ਪਾਕਿਸਤਾਨ ਲਈ ਬੁਰੀ ਖਬਰ, ਵਿਸ਼ਵ ਕੱਪ ਤੋਂ ਪਹਿਲਾਂ ਜਖਮੀ ਹੋਇਆ ਇਹ ਧਾਕੜ ਬੱਲੇਬਾਜ਼

Saturday, May 18, 2019 - 11:27 AM (IST)

ਪਾਕਿਸਤਾਨ ਲਈ ਬੁਰੀ ਖਬਰ, ਵਿਸ਼ਵ ਕੱਪ ਤੋਂ ਪਹਿਲਾਂ ਜਖਮੀ ਹੋਇਆ ਇਹ ਧਾਕੜ ਬੱਲੇਬਾਜ਼

ਸਪੋਰਟਸ ਡੈਸਕ : ਸ਼ੁੱਕਰਵਾਰ ਨੂੰ ਟਰੇਂਟਬਰਿਜ਼ 'ਚ ਖੇਡੇ ਗਏ ਚੌਥੇ ਵਨ-ਡੇ ਮੈਚ 'ਚ ਇੰਗਲੈਂਡ ਨੇ ਪਾਕਿਸਤਾਨ ਨੂੰ ਹਰਾ ਕੇ ਸੀਰੀਜ਼ ਆਪਣੇ ਨਾਂ ਕਰ ਲਈ। ਅਜਿਹੇ 'ਚ ਮੈਚ 'ਚ ਪਾਕਿਸਤਾਨ ਦਾ ਨੌਜਵਾਨ ਸਲਾਮੀ ਬੱਲੇਬਾਜ਼ ਇਮਾਮ ਉਲ ਹੱਕ ਜਖਮੀ ਹੋ ਗਿਆ। ਉਨ੍ਹਾਂ ਨੂੰ ਕੂਹਣੀ 'ਚ ਜ਼ਬਰਦਸਤ ਸੱਟ ਲੱਗੀ ਹੈ। ਹਾਲਾਂਕਿ ਪਾਕਿਸਤਾਨ ਦੀਆਂ ਪਰੇਸ਼ਾਨੀਆਂ ਚੌਥੇ ਵਨ-ਡੇ 'ਚ ਵੀ ਖਤਮ ਨਹੀਂ ਹੋਈਆਂ ਸਨ ਤੇ ਵਿਸ਼ਵ ਕੱਪ ਤੋਂ ਪਹਿਲਾਂ ਉਸ ਨੂੰ ਵੱਡਾ ਝਟਕਾ ਲਗਾ ਹੈ।PunjabKesari  ਦਰਅਸਲ, ਨਾਟਿੰਘਮ ਦੇ ਟਰੇਂਟਬਰਿਜ਼ 'ਚ ਚੌਥੇ ਵਨ-ਡੇ ਦੇ ਦੌਰਾਨ ਪਾਕਿਸਤਾਨ ਦੇ ਓਪਨਰ ਬੱਲੇਬਾਜ਼ ਇਮਾਮ ਉਲ ਹੱਕ ਨੂੰ ਪਾਰੀ ਦੇ ਚੌਥੇ ਓਵਰ 'ਚ ਇੰਗਲੈਂਡ ਦੇ ਤੇਜ਼ ਗੇਂਦਬਾਜ਼ ਮਾਰਕ ਵੁੱਡ ਨੇ ਤੇਜ਼ ਰਫਤਾਰ ਬਾਊਂਸਰ ਸੁੱਟੀ। ਇਸ ਗੇਂਦ 'ਤੇ ਇਮਾਮ ਉਲ ਹੱਕ ਨੇ ਪੁੱਲ ਸ਼ਾਟ ਮਾਰਨ ਦੀ ਕੋਸ਼ਿਸ਼ ਕੀਤੀ ਪਰ ਉਹ ਨਾਕਾਮ ਰਹੇ।PunjabKesari
ਮਾਰਕ ਵੁੱਡ ਦੀ ਇਹ ਗੇਂਦ ਇਮਾਮ ਉਲ ਹੱਕ ਦੀ ਕੂਹਣੀ 'ਤੇ ਜਾ ਲੱਗੀ ਤੇ ਜਿਸ ਕਰਕੇ ਉਹ ਜਖਮੀ ਹੋ ਗਏ। ਗੇਂਦ ਲੱਗਦੇ ਹੀ ਇਮਾਮ ਉਲ ਹੱਕ ਦੀਆਂ ਅੱਖਾਂ ਭਰ ਆਈਆਂ, ਉਨ੍ਹਾਂ ਨੇ ਆਪਣਾ ਬੱਲਾ ਸੁੱਟ ਦਿੱਤਾ। ਇਸ ਤੋਂ ਬਾਅਦ ਇਮਾਮ ਜ਼ਮੀਨ 'ਤੇ ਹੀ ਲੇਟ ਗਏ ਤੇ ਦਰਦ ਨਾਲ ਕਹਰਾਨ ਲੱਗੇ। ਇਮਾਮ ਦੀ ਸੱਟ ਗੰਭੀਰ ਲੱਗਦੀ ਹੈ ਕਿਉਂਕਿ ਉਹ ਇਸ ਤੋਂ ਬਾਅਦ ਬੱਲਾ ਤੱਕ ਨਹੀਂ ਚੁੱਕ ਪਾ ਰਹੇ ਸਨ। ਇਮਾਮ ਰਿਟਾਇਰਡ ਹਰਟ ਹੋ ਕੇ ਪਵੇਲੀਅਨ ਵਾਪਸ ਪਰਤ ਗਏ।PunjabKesari


Related News