ਕੋਚ ਅਹੁਦੇ ਤੋਂ ਹਟਾਉਣ ਦੇ ਫੈਸਲੇ ਤੋਂ ਬਾਅਦ ਪਾਕਿ ਕੋਚ ਨੇ ਕਿਹਾ- ''ਨਿਰਾਸ਼ ਤੇ ਦੁੱਖੀ ਹਾਂ''
Wednesday, Aug 07, 2019 - 06:10 PM (IST)

ਕਰਾਚੀ : ਪਾਕਿਸਤਾਨ ਦੇ ਕੋਚ ਅਹੁਦੇ ਤੋਂ ਹਟਾਏ ਗਏ ਮਿਕੀ ਆਰਥਰ ਨੇ ਬੁੱਧਵਾਰ ਨੂੰ ਕਿਹਾ ਕਿ ਪਾਕਿਸਤਾਨ ਕ੍ਰਿਕਟ ਬੋਰਡ (ਪੀ. ਸੀ. ਬੀ.) ਦੇ ਮੈਨੂੰ ਲੈ ਕੇ ਇਸ ਰਵੱਈਏ ਤੋਂ ਉਹ ਬਹੁਤ ਨਿਰਾਸ਼ ਅਤੇ ਦੁੱਖੀ ਹਨ। ਆਰਥਰ ਨੇ ਕਿਹਾ ਕਿ ਉਸਨੇ ਆਪਣੇ ਵੱਲੋਂ ਸਰਵਸ੍ਰੇਸ਼ਠ ਕੋਸ਼ਿਸ਼ ਕੀਤੀ। ਪਾਕਿਸਤਾਨ ਵਰਲਡ ਕੱਪ ਵਿਚ ਸੈਮੀਫਾਈਨਲ ਵਿਚ ਪਹੁੰਚਣ 'ਚ ਅਸਫਲ ਰਿਹਾ ਸੀ।
ਇਸ ਦੱਖਣੀ ਅਫਰੀਕੀ ਸਾਬਕਾ ਖਿਡਾਰੀ ਨੇ ਕਿਹਾ, ''ਮੈਂ ਬੇਹੱਦ ਨਿਰਾਸ਼ ਅਤੇ ਦੁੱਖੀ ਹਾਂ। ਮੈਂ ਪਾਕਿਸਤਾਨ ਨੂੰ ਅੱਗੇ ਵਧਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਹੈ।'' ਆਰਥਰ ਦਾ ਕਾਰਜਕਾਲ ਪਿਛਲੇ ਮਹੀਨੇ ਵਰਲਡ ਕੱਪ ਵਿਚ ਖਤਮ ਹੋ ਗਿਆ ਸੀ ਅਤੇ ਉਸਨੇ ਇਸ ਨੂੰ 2 ਸਾਲ ਵਧਾਉਣ ਦੀ ਬੇਨਤੀ ਕੀਤੀ ਸੀ ਪਰ ਪੀ. ਸੀ. ਬੀ. ਨੇ ਆਰਥਰ ਅਤੇ ਉਸਦੇ ਸਹਿਯੋਗੀ ਕੋਚ ਗ੍ਰਾਂਟ ਫਲਾਵਰ ਅਤੇ ਅਜ਼ਹਰ ਮਹਿਮੂਦ ਨੂੰ ਹਟਾਉਣ ਦਾ ਫੈਸਲਾ ਕੀਤਾ ਹੈ।