ਪਾਕਿਸਤਾਨੀ ਕ੍ਰਿਕਟਰ ਆਬਿਦ ਅਲੀ ਛਾਤੀ ’ਚ ਦਰਦ ਮਗਰੋਂ ਹਸਪਤਾਲ ’ਚ ਦਾਖ਼ਲ

Tuesday, Dec 21, 2021 - 03:24 PM (IST)

ਪਾਕਿਸਤਾਨੀ ਕ੍ਰਿਕਟਰ ਆਬਿਦ ਅਲੀ ਛਾਤੀ ’ਚ ਦਰਦ ਮਗਰੋਂ ਹਸਪਤਾਲ ’ਚ ਦਾਖ਼ਲ

ਕਰਾਚੀ (ਭਾਸ਼ਾ) : ਪਾਕਿਸਤਾਨ ਦੇ ਟੈਸਟ ਸਲਾਮੀ ਬੱਲੇਬਾਜ਼ ਆਬਿਦ ਅਲੀ ਨੂੰ ਪ੍ਰਥਮ ਸ਼੍ਰੇਣੀ ਟੂਰਨਾਮੈਂਟ ਕਾਇਦ-ਏ-ਆਜ਼ਮ ਟਰਾਫੀ ਦੇ ਮੁਕਾਬਲੇ ਦੌਰਾਨ ਛਾਤੀ ਵਿਚ ਦਰਦ ਦੀ ਸ਼ਿਕਾਇਤ ਦੇ ਬਾਅਦ ਨਿੱਜੀ ਹਸਪਤਾਲ ਵਿਚ ਦਾਖ਼ਲ ਕਰਾਇਆ ਗਿਆ। ਟੂਰਨਾਮੈਂਟ ਵਿਚ ਮੱਧ ਪੰਜਾਬ ਵੱਲੋਂ ਖੇਡ ਰਹੇ ਆਬਿਦ ਨੇ 2 ਵਾਰ ਛਾਤੀ ਵਿਚ ਦਰਦ ਦੀ ਸ਼ਿਕਾਇਤ ਕੀਤੀ, ਜਿਸ ਦੇ ਬਾਅਦ ਉਨ੍ਹਾਂ ਦੀ ਟੀਮ ਦੇ ਮੈਨੇਜਰ ਅਸ਼ਰਫ ਅਲੀ ਨੇ ਉਨ੍ਹਾਂ ਨੂੰ ਤੁਰੰਤ ਹਸਪਤਾਲ ਵਿਚ ਦਾਖ਼ਲ ਕਰਵਾਉਣ ਅਤੇ ਜਾਂਚ ਕਰਾਉਣ ਦਾ ਫ਼ੈਸਲਾ ਕੀਤਾ।

ਸਾਬਕਾ ਟੈਸਟ ਵਿਕਟਕੀਪਰ ਬੱਲੇਬਾਜ਼ ਅਸ਼ਰਫ ਨੇ ਕਿਹਾ, ‘ਉਹ ਅੱਜ ਸਵੇਰੇ 61 ਦੌੜਾਂ ਬਣਾ ਕੇ ਖੇਡ ਰਿਹਾ ਸੀ, ਜਦੋਂ ਉਸ ਨੇ 2 ਵਾਰ ਛਾਤੀ ਵਿਚ ਦਰਦ ਦੀ ਸ਼ਿਕਾਇਤ ਕੀਤੀ ਅਤੇ ਅਸੀਂ ਮਹਿਸੂਸ ਕੀਤਾ ਕਿ ਉਸ ਨੂੰ ਹਸਪਤਾਲ ਭੇਜਣਾ ਸਹੀ ਰਹੇਗਾ, ਜਿੱਥੇ ਉਸ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਉਸ ਦੇ ਕੁੱਝ ਹੋਰ ਟੈਸਟ ਹੋਣਗੇ।’ ਯੂ.ਬੀ.ਐਲ. ਕੰਪਲੈਕਸ ਵਿਚ ਖੈਬਰ ਪਖਤੂਨਖਵਾ ਟੀਮ ਖ਼ਿਲਾਫ਼ ਖੇਡਦੇ ਹੋਏ ਪ੍ਰਥਮ ਸ਼੍ਰੇਣੀ ਕ੍ਰਿਕਟ ਵਿਚ 9000 ਦੌੜਾਂ ਪੂਰੀਆਂ ਕਰਨ ਵਾਲੇ ਆਬਿਦ ਹਾਲ ਹੀ ਵਿਚ ਬੰਗਲਾਦੇਸ਼ ਦੇ ਸਫ਼ਲ ਟੈਸਟ ਦੌਰੇ ਦੇ ਬਾਅਦ ਮੱਧ ਪੰਜਾਬ ਟੀਮ ਨਾਲ ਜੁੜੇ ਹਨ।
 


author

cherry

Content Editor

Related News