ਬਾਬਰ ਨੂੰ ਅਜੇ ਲੰਬਾ ਰਸਤਾ ਤੈਅ ਕਰਨਾ ਹੈ, ਕੋਹਲੀ ਨਾਲ ਤੁਲਨਾ ਜਲਦਬਾਜ਼ੀ: ਯੂਨਿਸ ਖਾਨ

05/19/2020 10:25:15 AM

ਸਪੋਰਟਸ ਡੈਸਕ—  ਪਾਕਿਸਤਾਨ ਦੇ ਸਾਬਕਾ ਕਪਤਾਨ ਯੂਨਿਸ ਖਾਨ ਦਾ ਮੰਨਣਾ ਹੈ ਕਿ ਵਿਰਾਟ ਕੋਹਲੀ ਅਤੇ ਬਾਬਰ ਆਜ਼ਮ ਦੀ ਤੁਲਨਾ ਘੱਟ ਤੋੋਂ ਘੱਟ ਪੰਜ ਸਾਲ ਬਾਅਦ ਹੋਣੀ ਚਾਹੀਦੀ ਹੈ ਕਿਉਂਕਿ ਭਾਰਤੀ ਕਪਤਾਨ ਨੇ ਹਰ ਤਰ੍ਹਾਂ ਦੇ ਹਾਲਾਤਾਂ ’ਚ ਆਪਣੇ ਆਪ ਨੂੰ ਸਾਬਤ ਕੀਤਾ ਹੈ ਜਦ ਕਿ ਪਾਕਿਸਤਾਨ ਦੇ ਸੀਮਿਤ ਓਵਰਾਂ ਦੇ ਕਪਤਾਨ ਨੂੰ ਅਜਿਹਾ ਕਰਨਾ ਹੈ।

ਟੈਸਟ ਕ੍ਰਿਕਟ ’ਚ ਪਾਕਿਸਤਾਨ ਦੇ ਸਭ ਤੋਂ ਸਫਲ ਬੱਲੇਬਾਜ਼ ਯੂਨਿਸ ਨੇ ਕਿਹਾ, ‘‘ਵਿਰਾਟ ਕੋਹਲੀ ਬਾਬਰ ਤੋਂ ਕਿਤੇ ਜ਼ਿਆਦਾ ਖ਼ੁਰਾਂਟ ਹੈ। ਉਸ ਦੇ ਕੋਲ ਉੱਚ ਪੱਧਰ ਦੀ ਕ੍ਰਿਕਟ ਖੇਡਣ ਦਾ ਘੱਟ ਤੋਂ ਘੱਟ ਪੰਜ ਸਾਲ ਦਾ ਜ਼ਿਆਦਾ ਅਨੁਭਵ ਹੈ ਅਤੇ ਉਹ ਆਪਣੇ ਕਰੀਅਰ ਦੇ ਉੱਚ ਪੱਧਰ ’ਤੇ ਹੈ। ‘‘ਉਨ੍ਹਾਂ ਨੇ ਕਿਹਾ, ‘‘ਕੋਹਲੀ ਨੂੰ ਬਾਬਰ ਤੋਂ ਕਿਤੇ ਜ਼ਿਆਦਾ ਅਨੁਭਵ ਮਿਲਿਆ ਹੈ ਅਤੇ ਉਸਨੇ ਹਰ ਤਰ੍ਹਾਂ ਦੇ ਹਾਲਾਤ ਦਾ ਸਾਹਮਣਾ ਕੀਤਾ ਹੈ ਅਤੇ ਆਪਣੇ ਆਪ ਨੂੰ ਸਾਬਤ ਵੀ ਕੀਤਾ ਹੈ। ਕੋਈ ਵੀ ਆਸਾਨੀ ਨਾਲ 70 ਅੰਤਰਰਾਸ਼ਟਰੀ ਸੈਂਕੜੇ ਨਹੀਂ ਬਣਾ ਸਕਦਾ ਅਤੇ ਇਹ ਉਸ ਦੇ ਪੱਧਰ ਅਤੇ ਸਮਰੱਥਾ ਦਾ ਸਬੂਤ ਹੈ। ਉਸ ਨੇ ਹਰ ਇਕ ਹਾਲਾਤ ਅਤੇ ਸਾਰੀਆਂ ਵਿਰੋਧੀ ਟੀਮਾਂ ਖਿਲਾਫ ਦੌੜਾਂ ਬਣਾਈਆਂ ਹਨ।‘‘PunjabKesari

ਯੂਨਿਸ ਨੇ ਕਿਹਾ ਕਿ ਬਾਬਰ ਨੂੰ ਹੁਣ ਵੀ ਲੰਬਾ ਰਸਤਾ ਤੈਅ ਕਰਨਾ ਹੈ। ਉਨ੍ਹਾਂ ਨੇ ਕਿਹਾ, ‘‘ਬਾਬਰ ਲਗਭਗ ਪੰਜ ਸਾਲ ਤੋਂ ਹੀ ਉੱਚ ਪੱਧਰ ਦਾ ਕ੍ਰਿਕਟ ਖੇਡ ਰਿਹਾ ਹੈ। ਸਾਰੇ ਤਿੰਨਾਂ ਫਾਰਮੈਟ ’ਚ ਉਸ ਦਾ ਬੱਲੇਬਾਜ਼ੀ ਔਸਤ ਕਾਫ਼ੀ ਪ੍ਰਭਾਵਸ਼ਾਲੀ ਹੈ ਅਤੇ ਉਹ ਲਗਾਤਾਰ ਬਿਹਤਰ ਹੋ ਰਿਹਾ ਹੈ। ‘‘ਯੂਨਿਸ ਨੇ ਕਿਹਾ, ‘‘ਤੁਸੀਂ ਉਸ ਨੂੰ ਬੱਲੇਬਾਜ਼ੀ ਕਰਦੇ ਹੋਏ ਦੇਖੋ ਅਤੇ ਤੁਸੀਂ ਦੇਖ ਸਕਦੇ ਹੋ ਕਿ ਉਸ ’ਚ ਉਹ ਸਾਰੇ ਗੁਣ ਹਨ ਜੋ ਕੋਹਲੀ ’ਚ ਆਪਣੇ ਕਰੀਅਰ ਦੀ ਸ਼ੁਰੂਆਤ ’ਚ ਸਨ।‘‘PunjabKesari

ਅੰਤਰਰਾਸ਼ਟਰੀ ਕ੍ਰਿਕਟ ’ਚ 70 ਸੈਂਕੜੇ ਤੋਂ ਇਲਾਵਾ 31 ਸਾਲ ਦੇ ਕੋਹਲੀ ਦੀ ਔਸਤ ਤਿੰਨੋਂ ਫਾਰਮੈਟਾਂ ’ਚ 50 ਤੋਂ ਜ਼ਿਆਦਾ ਹੈ। ਭਾਰਤੀ ਕਪਤਾਨ ਨੇ 20 ਹਾਜ਼ਾਰ ਤੋਂ ਜ਼ਿਆਦਾ ਅੰਤਰਰਾਸ਼ਟਰੀ ਦੌੜਾਂ ਬਣਾਏ ਹਨ ਜਦੋਂ ਕਿ 25 ਸਾਲ ਦੇ ਬਾਬਰ ਦੇ ਨਾਂ ਤਿੰਨੋਂ ਫਾਰਮੈਟਾਂ ’ਚ 6680 ਦੌੜਾਂ ਦਰਜ ਹਨ। ਬਾਬਰ ਨੇ ਹਾਲਾਂਕਿ ਕੋਹਲੀ ਦੀ ਤੁਲਨਾ ’ਚ ਕਾਫ਼ੀ ਘੱਟ ਮੈਚ ਖੇਡੇ ਹਨ।


Davinder Singh

Content Editor

Related News