ਪਾਕਿਸਤਾਨ ਦੀਆਂ ਦੁਆਵਾਂ ਵੀ ਭਾਰਤ ਦੇ ਕੰਮ ਨਹੀਂ ਆਈਆਂ : ਅਖਤਰ

07/01/2019 3:24:48 PM

ਲੰਡਨ : ਭਾਰਤ ਦੀ ਇੰਗਲੈਂਡ ਹੱਥੋਂ ਹਾਰ ਨਾਲ ਸ਼ੋਇਬ ਅਖਤਰ ਵੀ ਨਿਰਾਸ਼ ਹਨ ਕਿਉਂਕਿ ਇਸ ਤੋਂ ਪਹਿਲਾਂ ਪਾਕਿਸਤਾਨ ਦੀ ਸੈਮੀਫਾਈਨਲ ਵਿਚ ਪਹੁੰਚਣ ਦੀਆਂ ਉਮੀਦਾਂ ਨੂੰ ਝਟਕਾ ਲੱਗਾ ਹੈ। ਇੰਗਲੈਂਡ ਲਈ ਇਹ ਕਰੋ ਜਾਂ ਮਰੋ ਵਰਗਾ ਮੈਚ ਸੀ ਜਿਸ ਵਿਚ ਉਹ ਭਾਰਤ ਨੂੰ 31 ਦੌੜਾਂ ਨਾਲ ਹਰਾਉਣ ਵਿਚ ਸਫਲ ਰਿਹਾ। ਭਾਰਤ ਦੀ ਟੂਰਨਾਮੈਂਟ ਵਿਚ ਇਹ ਪਹਿਲੀ ਹਾਰ ਹੈ। ਅਖਤਰ ਨੇ ਆਪਣੇ ਯੂ. ਟਿਊਬ ਚੈਲਨ 'ਤੇ ਕਿਹਾ, ''ਇਹ ਬਟਵਾਰੇ ਤੋਂ ਬਾਅਦ ਬਦਲੇ ਦਾ ਮੌਕਾ ਸੀ ਜਦਕਿ ਅਸੀਂ ਭਾਰਤ ਨੂੰ ਸਮਰਥਨ ਕਰ ਰਹੇ ਸੀ। ਮੈਨੂੰ ਪੂਰਾ ਭਰੋਸਾ ਹੈ ਕਿ ਭਾਰਤ ਨੇ ਆਪਣੇ ਵੱਲੋਂ ਸਰਵਸ੍ਰੇਸ਼ਠ ਪ੍ਰਦਰਸ਼ਨ ਕੀਤਾ ਪਰ ਉਸਦੇ ਸਰਵਸ੍ਰੇਸ਼ਠ ਪ੍ਰਦਰਸ਼ਨ ਨਾਲ ਵੀ ਪਾਕਿਸਤਾਨ ਨੂੰ ਮਦਦ ਨਹੀਂ ਮਿਲੀ ਅਤੇ ਹੁਣ ਅਸੀਂ ਉਮੀਦ 'ਤੇ ਟਿਕ ਗਏ ਹਾਂ।

PunjabKesari

ਅਖਤਰ ਨੇ ਕਿਹਾ, ''ਇਹ ਪਹਿਲੀ ਵਾਰ ਸੀ ਕਿ ਪਾਕਿਸਤਾਨ ਦੇ ਨਾਲ ਬੰਗਲਾਦੇਸ਼ ਅਤੇ ਸ਼੍ਰੀਲੰਕਾ ਟੀਮ ਵੀ ਭਾਰਤ ਦੀ ਜਿੱਤ ਲਈ ਦੁਆ ਕਰਦੀ ਹੋਵੇ ਪਰ ਲਗਦਾ ਹੈ ਕਿ ਸਾਡੀਆਂ ਦੁਆਵਾਂ ਭਾਰਤ ਤੱਕ ਨਹੀਂ ਪਹੁੰਚ ਸਕੀਆਂ ਅਤੇ ਉਹ ਮੈਚ ਹਾਰ ਗਏ।'' ਭਾਰਤ ਜੇਕਰ ਇੰਗਲੈਂਡ ਨੂੰ ਹਰਾ ਦਿੰਦਾ ਤਾਂ ਪਾਕਿਸਤਾਨ ਦੀ ਸੈਮੀਫਾਈਨਲ ਵਿਚ ਪਹੁੰਚਣ ਦੀ ਰਾਹ ਆਸਾਨ ਹੋ ਜਾਣੀ ਸੀ। ਇੰਗਲੈਂਡ ਨੇ ਜਿੱਤ ਨਾਲ ਆਪਣੇ ਅੰਕਾਂ ਦੀ ਗਿਣਤੀ 10 ਤੱਕ ਪਹੁੰਚਾ ਦਿੱਤੀ ਹੈ ਜੋ ਪਾਕਿਸਤਾਨ ਤੋਂ 1 ਅੰਕ ਵੱਧ ਹੈ।


Related News