ਹੁਣ ICC ਦਾ ਦਰਵਾਜ਼ਾ ਖੜਕਾਉਣਗੇ ਪਾਕਿ ਦੇ ਭ੍ਰਿਸ਼ਟ ਕ੍ਰਿਕਟਰ ਸਲੀਮ ਮਲਿਕ

05/13/2020 4:06:01 PM

ਸਪੋਰਟਸ ਡੈਸਕ : ਪਾਕਿਸਤਾਨ ਦੇ ਭ੍ਰਿਸ਼ਟ ਸਾਬਕਾ ਕਪਤਾਨ ਸਲੀਮ ਮਲਿਕ ਨੇ ਹੁਣ ਇਨਸਾਫ ਲਈ ਕੌਮਾਂਤਰੀ ਕ੍ਰਿਕਟ ਪਰੀਸ਼ਦ ਦੇ ਬੂਹੇ ਜਾਣੇ ਦਾ ਫੈਸਲਾ ਕੀਤਾ ਹੈ, ਕਿਉਂਕਿ ਮੈਚ ਫਿਕਸਿੰਗ ਲਈ ਉਸ 'ਤੇ ਸਾਰੀ ਉਮਰ ਦੀ ਪਾਬੰਦੀ ਲਾਹੌਰ ਦੀ ਇਕ ਅਦਾਲਤ ਵੱਲੋਂ ਹਟਾਏ ਜਾਣ ਦੇ ਬਾਵਜੂਦ ਦੇਸ਼ ਦੇ ਕ੍ਰਿਕਟ ਬੋਰਡ ਨੇ ਉਸ ਨੂੰ ਕੋਚਿੰਗ ਦੀ ਇਜਾਜ਼ਤ ਨਹੀਂ ਦਿੱਤੀ ਹੈ। ਪਾਕਿਸਤਾਨ ਦੇ ਇਸ ਸਾਬਕਾ ਖਿਡਾਰੀ ਨੂੰ ਮੈਚ ਫਿਕਸਿੰਗ ਲਈ 2000 ਵਿਚ ਸਾਰੀ ਉਮਰ ਲਈ ਬੈਨ ਕੀਤਾ ਗਿਆ ਸੀ। 2008 ਵਿਚ ਇਕ ਹੇਠਲੀ ਅਦਾਲਤ ਨੇ ਮਲਿਕ ਤੋਂ ਉਮਰ ਭਰ ਦਾ ਬੈਨ ਹਟਾ ਦਿੱਤਾ ਸੀ ਪਰ ਪੀ. ਸੀ. ਬੀ. ਨੇ ਉਸ ਨੂੰ ਵਾਪਸੀ ਦਾ ਮੌਕਾ ਨਹੀਂ ਦਿੱਤਾ।

PunjabKesari

ਸਲੀਮ ਨੇ ਕਿਹਾ ਕਿ ਮੈਂ ਪੀ. ਸੀ. ਬੀ. (ਪਾਕਿਸਤਾਨ ਕ੍ਰਿਕਟ ਬੋਰਡ) ਨੂੰ ਲਿਖਿਆ ਕਿ ਉਹ ਜੋ ਵੀ ਮੇਰੇ ਤੋਂ ਪੁੱਛਣਾ ਚਾਹੁੰਦੇ ਹਨ ਉਸ ਲਈ ਮੈਨੂੰ ਉਹ ਪ੍ਰਸ਼ਨ ਭੇਜਣ। ਮੈਂ ਇਸ ਦੇ ਨਾਲ ਹੀ ਉਨ੍ਹਾਂ ਨੂੰ ਦੱਸਿਆ ਸੀ ਕਿ ਮੈਂ ਵਾਪਸੀ ਨਾਲ ਸਬੰਧਤ ਭ੍ਰਿਸ਼ਟਾਚਾਰ ਰੋਕੂ ਜਾਬਤਾ ਪ੍ਰੋਗਰਾਮ ਦੀਆਂ ਸਾਰੀਆਂ ਸ਼ਰਤਾਂ ਮੰਨਣ ਲਈ ਤਿਆਰ ਹਾਂ। ਉਸ ਨੇ ਕਿਹਾ ਕਿ ਮੈਨੂੰ ਅਜੇ ਤਕ ਪੀ. ਸੀ. ਬੀ. ਵੱਲੋਂ ਕੋਈ ਜਵਾਬ ਨਹੀਂ ਮਿਲਿਆ ਹੈ ਅਤੇ ਇਸ ਲ਼ਈ ਮੈਂ ਇਨਸਾਫਲਈ ਆਈ. ਸੀ. ਸੀ. ਦੇ ਕੋਲ ਜਾਣ ਦਾ ਫੈਸਲਾ ਕੀਤਾ ਹੈ। 

PunjabKesari

ਦੱਸ ਦਈਏ ਕਿ ਸਲੀਮ ਮਲਿਕ ਨੇ ਇਕ ਵੀਡੀਓ ਸੰਦੇਸ਼ ਵਿਚ ਦੇਸ਼ ਅਤੇ ਪ੍ਰਸ਼ੰਸਕਾਂ ਤੋਂ ਆਪਣੇ ਕੰਮ ਲਈ ਮੁਆਫੀ ਮੰਗੀ ਸੀ। ਮਲਿਕ ਨੇ ਕਿਹਾ ਸੀ ਕਿ ਮਾਨਤਵਤਾ ਦੇ ਆਧਾਰ 'ਤੇ ਮੈਨੂੰ ਵੀ ਅਜਿਹਾ ਲਗਦਾ ਹੈ ਕਿ ਕ੍ਰਿਕਟ ਤੋਂ ਆਪਣੀ ਕਮਾਈ ਲਈ ਮੈਨੂੰ ਵੀ ਦੂਜਾ ਮੌਕਾ ਮਿਲਣਾ ਚਾਹੀਦਾ ਹੈ। ਮੈਨੂੰ ਅਦਾਲਤ ਨੇ ਪਾਕਿ ਸਾਫ ਕਰਾਰ ਦਿੱਤਾ ਹੈ ਅਤੇ ਅਜਿਹਾ ਕੋਈ ਕਾਰਨ ਨਹੀਂ ਹੈ ਜਿਸ ਨਾਲ ਆਈ. ਸੀ. ਸੀ. ਜਾਂ ਪੀ. ਸੀ. ਬੀ. ਮੈਨੂੰ ਫਿਰ ਤੋਂ ਕ੍ਰਿਕਟ ਗਤੀਵਿਧੀਆਂ ਵਿਚ ਸ਼ਾਮਲ ਹੋਣ ਤੋਂ ਰੋਕੇ।


Ranjit

Content Editor

Related News