ਪਾਕਿਸਤਾਨ ਨੇ ਜ਼ਿੰਬਾਬਵੇ ਨੂੰ ਦੂਜੇ ਟੈਸਟ ’ਚ ਹਰਾਇਆ, 2-0 ਨਾਲ ਜਿੱਤੀ ਸੀਰੀਜ਼

05/10/2021 8:24:47 PM

ਹਰਾਰੇ— ਪਾਕਿਸਤਾਨ ਨੇ ਸੋਮਵਾਰ ਨੂੰ ਇੱਥੇ ਦੂਜੇ ਟੈਸਟ ਕ੍ਰਿਕਟ ਮੈਚ ’ਚ ਜ਼ਿੰਬਾਬਵੇ ਨੂੰ ਪਾਰੀ ਤੇ 147 ਦੌੜਾਂ ਨਾਲ ਹਰਾ ਕੇ ਦੋ ਟੈਸਟ ਮੈਚਾਂ ਦੀ ਸੀਰੀਜ਼ ’ਚ ਕਲੀਨ ਸਵੀਪ ਕੀਤਾ। ਪਾਕਿਸਤਾਨ ਨੂੰ ਚੌਥੇ ਦਿਨ ਜਿੱਤ ਲਈ ਸਿਰਫ਼ ਇਕ ਵਿਕਟ ਦੀ ਲੋੜ ਸੀ। ਸ਼ਾਹੀਨ ਸ਼ਾਹ ਅਫ਼ਰੀਦੀ ਨੇ ਦਿਨ ਦੇ ਪੰਜਵੇਂ ਓਵਰ ’ਚ ਹੀ ਲਿਊਕ ਜੋਂਗਵੇ (37) ਨੂੰ ਵਿਕਟਕੀਪਰ ਮੁਹੰਮਦ ਰਿਜ਼ਵਾਨ ਹੱਥੋਂ ਕੈਚ ਕਰਾ ਕੇ ਜਿੱਤ ਹਾਸਲ ਕਰਵਾਈ। 
ਇਹ ਵੀ ਪੜ੍ਹੋ : ਹਾਕੀ ਇੰਡੀਆ ਨੇ ਸਾਬਕਾ ਖਿਡਾਰੀ ਫ਼ਰਨਾਂਡਿਸ ਦੇ ਦਿਹਾਂਤ ’ਤੇ ਪ੍ਰਗਟਾਇਆ ਸੋਗ

ਜ਼ਿੰਬਾਬਵੇ ਨੇ ਸਵੇਰੇ ਆਪਣੀ ਦੂਜੀ ਪਾਰੀ 9 ਵਿਕਟਾਂ ’ਤੇ 220 ਦੌੜਾਂ ਤੋਂ ਅੱਗੇ ਵਧਾਈ ਤੇ ਸਿਰਫ਼ 11 ਦੌੜਾਂ ਜੋੜ ਕੇ ਉਸ ਦੀ ਟੀਮ 231 ਦੌੜਾਂ ’ਤੇ ਆਊਟ ਹੋ ਗਈ। ਅਫ਼ਰੀਦੀ ਨੇ 52 ਦੌੜਾਂ ਦੇ ਦੇ ਕੇ 5 ਵਿਕਟਾਂ ਲਈਆਂ। ਦੂਜੀ ਪਾਰੀ ’ਚ ਨੌਮਾਨ ਅਲੀ (86 ਦੌੜਾਂ ਦੇ ਕੇ 5 ਵਿਕਟਾਂ) ਨੇ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ। ਹਸਨ ਅਲੀ ਨੇ ਪਹਿਲੀ ਪਾਰੀ ’ਚ ਪੰਜ ਵਿਕਟਾਂ ਲਈਆਂ ਸਨ।
ਇਹ ਵੀ ਪੜ੍ਹੋ : ਕ੍ਰਿਸ ਗੇਲ ਨੇ ਖਾਧਾ ਆਪਣੀ ਜ਼ਿੰਦਗੀ ਦਾ ਸਭ ਤੋਂ ਵੱਡਾ ਬਰਗਰ (ਵੀਡੀਓ)

ਜ਼ਿੰਬਾਬਵੇ ਪਹਿਲੀ ਪਾਰੀ ’ਚ ਸਿਰਫ਼ 132 ਦੌੜਾਂ ਬਣਾ ਸਕਿਆ ਸੀ ਤੇ ਉਸ ਨੂੰ ਫ਼ਾਲੋਆਨ ਲਈ ਮਜਬੂਰ ਹੋਣਾ ਪਿਆ ਸੀ। ਪਾਕਿਸਤਾਨ ਨੇ ਸਲਾਮੀ ਬੱਲੇਬਾਜ਼ ਆਬਿਦ ਅਲੀ ਦੀਆਂ ਅਜੇਤੂ 215 ਦੌੜਾਂ ਤੇ ਅਜ਼ਹਰ ਅਲੀ ਦੀਆਂ 126 ਦੌੜਾਂ ਦੀ ਮਦਦ ਨਾਲ ਆਪਣੀ ਪਹਿਲੀ ਪਾਰੀ ’ਚ 8 ਵਿਕਟਾਂ ’ਤੇ 510 ਦੌੜਾਂ ਬਣਾ ਕੇ ਪਾਰੀ ਖ਼ਤਮ ਐਲਾਨੀ। ਪਾਕਿਸਤਾਨ ਨੇ ਇਸ ਮੈਦਾਨ ’ਤੇ ਖੇਡਿਆ ਗਿਆ ਪਹਿਲਾ ਟੈਸਟ ਮੈਚ ਪਾਰੀ ਤੇ 116 ਦੌੜਾਂ ਨਾਲ ਜਿੱਤਿਆ ਸੀ। 

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
 


Tarsem Singh

Content Editor

Related News