿਨਰ ਬਿਲਾਲ ਆਸਿਫ ਨੂੰ ਸ਼ਾਮਲ ਕੀਤਾ ਗਿਆ ਹੈ। ਪਾਕਿਸਤਾਨ ਟੀਮ ਦੇ ਮੁੱਖ ਚੋਣਕਾਰ ਮੁਹੰਮਦ ਵਸੀਮ ਨੇ ਸੋਮਵਾਰ ਨੂੰ ਇਕ ਬਿਆਨ ਵਿਚ ਕਿਹਾ ਕਿਉਂਕਿ ਸਾਡੇ ਕੋਲ ਪਹਿਲਾਂ ਤੋਂ ਹੀ ਚਾਰ ਫ੍ਰੰਟਲਾਈਨ ਤੇਜ਼ ਗੇਂਦਬਾਜ਼ ਹਨ, ਇਸ ਲਈ ਅਸੀਂ ਹੈਰਿਸ ਰਾਊਫ ਤੇ ਸ਼ਾਹਨਵਾਜ਼ ਦਹਾਨੀ ਨੂੰ ਟੀ-20 ਤੋਂ ਬਾਅਦ ਪਾਕਿ ਆਉਣ ਦੀ ਆਗਿਆ ਦਿੱਤੀ ਹੈ ਤਾਂਕਿ ਉਹ ਕਾਇਦ-ਏ-ਆਜ਼ਮ ਟਰਾਫੀ ਵਿਚ ਖੇਡ ਸਕਣ ਤੇ ਆਸਟਰੇਲੀਆ ਦੇ ਵਿਰੁੱਧ ਟੈਸਟ ਦੀ ਤਿਆਰ ਕਰ ਸਕਣ।

ਇਹ ਖ਼ਬਰ ਪੜ੍ਹੋ- ਕ੍ਰਿਕਟ ਵਿਸ਼ਵ ਕੱਪ ਤੋਂ ਬਾਅਦ ਸੰਨਿਆਸ ਲੈਣ ਦੀ ਸੋਚ ਰਿਹਾ ਹੈ ਇਹ ਪਾਕਿ ਗੇਂਦਬਾਜ਼

PunjabKesari
ਵਸੀਮ ਨੇ ਕਿਹਾ ਕਿ ਬੰਗਲਾਦੇਸ਼ ਆਪਣੇ ਘਰ 'ਤੇ ਇਕ ਮਜ਼ਬੂਤ ਟੀਮ ਹੈ ਪਰ ਸਾਡੇ ਕੋਲ ਸਰੋਤ, ਪ੍ਰਤਿਭਾ ਤੇ ਅਨੁਭਵ ਹੈ ਤੇ ਅਸੀਂ ਵਧੀਆ ਪ੍ਰਦਰਸ਼ਨ ਕਰ ਸਕਦੇ ਹਾਂ। ਜ਼ਿਕਰਯੋਗ ਹੈ ਕਿ ਆਸਿਫ ਨੇ ਟੀਮ ਵਿਚ ਸਪਿਨਰ ਦੇ ਰੂਪ 'ਚ ਯਾਸਿਰ ਦੀ ਜਗ੍ਹਾ ਲਈ ਹੈ ਕਿਉਂਕਿ ਯਾਸਿਰ ਅਜੇ ਵੀ ਅੰਗੂਠੇ ਦੀ ਸੱਟ ਤੋਂ ਉੱਭਰ ਰਹੇ ਹਨ ਜੋ ਉਨ੍ਹਾਂ ਨੂੰ ਰਾਸ਼ਟਰੀ ਟੀ-20 ਲੀਗ ਦੇ ਦੌਰਾਨ ਲੱਗੀ ਸੀ। 36 ਸਾਲਾ ਆਸਿਫ ਨੇ ਹੁਣ ਤੱਕ ਪੰਜ ਟੈਸਟ ਮੈਚ ਖੇਡੇ ਹਨ, ਜਿਸ ਵਿਚ 16 ਵਿਕਟਾਂ ਆਪਣੇ ਨਾਂ ਕੀਤੀਆਂ ਹਨ। ਪਾਕਿਸਤਾਨ ਤੇ ਬੰਗਲਾਦੇਸ਼ ਦੇ ਵਿਚਾਲੇ ਚਟਗਾਓਂ ਵਿਚ 26 ਨਵੰਬਰ ਤੋਂ ਟੈਸਟ ਸੀਰੀਜ਼ ਸ਼ੁਰੂ ਹੋਵੇਗੀ। ਇਸ ਤੋਂ ਬਾਅਦ ਢਾਕਾ ਵਿਚ ਚਾਰ ਦਸੰਬਰ ਤੋਂ ਦੂਜਾ ਤੇ ਆਖਰੀ ਟੈਸਟ ਖੇਡਿਆ ਜਾਵੇਗਾ।

PunjabKesari


ਪਾਕਿਸਤਾਨ ਟੀਮ- ਬਾਬਰ ਆਜ਼ਮ (ਕਪਤਾਨ), ਮੁਹੰਮਦ ਰਿਜ਼ਵਾਨ, ਅਬਦੁੱਲਾ ਸ਼ਫੀਕ, ਆਬਿਦ ਅਲੀ, ਅਜ਼ਹਰ ਅਲੀ, ਬਿਲਾਲ ਆਸਿਫ, ਫਹੀਮ ਅਸ਼ਰਫ, ਫਵਾਦ ਆਲਮ, ਹਸਨ ਅਲੀ, ਇਮਾਮ-ਉਲ-ਹੱਕ, ਕਾਮਰਾਨ ਗੁਲਾਮ, ਮੁਹੰਮਦ ਅੱਬਾਸ, ਮੁਹੰਮਦ ਨਵਾਜ਼, ਨਸੀਮ ਸ਼ਾਹ, ਨੌਮਾਨ ਅਲੀ , ਸਾਜ਼ਿਦ ਖਾਨ, ਸਰਫਰਾਜ਼ ਅਹਿਮਦ , ਸਾਉਦ ਸ਼ਕੀਲ, ਸ਼ਾਹੀਨ ਅਫਰੀਦੀ, ਜ਼ਾਹਿਦ ਮਹਿਮੂਦ।

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
 


author

Gurdeep Singh

Content Editor

Related News