ਪਾਕਿ ਦੇ ਸਟਾਰ ਖਿਡਾਰੀ ਅਫਰੀਦੀ ਦੀ ਗੋਲੀ ਮਾਰ ਕੇ ਹੱਤਿਆ

Friday, Sep 11, 2020 - 07:01 PM (IST)

ਪਾਕਿ ਦੇ ਸਟਾਰ ਖਿਡਾਰੀ ਅਫਰੀਦੀ ਦੀ ਗੋਲੀ ਮਾਰ ਕੇ ਹੱਤਿਆ

ਨਵੀਂ ਦਿੱਲੀ- ਖੇਡ ਜਗਤ ਤੋਂ ਦੁਖਦਾਈ ਖਬਰ ਆ ਰਹੀ ਹੈ। ਦੋ ਪਾਸਿਆਂ ਦੀ ਲੜਾਈ ਦੇ ਕਾਰਨ ਪਾਕਿਸਤਾਨ ਦੇ ਸਟਾਰ ਖਿਡਾਰੀ ਨੇ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਹੈ। ਮਾਮਲਾ ਪਾਕਿਸਤਾਨ ਦੇ ਖੈਬਰ ਜ਼ਿਲ੍ਹੇ ਦੇ ਜਮਰੂਦ ਦਾ ਹੈ। ਜਿੱਥੇ ਪਾਕਿਸਤਾਨ ਨੈਸ਼ਨਲ ਫੁੱਟਬਾਲ ਟੀਮ ਦੇ ਖਿਡਾਰੀ ਜੁਨੈਦ ਅਫਰੀਦੀ ਦੀ ਫੁੱਟਬਾਲ ਮੈਚ 'ਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ।

PunjabKesari
ਮੀਡੀਆ ਰਿਪੋਰਟਸ ਦੇ ਅਨੁਸਾਰ ਦੋ ਗਰੁੱਪਾਂ ਦੇ ਵਿਚਾਲੇ ਜ਼ਮੀਨ ਵਿਵਾਦ ਦੇ ਕਾਰਨ ਫਾਇਰਿੰਗ ਹੋਈ। ਜਿਸ 'ਚ ਜੁਨੈਦ ਨੂੰ ਗੋਲੀ ਲੱਗ ਗਈ ਤੇ ਉਨ੍ਹਾਂ ਨੇ ਦਮ ਤੋੜ ਦਿੱਤਾ। ਇਸ ਗੋਲੀਬਾਰੀ 'ਚ ਇਕ ਵਿਅਕਤੀ ਨੂੰ ਗੰਭੀਰ ਸੱਟਾਂ ਵੀ ਲੱਗੀਆਂ। ਇਸ ਘਟਨਾ ਨਾਲ ਫੈਂਸ ਬਹੁਤ ਦੁਖੀ ਹਨ। ਫੈਂਸ ਨੇ ਕਿਹਾ ਕਿ ਇਸ ਮੁਸ਼ਕਿਲ ਸਮੇਂ 'ਚ ਅਸੀਂ ਜੁਨੈਦ ਅਤੇ ਦੋਸਤਾਂ ਦੇ ਨਾਲ ਹੈ।

PunjabKesari


author

Gurdeep Singh

Content Editor

Related News