ਵਿਸ਼ਵ ਕੱਪ ਦਾ ਮਹਾਮੁਕਾਬਲਾ ਦੇਖਣ ਲਈ ਪਾਕਿ ਫੈਨਸ ਪਹੁੰਚੇ ਆਪਣੇ ਅੰਦਾਜ਼ ''ਚ (ਵੀਡੀਓ)

Monday, Jun 17, 2019 - 02:17 AM (IST)

ਵਿਸ਼ਵ ਕੱਪ ਦਾ ਮਹਾਮੁਕਾਬਲਾ ਦੇਖਣ ਲਈ ਪਾਕਿ ਫੈਨਸ ਪਹੁੰਚੇ ਆਪਣੇ ਅੰਦਾਜ਼ ''ਚ (ਵੀਡੀਓ)

ਪਾਕਿਸਤਾਨ - ਇੰਗਲੈਂਡ ਦੇ ਮੈਨਚੈਸਟਰ 'ਚ ਹੋ ਰਿਹਾ ਭਾਰਤ ਤੇ ਪਾਕਿਸਤਾਨ ਦਾ ਮੈਚ ਕਾਫੀ ਚਰਚਾ 'ਚ ਹੈ। ਕ੍ਰਿਕਟ ਫੈਨਜ਼ ਮੈਚ ਦੇਖਣ ਲਈ ਸੋਸ਼ਲ ਮੀਡੀਆ 'ਤੇ ਵੀ ਸਰਗਰਮ ਹਨ। ਫ਼ਿਲਹਾਲ ਟਵਿਟਰ 'ਤੇ ਇਸ ਮਹਾਮੁਕਾਬਲੇ ਨੂੰ ਲੈ ਕੇ ਕਾਫੀ ਟਵੀਟ ਕੀਤੇ ਜਾ ਰਹੇ ਹਨ ਤੇ ਇੰਡੀਆ ਟ੍ਰੈਂਡ 'ਚ 10 'ਚੋਂ 7 ਟ੍ਰੈਂਡ ਭਾਰਤ-ਪਾਕਿਸਤਾਨ ਦੇ ਮੈਚ ਨਾਲ ਜੁੜੇ ਹਨ। ਇਸ ਦੌਰਾਨ ਕੁਝ ਪਾਕਿਸਤਾਨੀ ਫੈਨਸ ਵੀ ਚਰਚਾ 'ਚ ਹਨ। ਦਰਅਸਲ ਕੁਝ ਫੈਨਸ ਆਪਣੀਆਂ ਅਜੀਬੋ-ਗਰੀਬ ਹਰਕਤਾਂ ਕਾਰਨ ਸੁਰਖੀਆਂ 'ਚ ਹਨ।


ਉੱਥੇ ਇਕ ਪਾਕਿਸਤਾਨੀ ਫੈਨ ਇੰਗਲੈਂਡ 'ਚ ਘੋੜੇ 'ਤੇ ਬੈਠ ਕੇ ਮੈਚ ਦੇਖਣ ਪਹੁੰਚਿਆ, ਜਿਸ ਦੇ ਵੀਡੀਓ ਤੇ ਤਸਵੀਰਾਂ ਨੂੰ ਕਾਫੀ ਸ਼ੇਅਰ ਕੀਤਾ ਜਾ ਰਿਹਾ ਹੈ। ਇਹ ਫੈਨ ਘੋੜੇ 'ਤੇ ਬੈਠ ਕੇ ਮੈਚ ਦੇਖਣ ਜਾ ਰਿਹਾ ਹੈ ਤੇ ਉਸ ਦੇ ਹੱਥ 'ਚ ਪਾਕਿਸਤਾਨ ਦਾ ਝੰਡਾ ਹੈ।


ਕੁਝ ਫੈਨਜ਼ ਬੱਸ 'ਚ ਬੈਠ ਕੇ ਮੈਚ ਦੇਖਣ ਪਹੁੰਚੇ ਹਨ। ਕੁਝ ਭਾਰਤੀ ਫੈਨਸ ਦੀਆਂ ਤਸਵੀਰਾਂ ਵੀ ਸਾਹਮਣੇ ਆ ਰਹੀਆਂ ਹਨ, ਢੋਲ ਵਜਦੇ ਹੋਏ ਮੈਚ ਦੇਖਣ ਪਹੁੰਚ ਰਹੇ ਹਨ। ਅਜਿਹੇ 'ਚ ਕਈ ਪਾਕਿਸਤਾਨੀ ਫੈਨਸ ਸੋਸ਼ਲ ਮੀਡੀਆ 'ਤੇ ਧਮਾਲ ਪਾ ਰਹੇ ਹਨ।


author

Gurdeep Singh

Content Editor

Related News