ਪਾਕਿ ਦੇ ਤੇਜ਼ ਗੇਂਦਬਾਜ਼ ਸ਼ਾਹੀਨ ਅਫ਼ਰੀਦੀ ਨੇ ਅਫੀਫ ਹੁਸੈਨ ਤੋਂ ਮੰਗੀ ਮੁਆਫ਼ੀ, ਜਾਣੋ ਕੀ ਸੀ ਮਾਮਲਾ

Sunday, Nov 21, 2021 - 05:40 PM (IST)

ਪਾਕਿ ਦੇ ਤੇਜ਼ ਗੇਂਦਬਾਜ਼ ਸ਼ਾਹੀਨ ਅਫ਼ਰੀਦੀ ਨੇ ਅਫੀਫ ਹੁਸੈਨ ਤੋਂ ਮੰਗੀ ਮੁਆਫ਼ੀ, ਜਾਣੋ ਕੀ ਸੀ ਮਾਮਲਾ

ਕਰਾਚੀ- ਪਾਕਿਸਤਾਨ ਦੇ ਤੇਜ਼ ਗੇਂਦਬਾਜ਼ ਸ਼ਾਹੀਨ ਸ਼ਾਹ ਅਫਰੀਦੀ ਨੇ ਸ਼ਨੀਵਾਰ ਨੂੰ ਦੂਜੇ ਟੀ-20 ਮੈਚ ਦੇ ਦੌਰਾਨ ਅਫੀਫ ਹੁਸੈਨ 'ਤੇ ਗੇਂਦ ਨੂੰ ਥ੍ਰੋਅ ਕਰਨ ਲਈ ਬੰਗਲਾਦੇਸ਼ ਦੇ ਇਸ ਬੱਲੇਬਾਜ਼ ਤੋਂ ਨਿੱਜੀ ਤੌਰ 'ਤੇ ਮੁਆਫ਼ੀ ਮੰਗੀ। ਹੁਸੈਨ ਨੇ ਸ਼ਾਹੀਨ ਅਫ਼ਰੀਦੀ ਦੀ ਗੇਂਦ 'ਤੇ ਛੱਕਾ ਲਾਇਆ ਜਿਸ ਤੋਂ ਬਾਅਦ ਇਹ ਪਾਕਿਸਤਾਨੀ ਗੇਂਦਬਾਜ਼ ਆਪਣੇ ਗੁੱਸੇ 'ਤੇ ਕਾਬੂ ਪਾਉਣ 'ਚ ਅਸਫਲ ਰਿਹਾ। ਅਫ਼ਰੀਦੀ ਨੇ ਗੁੱਸੇ 'ਚ ਫੋਲੋ ਥ੍ਰੋਅ 'ਚ ਗੇਂਦ ਲੈ ਕੇ ਇਸ ਨੂੰ ਸਟੰਪ ਵਲ ਜ਼ੋਰ ਨਾਲ ਸੁੱਟਿਆ, ਹਾਲਾਂਕਿ ਹੁਸੈਨ ਉਸ ਸਮੇਂ ਆਪਣੀ ਕ੍ਰੀਜ਼ 'ਤੇ ਸਨ। ਇਹ ਗੇਂਦ ਬੱਲੇਬਾਜ਼ ਨੂੰ ਲਗ ਗਈ ਤੇ ਉਨ੍ਹਾਂ ਨੂੰ ਦੇਖਣ ਲਈ ਡਾਕਟਰ ਨੂੰ ਮੈਦਾਨ 'ਤੇ ਜਾਣਾ ਪਿਆ।

ਪਾਕਿਸਤਾਨ ਕ੍ਰਿਕਟ ਬੋਰਡ (ਪੀ. ਸੀ. ਬੀ.) ਨੇ ਇਕ ਵੀਡੀਓ ਜਾਰੀ ਕੀਤਾ ਜਿਸ 'ਚ ਸ਼ਾਹੀਨ ਮੈਚ ਦੇ ਬਾਅਦ ਹੁਸੈਨ ਵਲ ਜਾ ਰਹੇ ਹਨ ਤੇ ਆਪਣੀ ਇਸ ਹਰਕਤ ਲਈ ਮੁਆਫ਼ੀ ਮੰਗ ਰਹੇ ਸਨ। ਨਾਲ ਹੀ ਉਨ੍ਹਾਂ ਨੇ ਮੁਸਕੁਰਾਉਂਦੇ ਹੋਏ ਬੰਗਲਾਦੇਸ਼ੀ ਬੱਲੇਬਾਜ਼ ਨੂੰ ਗਲੇ ਵੀ ਲਾਇਆ। ਸ਼ਾਹੀਨ ਦਾ ਗ਼ੈਰ ਜ਼ਰੂਰੀ ਹਮਲਾਵਰ ਵਿਵਹਾਰ ਨਾ ਤਾਂ ਪਾਕਿਸਤਾਨੀ ਟੀਮ ਪ੍ਰਬੰਧਨ ਤੇ ਨਾ ਹੀ ਪਾਕਿਸਤਾਨ ਕ੍ਰਿਕਟ ਬੋਰਡ (ਪੀ. ਸੀ. ਬੀ.) ਨੂੰ ਚੰਗਾ ਲੱਗਾ, ਜਿਸ ਕਰਕੇ ਇਸ ਤੇਜ਼ ਗੇਂਦਬਾਜ਼ ਨੂੰ ਤੁਰੰਤ ਕਿਹਾ ਗਿਆ ਕਿ ਉਸ ਨੂੰ ਅਫੀਫ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ। 

ਪਾਕਿਸਤਾਨ ਨੇ ਦੂਜਾ ਟੀ-20 ਮੈਚ ਜਿੱਤ ਕੇ ਤਿੰਨ ਮੈਚਾਂ ਦੀ ਸੀਰੀਜ਼ 'ਚ 2-0 ਦੀ ਅਜੇਤੂ ਬੜ੍ਹਤ ਬਣਾ ਲਈ ਹੈ। ਪਰ ਇਕ ਹੋਰ ਤੇਜ਼ ਗੇਂਦਬਾਜ਼ ਹਸਨ ਅਲੀ ਦਾ ਵਿਵਹਾਰ ਵੀ ਪ੍ਰਬੰਧਨ ਨੂੰ ਪਸੰਦ ਨਹੀਂ ਆਇਆ। ਹਸਨ ਨੂੰ ਪਹਿਲੇ ਟੀ-20 ਮੈਚ 'ਚ ਬੰਗਲਾਦੇਸ਼ੀ ਬੱਲੇਬਾਜ਼ ਨੁਰੂਲ ਹਸਨ ਦੇ ਆਊਟ ਹੋਣ ਦੇ ਬਾਅਦ ਕੀਤੀ ਗਈ ਹਰਕਤ ਲਈ ਫਿੱਟਕਾਰ ਲਾਈ ਗਈ ਸੀ।


author

Tarsem Singh

Content Editor

Related News