ਭਾਰਤੀ ਮਹਿਲਾ ਦੇ ਪਾਕਿਸਤਾਨ ਜ਼ਿੰਦਾਬਾਦ ਕਹਿਣ 'ਤੇ ਸੋਸ਼ਲ ਮੀਡੀਆ 'ਤੇ ਆਇਆ ਤੂਫਾਨ (ਵੀਡੀਓ)

07/04/2019 2:05:45 PM

ਸਪੋਰਟਸ ਡੈਸਕ— ਇੰਗਲੈਂਡ ਅਤੇ ਵੇਲਸ 'ਚ ਜਾਰੀ ਵਰਲਡ ਕੱਪ 2019 ਦਾ ਇਕ ਵੀਡੀਓ ਕਲਿਪ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਇਸ ਵੀਡੀਓ 'ਚ ਇਕ ਮਹਿਲਾ ਪਾਕਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਗਾ ਰਹੀ ਹੈ। ਇਸ ਵੀਡੀਓ 'ਚ ਮਹਿਲਾ ਅਹਿਮਦਾਬਾਦ ਤੋਂ ਹੋਣ ਦਾ ਦਾਅਵਾ ਕਰ ਰਹੀ ਹੈ। ਹਾਲਾਂਕਿ ਅਜੇ ਤਕ ਇਹ ਸਾਫ ਨਹੀਂ ਹੈ ਕਿ ਇਹ ਵੀਡੀਓ ਕਦੋਂ ਦਾ ਹੈ ਪਰ ਖਿਡਾਰੀਆਂ ਦੀ ਜਰਸੀ ਨੂੰ ਦੇਖ ਕੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਹ ਵੀਡੀਓ ਪਾਕਿਸਤਾਨ ਬਨਾਮ ਅਫਗਾਨਿਸਤਾਨ ਮੈਚ ਦਾ ਹੈ। ਇਸ ਵੀਡੀਓ ਨੂੰ ਪਾਕਿਸਤਾਨੀ ਮੂਲ ਦੇ ਕੈਨੇਡੀਆਈ ਲੇਖਕ ਤਾਰਿਕ ਫਤਿਹ ਨੇ ਟਵੀਟ ਕੀਤਾ ਹੈ। ਉਨ੍ਹਾਂ ਨੇ ਟਵੀਟ ਕਰਕੇ ਲਿਖਿਆ, ''ਅਹਿਮਦਾਬਾਦ 'ਚ ਰਹਿਣ ਵਾਲੀ ਇਕ ਮੁਸਲਿਮ ਮਹਿਲਾ ਪਾਕਿਸਤਾਨੀ ਪ੍ਰਸ਼ੰਸਕਾਂ ਅਤੇ ਕ੍ਰਿਕਟ ਚਾਚਾ ਦੇ ਨਾਲ ਮਿਲ ਕੇ 'ਪਾਕਿਸਤਾਨ ਜ਼ਿੰਦਾਬਾਦ' ਦੇ ਨਾਅਰੇ ਲਗਾ ਰਹੀ ਹੈ। ਉਹ ਇਹ ਵੀ ਕਹਿ ਰਹੀ ਹੈ ਕਿ 'ਪਾਕਿਸਤਾਨ ਭਾਰਤ ਖਿਲਾਫ ਵੀ ਜਿੱਤ ਜਾਵੇਗਾ।'' ਅਜਿਹਾ ਕਹਿ ਕੇ ਉਹ ਆਪਣੀ ਸੱਚੀ ਵਫਾਦਾਰੀ ਨੂੰ ਦਰਸਾਉਂਦੀ ਹੈ।''

ਇਸ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਇਕ ਮਹਿਲਾ ਆਪਣੀ ਬੱਚੀ ਦੇ ਨਾਲ ਪਾਕਿਸਤਾਨੀ ਸਮਰਥਕਾਂ ਵਿਚਾਲੇ ਪਾਕਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਗਾ ਰਹੀ ਹੈ। ਉਹ ਇਕ ਪਾਕਿਸਤਾਨੀ ਫੈਨ ਨਾਲ 'ਚਾਚਾ ਕ੍ਰਿਕਟ' ਉਰਫ ਚੌਧਰੀ ਅਬਦੁਲ ਜਲੀਲ ਦੇ ਨਾਲ ਇਕ ਫੋਟੋ ਖਿੱਚਣ ਨੂੰ ਕਹਿੰਦੀ ਹੈ। ਮਹਿਲਾ ਆਪਣੇ ਆਪ ਨੂੰ ਚਾਚਾ ਦੀ ਫੈਨ ਕਹਿ ਰਹੀ ਹੈ। ਇਸ ਦੌਰਾਨ ਉਹ ਕਹਿੰਦੀ ਹੈ ਕਿ ਮੈਂ ਭਾਰਤ ਤੋਂ ਹਾਂ, ਅਹਿਮਦਾਬਾਦ ਤੋਂ। ਜਵਾਬ 'ਚ ਚਾਚਾ ਕਹਿੰਦੇ ਹਨ ਕਿ ਮੈਂ ਅਹਿਮਦਾਬਾਦ ਇਕ ਵਾਰ ਸਫਰ ਕੀਤਾ ਸੀ। ਇਸ ਤੋਂ ਬਾਅਦ ਚਾਚਾ ਕਹਿੰਦੇ ਹਨ ਕਿ ਇਹ ਸਾਡੀ ਬੇਟੀ ਦੀ ਤਰ੍ਹਾਂ ਹੈ ਤਾੜੀਆਂ। ਇਸ ਤੋਂ ਬਾਅਦ ਉਹ ਮਹਿਲਾ ਪਾਕਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਗਾਉਣਾ ਸ਼ੁਰੂ ਕਰ ਦਿੰਦੀ ਹੈ। ਮਹਿਲਾ ਜਿੱਤੇਗਾ ਤਾਂ ਜਿੱਤੇਗਾ ਪਾਕਿਸਤਾਨ ਜਿੱਤੇਗਾ ਦੇ ਵੀ ਨਾਅਰੇ ਲਗਾਉਣਾ ਸ਼ੁਰੂ ਕਰ ਦਿੰਦੀ ਹੈ। ਜੋਸ਼-ਜੋਸ਼ 'ਚ ਮਹਿਲਾ ਇਹ ਵੀ ਕਹਿ ਜਾਂਦੀ ਹੈ ਕਿ ਭਾਰਤ ਦੇ ਸਾਹਮਣੇ ਵੀ ਪਾਕਿਸਤਾਨ ਜਿੱਤੇਗਾ।
 

ਇਸ ਤੋਂ ਬਾਅਦ ਸੋਸ਼ਲ ਮੀਡੀਆ 'ਚ ਤੂਫਾਨ ਆਇਆ ਹੋਇਆ ਹੈ। ਇਕੱਲੇ ਤਾਰਿਕ ਫਤਿਹ ਦੇ ਟਵੀਟ ਨੂੰ ਹੁਣ ਤਕ 5 ਹਜ਼ਾਰ ਅੱਠ ਸੌ ਤੋਂ ਜ਼ਿਆਦਾ ਲੋਕ ਰੀਟਵੀਟ ਕਰ ਚੁੱਕੇ ਹਨ ਜਦਕਿ ਇਸ 'ਤੇ ਲਗਭਗ 5 ਹਜ਼ਾਰ ਨੌ ਸੌ ਤੋਂ ਜ਼ਿਆਦਾ ਲੋਕ ਰਿਪਲਾਈ ਕਰ ਚੁੱਕੇ ਹਨ। ਰਿਪਲਾਈ ਕਰਨ ਵਾਲੇ ਲੋਕਾਂ 'ਚ ਦੋ ਪੱਖ ਦੇ ਲੋਕ ਹਨ। ਇਕ ਜੋ ਉਸ ਮਹਿਲਾ ਦੀ ਤਾਰੀਫ ਕਰ ਰਹੇ ਹਨ ਜਦਕਿ ਦੂਜੇ ਉਹ ਜੋ ਉਸ ਨੂੰ ਪਾਕਿਸਤਾਨ ਭੇਜ ਜੇਣ ਦੀ ਗੱਲ ਕਰ ਰਹੇ ਹਨ।। ਟਾਈਮਸ ਆਫ ਇੰਡੀਆ ਦੀ ਰਿਪੋਰਟ ਦੇ ਮੁਤਾਬਕ ਸ਼ਹਿਰ ਦੀ ਕ੍ਰਾਈਮ ਬ੍ਰਾਂਚ ਨੇ ਇਸ ਮਹਿਲਾ ਦੀ ਭਾਲ ਸ਼ੁਰੂ ਕਰ ਦਿੱਤੀ ਹੈ ਅਤੇ ਕਈ ਸਥਾਨਾਂ ਦੇ ਦੌਰੇ ਵੀ ਕੀਤੇ ਹਨ। ਕ੍ਰਾਈਮ ਬ੍ਰਾਂਚ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਅਜਿਹੀ ਸੰਭਾਵਨਾ ਹੈ ਕਿ ਮਹਿਲਾ ਅਹਿਮਦਾਬਾਦ ਦੀ ਹੋ ਸਕਦੀ ਹੈ ਜੋ ਬ੍ਰਿਟੇਨ 'ਚ ਵਸੀ ਹੋਈ ਹੈ।

 


Tarsem Singh

Content Editor

Related News