ਕ੍ਰਿਕਟ ਜਗਤ ''ਚ ਸੋਗ ਦੀ ਲਹਿਰ, ਇਸ ਮਹਾਨ ਖਿਡਾਰੀ ਦਾ ਹੋਇਆ ਦਿਹਾਂਤ

Friday, Nov 22, 2024 - 04:19 PM (IST)

ਕ੍ਰਿਕਟ ਜਗਤ ''ਚ ਸੋਗ ਦੀ ਲਹਿਰ, ਇਸ ਮਹਾਨ ਖਿਡਾਰੀ ਦਾ ਹੋਇਆ ਦਿਹਾਂਤ

ਖੇਡ ਡੈਸਕ- ਪਾਕਿਸਤਾਨ ਦੇ ਮਹਾਨ ਕ੍ਰਿਕਟਰ ਅਤੇ ਅੰਪਾਇਰ ਰਹੇ ਮੁਹੰਮਦ ਨਜ਼ੀਰ ਦਾ 78 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ ਹੈ। ਉਨ੍ਹਾਂ ਦੀ ਸਿਹਤ ਕਾਫੀ ਸਮੇਂ ਤੋਂ ਖਰਾਬ ਚੱਲ ਰਹੀ ਸੀ, ਹੁਣ ਉਨ੍ਹਾਂ ਦੇ ਬੇਟੇ ਨੌਮਾਨ ਨਜ਼ੀਰ ਨੇ ਆਪਣੇ ਪਿਤਾ ਦੀ ਮੌਤ ਦੀ ਖਬਰ ਦਿੱਤੀ ਹੈ। ਮੁਹੰਮਦ ਨਜ਼ੀਰ ਨੇ ਪਾਕਿਸਤਾਨ ਲਈ 14 ਟੈਸਟ ਅਤੇ 4 ਵਨਡੇ ਖੇਡੇ, ਪਰ ਉਨ੍ਹਾਂ ਨੂੰ ਸਭ ਤੋਂ ਵੱਧ ਪਹਿਚਾਣ ਆਪਣੇ ਇਤਿਹਾਸਕ ਪਹਿਲੇ ਦਰਜੇ ਦੇ ਕਰੀਅਰ ਦੇ ਕਾਰਨ ਮਿਲੀ।

ਇਹ ਵੀ ਪੜ੍ਹੋ- IND vs AUS 1st Test Day 1 Stumps : ਭਾਰਤ ਦਾ ਆਸਟ੍ਰੇਲੀਆ ਨੂੰ ਮੂੰਹ-ਤੋੜ ਜਵਾਬ, 67 'ਤੇ ਝਟਕੇ 7 ਵਿਕਟ
ਆਪਣੀ ਜ਼ਿੰਦਗੀ ਦੇ ਆਖਰੀ ਹਫ਼ਤੇ ‘ਚ ਨਜ਼ੀਰ ਬਹੁਤ ਬਿਮਾਰ ਹੋ ਗਏ। ਉਨ੍ਹਾਂ ਨੂੰ ਛਾਤੀ ਵਿਚ ਇਨਫੈਕਸ਼ਨ ਸੀ ਅਤੇ ਉਹ ਜਲੋਦਾਰ ਨਾਂ ਦੀ ਬੀਮਾਰੀ ਨਾਲ ਰਹੇ ਸਨ। ਦੱਸ ਦੇਈਏ ਕਿ ਉਹ ਲਾਹੌਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਜ਼ੇਰੇ ਇਲਾਜ ਸਨ। ਨਜ਼ੀਰ ਦੇ ਬੇਟੇ ਨੌਮਾਨ ਨੇ ਕੁਝ ਸਮਾਂ ਪਹਿਲਾਂ ਪਾਕਿਸਤਾਨ ਕ੍ਰਿਕਟ ਬੋਰਡ (ਪੀਸੀਬੀ) ਨੂੰ ਬੇਨਤੀ ਕੀਤੀ ਸੀ ਕਿ ਉਹ ਉਨ੍ਹਾਂ ਦੇ ਪਿਤਾ ਦੀ ਮੈਡੀਕਲ ਜਾਂਚ ਲਈ ਸਹਾਇਤਾ ਪ੍ਰਦਾਨ ਕਰਨ। ਪਾਕਿਸਤਾਨ ਦੇ ਇਸ ਮਹਾਨ ਕ੍ਰਿਕਟਰ ਦੀ ਵਿਗੜਦੀ ਸਿਹਤ ਦਾ ਇੱਕ ਕਾਰਨ ਇਹ ਵੀ ਸੀ ਕਿ ਉਹ 5 ਸਾਲ ਪਹਿਲਾਂ ਇੱਕ ਹਾਦਸੇ ਦਾ ਸ਼ਿਕਾਰ ਹੋ ਗਏ ਸਨ, ਜਿਸ ਤੋਂ ਬਾਅਦ ਉਨ੍ਹਾਂ ਨੂੰ ਲਗਾਤਾਰ ਸਿਹਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ



 


author

Aarti dhillon

Content Editor

Related News