ਪਾਕਿ ਨੇ ਬੰਗਲਾਦੇਸ਼ ਨੂੰ ਡੇਅ-ਨਾਈਟ ਟੈਸਟ ਦਾ ਦਿੱਤਾ ਪ੍ਰਸਤਾਵ

12/09/2019 1:54:35 AM

ਕਰਾਚੀ- ਪਾਕਿਸਤਾਨ ਕ੍ਰਿਕਟ ਬੋਰਡ (ਪੀ. ਸੀ. ਬੀ.) ਨੇ ਬੰਗਲਾਦੇਸ਼ ਕ੍ਰਿਕਟ ਬੋਰਡ ਨੂੰ ਅਗਲੇ ਮਹੀਨੇ ਪਾਕਿਸਤਾਨ ਦੀ ਮੇਜ਼ਬਾਨੀ ਵਿਚ ਟੈਸਟ ਸੀਰੀਜ਼ ਦਾ ਇਕ ਮੁਕਾਬਲਾ ਡੇਅ-ਨਾਈਟ ਸਵਰੂਪ ਵਿਚ ਖੇਡਣ ਦਾ ਪ੍ਰਸਤਾਵ ਦਿੱਤਾ ਹੈ। ਬੰਗਲਾਦੇਸ਼ ਨੂੰ ਪਾਕਿਸਤਾਨ ਦੀ ਮੇਜ਼ਬਾਨੀ ਵਿਚ ਦੋ ਟੈਸਟ ਤੇ ਤਿੰਨ ਟੀ-20 ਮੈਚਾਂ ਦੀ ਸੀਰੀਜ਼ ਖੇਡਣੀ ਹੈ। ਹਾਲਾਂਕਿ ਬੀ. ਸੀ. ਬੀ. ਅਜੇ ਆਪਣੀ ਸਰਕਾਰ ਤੋਂ ਇਸ ਸੀਰੀਜ਼ ਲਈ ਸੁਰੱਖਿਆ ਸਮੀਖਿਆ ਦੀ ਰਿਪੋਰਟ ਦਾ ਇੰਤਜ਼ਾਰ ਕਰ ਰਿਹਾ ਹੈ, ਜਿਸ ਤੋਂ ਬਾਅਦ ਹੀ ਬੰਗਲਾਦੇਸ਼ ਪਾਕਿਸਤਾਨ ਵਿਚ ਖੇਡਣ ਦੀ ਪੁਸ਼ਟੀ ਕਰੇਗਾ।  ਜ਼ਿਕਰਯੋਗ ਹੈ ਕਿ ਪਾਕਿਸਤਾਨ ਹੁਣ ਤਕ ਚਾਰ ਡੇਅ-ਨਾਈਟ ਟੈਸਟ ਖੇਡ ਚੁੱਕਾ ਹੈ।


Gurdeep Singh

Content Editor

Related News