PAK vs ENG : ਪਹਿਲੇ ਦਿਨ ਦੀ ਖੇਡ ਖਤਮ, ਪਾਕਿ ਦਾ ਸਕੋਰ 139/2

Thursday, Aug 06, 2020 - 02:37 AM (IST)

PAK vs ENG : ਪਹਿਲੇ ਦਿਨ ਦੀ ਖੇਡ ਖਤਮ, ਪਾਕਿ ਦਾ ਸਕੋਰ 139/2

ਮਾਨਚੈਸਟਰ- ਬਾਬਰ ਆਜਮ (ਅਜੇਤੂ 69) ਦੇ ਸ਼ਾਨਦਾਰ ਅਰਧ ਸੈਂਕੜੇ ਨਾਲ ਪਾਕਿਸਤਾਨ ਨੇ ਇੰਗਲੈਂਡ ਵਿਰੁੱਧ ਪਹਿਲੇ ਕ੍ਰਿਕਟ ਟੈਸਟ 'ਚ ਬੁੱਧਵਾਰ ਨੂੰ ਬਾਰਿਸ਼ ਤੇ ਖਰਾਬ ਰੋਸ਼ਨੀ ਤੋਂ ਪ੍ਰਭਾਵਿਤ ਪਹਿਲੇ ਦਿਨ 49 ਓਵਰ 'ਚ 2 ਵਿਕਟ 'ਤੇ 139 ਦੌੜਾਂ ਬਣਾ ਲਈਆ। ਬਾਬਰ ਆਜਮ ਨੇ 100 ਗੇਂਦਾਂ 'ਤੇ ਅਜੇਤੂ 69 ਦੌੜਾਂ 'ਚ 11 ਚੌਕੇ ਲਗਾਏ। ਬਾਬਰ ਆਜਮ ਦੇ ਨਾਲ ਓਪਨਰ ਸ਼ਾਨ ਮਸੂਦ 152 ਗੇਂਦਾਂ 'ਚ 7 ਚੌਕਿਆਂ ਦੀ ਮਦਦ ਨਾਲ 46 ਦੌੜਾਂ ਬਣਾ ਤੇ ਕ੍ਰੀਜ਼ 'ਤੇ ਹੈ। ਮਸੂਦ ਤੇ ਬਾਬਰ ਨੇ ਤੀਜੇ ਵਿਕਟ ਦੀ ਸਾਂਝੇਦਾਰੀ 'ਚ 30.5 ਓਵਰ 'ਚ 96 ਦੌੜਾਂ ਜੋੜੀਆਂ ਹਨ।PunjabKesari

PunjabKesari
ਪਾਕਿਸਤਾਨ ਨੇ ਇਸ ਮੁਕਾਬਲੇ 'ਚ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਪਾਕਿਸਤਾਨ ਨੂੰ ਪਹਿਲਾਂ ਝਟਕਾ ਜਲਦ ਹੀ ਲੱਗ ਗਿਆ ਜਦੋਂ ਤੇਜ਼ ਗੇਂਦਬਾਜ਼ ਆਰਚਰ ਨੇ ਆਬਿਦ ਅਲੀ ਨੂੰ ਬੋਲਡ ਕਰ ਦਿੱਤਾ। ਆਬਿਦ ਅਲੀ ਦਾ ਵਿਕਟ 36 ਦੇ ਸਕੋਰ 'ਤੇ ਡਿੱਗਿਆ। ਆਬਿਦ ਅਲੀ ਨੇ 37 ਗੇਂਦਾਂ 'ਤੇ 16 ਦੌੜਾਂ 'ਚ 2 ਚੌਕੇ ਲਗਾਏ। ਕਪਤਾਨ ਅਜਹਰ ਅਲੀ ਖਾਤਾ ਖੋਲ੍ਹੇ ਬਿਨਾ ਕ੍ਰਿਸ ਵੋਕਸ ਦੀ ਗੇਂਦ ਦਾ ਸ਼ਿਕਾਰ ਬਣ ਗਏ। ਅਲੀ ਦਾ ਵਿਕਟ 43 ਦੌੜਾਂ ਦੇ ਸਕੋਰ 'ਤੇ ਡਿੱਗਿਆ ਪਰ ਇਸ ਤੋਂ ਬਾਅਦ ਬਾਬਰ ਤੇ ਮਸੂਦ ਨੇ ਮਜ਼ਬੂਤ ਸਾਂਝੇਦਾਰੀ ਕੀਤੀ। ਬਾਬਰ ਨੇ ਆਪਣਾ ਅਰਧ ਸੈਂਕੜਾ 70 ਗੇਂਦਾਂ 'ਚ 9 ਚੌਕਿਆਂ ਦੀ ਮਦਦ ਨਾਲ ਪੂਰਾ ਕੀਤਾ। ਪਹਿਲੇ ਦਿਨ ਦੇ ਖੇਡ 'ਚ ਤਿੰਨੇ ਸੈਸ਼ਨਾਂ 'ਚ ਬਾਰਿਸ਼ ਹੋਈ ਤੇ ਤਿੰਨੇ ਸੈਸ਼ਨ ਖਰਾਬ ਰੌਸ਼ਨੀ ਦੇ ਕਾਰਨ ਅੰਪਾਇਰਾਂ ਨੂੰ ਦਿਨ ਦਾ ਖੇਡ ਖਤਮ ਕਰਨ ਦੇ ਲਈ ਮਜ਼ਬੂਰ ਹੋਣਾ ਪਿਆ।

PunjabKesari

 


author

Gurdeep Singh

Content Editor

Related News