ਸ਼ੋਇਬ ਅਖਤਰ ਮੁਤਾਬਕ ਇਹ ਹੈ ਪਾਕਿਸਤਾਨ ਟੀਮ ਦਾ ਸਭ ਤੋਂ ਸਮਾਰਟ ਖਿਡਾਰੀ

Friday, May 17, 2019 - 01:22 PM (IST)

ਸ਼ੋਇਬ ਅਖਤਰ ਮੁਤਾਬਕ ਇਹ ਹੈ ਪਾਕਿਸਤਾਨ ਟੀਮ ਦਾ ਸਭ ਤੋਂ ਸਮਾਰਟ ਖਿਡਾਰੀ

ਸਪੋਰਟਸ ਡੈਸਕ— ਇੰਗ‍ਲੈਂਡ ਤੇ ਵੇਲ‍ਸ 'ਚ ਹੋਣ ਵਾਲੇ ਕ੍ਰਿਕਟ ਵਿਸ਼ਵ ਕੱਪ 'ਚ ਭਾਗ ਲੈਣ ਵਾਲੀ ਪਾਕਿਸ‍ਤਾਨੀ ਕ੍ਰਿਕਟ ਟੀਮ ਨੂੰ ਡਾਰਕ ਹਾਰਸ ਮੰਨਿਆ ਜਾ ਰਿਹਾ ਹੈ। ਹਾਲਾਂਕਿ ਪਾਕਿਸ‍ਤਾਨ ਟੀਮ ਦਾ ਹਾਲ ਵਨ-ਡੇ ਦਾ ਪ੍ਰਦਰਸ਼ਨ ਕੋਈ ਖਾਸ ਨਹੀਂ ਹੈ। ਵਿਸ਼ਵ ਕੱਪ 'ਚ ਭਾਗ ਲੈ ਰਹੀ ਪਾਕਿਸ‍ਤਾਨੀ ਟੀਮ ਦੀ ਅਗੁਵਾਈ ‍ਸਰਫਰਾਜ਼ ਅਹਿਮਦ ਕਰਣਗੇ। ਦੂਜੇ ਪਾਸੇ ਪਾਕਿਸ‍ਤਾਨ ਟੀਮ ਦੇ ਪੂਰਵ ਤੇਜ਼ ਗੇਂਦਬਾਜ਼ ਸ਼ੋਇਬ ਅਖ‍ਤਰ ਤੋਂ ਜਦ ਟੀਮ ਦੇ ਸਭ ਤੋਂ ਪ੍ਰਤਿਭਾਸ਼ੀਲ ਖਿਡਾਰੀ ਦੇ ਬਾਰੇ 'ਚ ਪੁੱਛਿਆ ਗਿਆ ਤਾਂ ਉਮੀਦ ਦੇ ਉਲਟ ਉਨ੍ਹਾਂ ਨੇ 30 ਸਾਲ ਦੇ ਹੈਰਿਸ ਸੋਹੇਲ ਦਾ ਨਾਂ ਲਿਆ।PunjabKesari ਸ਼ੋਇਬ ਨੇ ਹੈਰਿਸ ਸੋਹੇਲ ਨੂੰ ਟੀਮ ਦਾ ਸਭ ਤੋਂ ਸ‍ਮਾਰਟ ਖਿਡਾਰੀ ਮੰਨਦੇ ਦੇ ਕਾਰਨ ਵੀ ਦੱਸੇ। ਧਿਆਨ ਯੋਗ ਹੈ ਕਿ ਸੋਹੇਲ ਖੱਬੇ ਹੱਥ ਨਾਲ ਬੱਲੇਬਾਜ਼ੀ ਕਰਨ ਤੋਂ ਇਲਾਵਾ ਸਪਿਨ ਗੇਂਦਬਾਜ਼ੀ ਵੀ ਕਰਦੇ ਹਨ। ਸ਼ੋਇਬ ਅਖ‍ਤਰ ਮੁਤਾਬਕ ਮੱਧ ‍ਕ੍ਰਮ 'ਚ ਬੱਲੇਬਾਜ਼ੀ ਦੇ ਲਿਹਾਜ਼ ਨਾਲ ਸੋਹੇਲ ਬਿਹਤਰੀਨ ਹਨ। ਉਹ ਪਾਰੀ ਨੂੰ ਠੋਸ ਬੁਨਿਆਦ ਦੇ ਨਾਲ ਰੱਖਣ 'ਚ ਵਿਸ਼ਵਾਸ ‍ਰੱਖਦੇ ਹਨ। ਸਿੰਗਲ-ਡਬਲ ਲੈ ਕੇ ਸ‍ਕੋਰ ਨੂੰ ਵਧਾਉਂਦੇ ਰਹਿੰਦੇ ਹਨ ਤੇ ਵੱਡੇ ਸੈਂਕੜੇ ਜਮਾਉਂਦੇ ਹਨ।PunjabKesari
ਸ਼ੋਇਬ ਨੇ ਕਿਹਾ ਕਿ ਹੈਰਿਸ ਦੀ ਸਭ ਤੋਂ ਵੱਡੀ ਖੂਬੀ ਇਹ ਹੈ ਕਿ ਉਹ ਹਾਲਾਤ ਦੇ ਹਿਸਾਬ ਨਾਲ ਆਪਣੀ ਖੇਡ ਨੂੰ ਢਾਲ ਲੈਂਦੇ ਹਨ। ਜਦ ਟੀਮ ਨੂੰ ਤੇਜ਼ੀ ਨਾਲ ਦੌੜਾਂ ਬਣਾਉਣ ਦੀ ਜ਼ਰੂਰਤ ਹੁੰਦੀ ਹੈ, ਉਹ ਸ‍ਕੋਰ ਨੂੰ ਤੇਜ਼ੀ ਨਾਲ ਵਧਾਉਂਦੇ ਹਨ। ਦੂਜੇ ਪਾਸੇ ਵਿਕਟ 'ਤੇ ਟਿਕ ਕੇ ਖੇਡਣ 'ਚ ਵੀ ਉਹ ਮਾਹਿਰ ਹੈ।PunjabKesari
ਹੈਰਿਸ ਸੋਹੇਲ ਨੇ ਹੁਣ ਤਕ 10 ਟੈਸ‍ਟ, 34 ਵਨ ਡੇ ਤੇ 10 ਟੀ 20 ਇੰਟਰਨੈਸ਼ਨਲ ਮੈਚ ਖੇਡੇ ਹਨ। ਵਨ-ਡੇ ਮੈਚਾਂ 'ਚ ਉਨ੍ਹਾਂ ਨੇ ਦੋ ਸੈਂਕੜੇ ਜਮਾਏ ਹਨ ਤੇ ਉਨ੍ਹਾਂ ਦੀ ਬੈਟਿੰਗ ਔਸਤ 47.14 ਦੀ ਹੈ। 130 ਦੌੜਾਂ ਹੈਰਿਸ ਸੋਹੇਲ ਦਾ ਵਨ-ਡੇ 'ਚ ਬੈਸਟ ਸ‍ਕੋਰ ਹੈ। ਉਹ ਵਨਡੇ ਇੰਟਰਨੈਸ਼ਨਲ 'ਚ 10 ਅਰਧ ਸੈਂਕੜੇ ਤੇ 11 ਵਿਕਟਾਂ ਵੀ ਹੈਰਿਸ ਸੋਹੇਲ ਦੇ ਨਾਂ ਹੈ।


Related News