Asia Cup 2022 : ਪਾਕਿਸਤਾਨ ਨੇ ਅਫਗਾਨਿਸਤਾਨ ਨੂੰ 1 ਵਿਕਟ ਨਾਲ ਹਰਾਇਆ

Wednesday, Sep 07, 2022 - 11:05 PM (IST)

ਸਪੋਰਟਸ ਡੈਸਕ : ਪਾਕਿਸਤਾਨ ਨੇ ਨਸੀਮ ਸ਼ਾਹ (14 ਅਜੇਤੂ) ਦੇ ਆਖਰੀ 2 ਗੇਂਦਾਂ ’ਤੇ 2 ਛੱਕਿਆਂ ਦੀ ਬਦੌਲਤ ਅਫਗਾਨਿਸਤਾਨ ਨੂੰ ਏਸ਼ੀਆ ਕੱਪ ਦੇ ਨੇੜਲੇ ਮੈਚ ਵਿਚ ਬੁੱਧਵਾਰ ਨੂੰ ਇਕ ਵਿਕਟ ਨਾਲ ਹਰਾ ਦਿੱਤਾ। ਅਫਗਾਨਿਸਤਾਨ ਨੇ ਪਾਕਿਸਤਾਨ ਨੂੰ 20 ਓਵਰਾਂ ਵਿਚ 130 ਦੌੜਾਂ ਦਾ ਟੀਚਾ ਦਿੱਤਾ ਸੀ, ਜਿਸ ਨੂੰ ਉਸ ਨੇ 9 ਵਿਕਟਾਂ ਗੁਆ ਕੇ 19.2 ਓਵਰਾਂ ਵਿਚ ਹਾਸਲ ਕਰ ਲਿਆ। ਪਾਕਿਸਤਾਨ ਨੂੰ ਆਖਰੀ ਤਿੰਨ ਓਵਰਾਂ ਵਿਚ 25 ਦੌੜਾਂ ਦੀ ਲੋੜ ਸੀ ਪਰ 18ਵੇਂ ਓਵਰ ਵਿਚ ਮੁਹੰਮਦ ਨਵਾਜ਼ ਤੇ ਖੁਸ਼ਦਿਲ ਸ਼ਾਹ ਦੀ ਵਿਕਟ ਡਿੱਗਣ ਤੋਂ ਬਾਅਦ ਮੈਚ ਅਫਗਾਨਿਸਤਾਨ ਦੀ ਝੋਲੀ ਵਿਚ ਆ ਗਿਆ ਸੀ।

ਇਹ ਵੀ ਪੜ੍ਹੋ : ਸੁਖਬੀਰ ਦੇ ਕੇਜਰੀਵਾਲ 'ਤੇ ਇਲਜ਼ਾਮ- ਹਰਿਆਣਾ 'ਚ ਚੋਣ ਲਾਭ ਲੈਣ ਲਈ ਪੰਜਾਬ ਦੇ ਪਾਣੀਆਂ ਦਾ ਹੱਕ ਹਰਿਆਣਾ ਨੂੰ ਸੌਂਪਿਆ

19ਵੇਂ ਓਵਰ ਵਿਚ ਹੈਰਿਸ ਰਾਓਫ ਤੇ ਆਸਿਫ ਅਲੀ ਦੇ ਆਊਟ ਹੋਣ ’ਤੇ ਪਾਕਿਸਤਾਨ 9 ਵਿਕਟਾਂ ਗੁਆ ਚੁੱਕਾ ਸੀ, ਜਦਕਿ ਉਸ ਨੂੰ 6 ਗੇਂਦਾਂ ’ਤੇ 11 ਦੌੜਾਂ ਦੀ ਲੋੜ ਸੀ। 10ਵੇਂ ਨੰਬਰ ਦੇ ਬੱਲੇਬਾਜ਼ ਨਸੀਮ ਸ਼ਾਹ ਨੇ ਇੱਥੇ 20ਵੇਂ ਓਵਰ  ਦੀਆਂ ਪਹਿਲੀਆਂ 2 ਗੇਂਦਾਂ ’ਤੇ 2 ਛੱਕੇ ਲਾ ਕੇ ਪਾਕਿਸਤਾਨ ਨੂੰ ਜਿੱਤ ਦਿਵਾ ਦਿੱਤੀ। 
ਏਸ਼ੀਆ ਕੱਪ ਦੇ ਫਾਈਨਲ ਵਿਚ ਪਹੁੰਚਣ ਲਈ ਭਾਰਤ ਦੀਆਂ ਉਮੀਦਾਂ ਅਫਗਾਨਿਸਤਾਨ ’ਤੇ ਨਿਰਭਰ ਸਨ ਤੇ ਉਸ ਦੀ ਹਾਰ ਦੇ ਨਾਲ ਭਾਰਤ ਦੀ ਏਸ਼ੀਆ ਕੱਪ ਮੁਹਿੰਮ ਵੀ ਖਤਮ ਹੋ ਗਈ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Mukesh

Content Editor

Related News