ਆਸਟਰੇਲੀਆ ''ਚ ਟੈਸਟ ਸੀਰੀਜ਼ ਹਾਰਨ ਤੋਂ ਬਾਅਦ ਪਾਕਿ ਕਪਤਾਨ ਨੇ ਦਿੱਤਾ ਇਹ ਬਿਆਨ

Monday, Dec 02, 2019 - 07:54 PM (IST)

ਆਸਟਰੇਲੀਆ ''ਚ ਟੈਸਟ ਸੀਰੀਜ਼ ਹਾਰਨ ਤੋਂ ਬਾਅਦ ਪਾਕਿ ਕਪਤਾਨ ਨੇ ਦਿੱਤਾ ਇਹ ਬਿਆਨ

ਐਡੀਲੇਡ— ਪਾਕਿਸਤਾਨੀ ਕਪਤਾਨ ਅਜ਼ਹਰ ਅਲੀ ਨੇ ਸੋਮਵਾਰ ਨੂੰ ਕਿਹਾ ਕਿ ਆਸਟਰੇਲੀਆ 'ਚ ਆਪਣਾ ਬਿਹਤਰ ਟੈਸਟ ਰਿਕਾਰਡ ਸੁਧਾਰਨ ਦੇ ਲਈ ਪਾਕਿਸਤਾਨ ਨੂੰ ਹਾਲਾਤ ਦੇ ਅਨੁਸਾਰ ਜਲਦੀ ਢਲਣਾ ਤੇ ਸਾਂਝੇਦਾਰੀਆਂ ਬਣਾਉਣਾਂ ਸਿੱਖਣਾ ਹੋਵੇਗਾ। ਪਾਕਿਸਤਾਨ ਨੂੰ ਦੂਜੇ ਟੈਸਟ 'ਚ ਇਕ ਪਾਰੀ ਤੇ 48 ਦੌੜਾਂ ਨਾਲ ਹਰਾ ਦਿੱਤਾ, ਜਦਕਿ ਪਹਿਲੇ ਟੈਸਟ 'ਚ ਉਸ ਨੂੰ ਇਕ ਪਾਰੀ ਤੇ ਪੰਜ ਦੌੜਾਂ ਨਾਲ ਹਾਰ ਦਾ ਮੂੰਹ ਦੇਖਣਾ ਪਿਆ ਸੀ। ਪਾਕਿਸਤਾਨ ਆਸਟਰੇਲੀਆ 'ਚ ਲਗਾਤਾਰ 14 ਟੈਸਟ ਮੈਚ ਹਾਰ ਚੁੱਕੀ ਹੈ।
ਅਜ਼ਹਰ ਨੇ ਕਿਹਾ ਕਿ ਏ ਟੀਮਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਇੱਥੇ ਦੌਰਾ ਕਰਨਾ ਚਾਹੀਦਾ ਹੈ ਤਾਂਕਿ ਹਾਲਾਤ ਨੂੰ ਸਮਝ ਸਕੀਏ। ਉਨ੍ਹਾ ਨੇ ਕਿਹਾ ਕਿ ਇਸ ਨਾਲ ਸਾਨੂੰ ਫਾਇਦਾ ਮਿਲੇਗਾ। ਬੱਲੇਬਾਜ਼ੀ ਦੇ ਲਈ ਇਹ ਦੁਨੀਆ 'ਚ ਸਰਵਸ੍ਰੇਸ਼ਠ ਜਗ੍ਹਾ ਹੈ। ਇਸ ਦੇ ਲਈ ਸਾਂਝੇਦਾਰੀਆਂ ਬਹੁਤ ਅਹਿਮ ਹਨ। ਉਸ ਨੇ ਕਿਹਾ ਕਿ ਸਾਨੂੰ ਟੈਸਟ ਮੈਚ ਜਿੱਤਣ ਦੇ ਲਈ 20 ਵਿਕਟਾਂ ਹਾਸਲ ਕਰਨ ਦੀ ਜ਼ਰੂਰਤ ਹੈ। ਇਸ ਦੇ ਲਈ ਸਾਨੂੰ ਹਾਲਾਤ ਨੂੰ ਸਮਝਕੇ ਗੇਂਦਬਾਜ਼ੀ ਕਰਨੀ ਹੋਵੇਗੀ।


author

Gurdeep Singh

Content Editor

Related News