ਨਿਊਜ਼ੀਲੈਂਡ ਵਿਰੁੱਧ ਸੀਰੀਜ਼ ਦੇ ਲਈ ਪਾਕਿ ਟੀਮ ਦਾ ਐਲਾਨ, ਸ਼ੋਏਬ ਟੀ20 ਤੋਂ ਬਾਹਰ

Wednesday, Nov 11, 2020 - 07:56 PM (IST)

ਨਿਊਜ਼ੀਲੈਂਡ ਵਿਰੁੱਧ ਸੀਰੀਜ਼ ਦੇ ਲਈ ਪਾਕਿ ਟੀਮ ਦਾ ਐਲਾਨ, ਸ਼ੋਏਬ ਟੀ20 ਤੋਂ ਬਾਹਰ

 

ਨਵੀਂ ਦਿੱਲੀ- ਪਾਕਿਸਤਾਨੀ ਚੋਣਕਰਤਾਵਾਂ ਨੇ ਆਗਾਮੀ ਨਿਊਜ਼ੀਲੈਂਡ ਦੌਰੇ ਦੇ ਲਈ ਚੁਣੀ ਗਈ 35 ਮੈਂਬਰੀ ਟੀਮ 'ਚ ਤਜਰਬੇਕਾਰ ਸ਼ੋਏਬ ਮਲਿਕ ਤੇ ਤੇਜ਼ ਗੇਂਦਬਾਜ਼ ਮੁਹੰਮਦ ਆਮਿਰ ਨੂੰ ਜਗ੍ਹਾ ਨਹੀਂ ਦਿੱਤੀ ਹੈ। ਪਾਕਿਸਤਾਨ ਕ੍ਰਿਕਟ ਬੋਰਡ (ਪੀ. ਸੀ. ਬੀ.) ਨੇ ਸੰਯੁਕਤ ਟੀਮ ਦੀ ਚੋਣ ਕੀਤੀ ਹੈ। ਇਸ 'ਚ ਸੀਨੀਅਰ ਟੀਮ ਤੇ ਪਾਕਿਸਾਨ 'ਏ' ਟੀਮ ਦੇ ਖਿਡਾਰੀ ਸ਼ਾਮਲ ਹਨ। ਪੀ. ਸੀ. ਬੀ. ਨੇ ਹਾਲਾਂਕਿ ਇਹ ਸਪੱਸ਼ਟ ਨਹੀਂ ਕੀਤਾ ਹੈ ਕਿ ਕਿਹੜਾ ਖਿਡਾਰੀ ਕਿਸ ਸਵਰੂਪ 'ਚ ਖੇਡੇਗਾ। ਪਾਕਿਸਤਾਨ ਨੂੰ 18, 20 ਤੇ 22 ਦਸੰਬਰ ਨੂੰ ਨਿਊਜ਼ੀਲੈਂਡ ਨਾਲ ਤਿੰਨ ਟੀ-20 ਅੰਤਰਰਾਸ਼ਟਰੀ ਮੈਚ ਖੇਡਣੇ ਹਨ। ਇਸ ਤੋਂ ਬਾਅਦ 26 ਤੋਂ 30 ਦਸੰਬਰ ਦੇ ਵਿਚ ਮਾਊਂਟੀ ਮੌਨਗਾਨੁਈ ਤੇ ਤਿੰਨ ਤੋਂ ਸੱਤ ਜਨਵਰੀ ਦੇ ਵਿਚ ਕ੍ਰਾਈਸਟਚਰਚ 'ਚ ਆਈ. ਸੀ. ਸੀ. ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਤਹਿਤ ਟੈਸਟ ਸੀਰੀਜ਼ ਖੇਡੀ ਜਾਵੇਗੀ। ਪਾਕਿਸਤਾਨ 'ਏ' ਟੀਮ ਦਾ ਸ਼ੈਡਿਊਲ ਨਿਊਜ਼ੀਲੈਂਡ ਕ੍ਰਿਕਟ ਨੇ ਅਜੇ ਤੈਅ ਨਹੀਂ ਕੀਤਾ ਹੈ ਪਰ ਸੰਭਾਵਨਾ ਹੈ ਕਿ ਇਸੇ ਸੀਨੀਅਰ ਟੀਮ ਦੇ ਦੌਰੇ ਦੇ ਨਾਲ ਹੀ ਆਯੋਜਿਤ ਕੀਤਾ ਜਾਵੇਗਾ। ਪਾਕਿਸਤਾਨ ਦੀ ਟੀਮ 23 ਨਵੰਬਰ ਨੂੰ ਨਿਊਜ਼ੀਲੈਂਡ ਦੇ ਲਈ ਰਵਾਨਾ ਹੋਵੇਗੀ।
ਬਾਬਰ ਆਜਮ ਨੂੰ ਪਹਿਲਾਂ ਹੀ ਤਿੰਨਾਂ ਸਵਰੂਪਾਂ 'ਚ ਪਾਕਿਸਕਾਨ ਦਾ ਕਪਤਾਨ ਨਿਯੁਕਤ ਕੀਤਾ ਗਿਆ ਹੈ। ਟੈਸਟ ਮੈਚਾਂ 'ਚ ਮੁਹੰਮਦ ਰਿਜਵਾਨ ਉਸ ਦੇ ਨਾਲ ਉਪ ਕਪਤਾਨ ਹੋਣਗੇ। ਕੋਵਿਡ-19 ਮਹਾਮਾਰੀ ਨੂੰ ਦੇਖਦੇ ਹੋਏ ਇਹ ਸੀਰੀਜ਼ ਜੈਵ-ਸੁਰੱਖਿਅਤ ਵਾਤਾਵਰਣ 'ਚ ਖੇਡੀ ਜਾਵੇਗੀ। ਪੀ. ਸੀ. ਬੀ. ਨੇ ਕਿਹਾ ਕਿ ਚੋਣਕਰਤਾਵਾਂ ਨੇ ਨੌਜਵਾਨ ਖਿਡਾਰੀਆਂ ਨੂੰ ਮੌਕਾ ਦੇਣ ਦਾ ਫੈਸਲਾ ਕੀਤਾ ਤੇ ਇਸ ਲਈ 38 ਸਾਲਾ ਮਲਿਕ ਤੇ 28 ਸਾਲਾ ਆਮਿਰ ਨੂੰ ਟੀਮ 'ਚ ਨਹੀਂ ਚੁਣਿਆ ਗਿਆ। ਇਕ ਹੋਰ ਸੀਨੀਅਰ ਖਿਡਾਰੀ ਅਸਦ ਸ਼ਾਫਿਕ ਨੂੰ ਵੀ ਖਰਾਬ ਫਾਰਮ ਦੇ ਕਾਰਨ ਟੀਮ 'ਚ ਨਹੀਂ ਰੱਖਿਆ ਗਿਆ ਹੈ। ਅਮਦ ਬਟ, ਦਾਨਿਸ਼ ਅਜੀਜ, ਇਮਰਾਨ ਬਟ ਤੇ ਰੋਹੇਲ ਨਜੀਰ ਦੇ ਰੂਪ 'ਚ ਟੀਮ 'ਚ ਨਵੇਂ ਖਿਡਾਰੀਆਂ ਨੂੰ ਚੁਣਿਆ ਗਿਆ ਹੈ। ਪਾਕਿਸਤਾਨੀ ਟੀਮ ਨਿਊਜ਼ੀਲੈਂਡ ਪਹੁੰਚਣ ਦੇ ਬਾਅਦ 14 ਦਿਨ ਤੱਕ ਇਕਾਂਤਵਾਸ 'ਤੇ ਰਹੇਗੀ।
ਟੀਮ ਇਸ ਪ੍ਰਕਾਰ ਹੈ-
ਸਲਾਮੀ ਬੱਲੇਬਾਜ਼-
ਆਬਿਦ ਅਲੀ, ਇਮਾਮ ਉਲ ਹੱਕ, ਅਬਦੁੱਲਾ ਸ਼ਫੀਕ, ਸ਼ਾਨ ਮਸੂਦ, ਫਖਰ ਜਮਾਂ ਤੇ ਜੀਸ਼ਾਨ ਮਲਿਕ।
ਮੱਧ ਕ੍ਰਮ ਦੇ ਬੱਲੇਬਾਜ਼- ਬਾਬਰ ਆਜ਼ਮ (ਕਪਤਾਨ), ਅਜ਼ਹਰ ਅਲੀ, ਫਵਾਦ ਆਲਮ, ਹੁਸੈਨ ਤਲਤ, ਹੈਦਰ ਅਲੀ, ਇਮਰਾਨ ਬਟ, ਹਾਰਿਸ, ਸੋਹੇਲ, ਇਫਤਿਖਾਰ ਅਹਿਮਦ, ਮੁਹੰਮਦ ਹਫੀਜ਼, ਖੁਸ਼ਦਿਲ ਸ਼ਾਹ ਤੇ ਦਾਨਿਸ਼ ਅਜ਼ੀਜ਼।
ਵਿਕਟਕੀਪਰ- ਮੁਹੰਮਦ ਰਿਜਵਾਨ, ਸਰਫਰਾਜ਼ ਅਹਿਮਦ ਤੇ ਰੋਹੇਲ ਨਜ਼ੀਰ।
ਸਪਿਨਰ- ਇਮਾਦ ਵਸੀਮ, ਸ਼ਾਦਾਬ ਖਾਨ, ਉਸਮਾਨ ਕਾਦਿਰ, ਯਾਸਿਰ ਸ਼ਾਹ ਤੇ ਜਫਰ ਗੋਹਰ।
ਤੇਜ਼ ਗੇਂਦਬਾਜ਼- ਅਮਦ ਬਟ, ਫਹੀਮ ਅਸ਼ਰਫ, ਹਾਰਿਸ ਰਾਊਫ, ਮੁਹੰਮਦ ਮੂਸਾ, ਮੁਹੰਮਦ ਹਸਨੈਨ, ਮੁਹੰਮਦ ਅੱਬਾਸ, ਨਸੀਮ ਸ਼ਾਹ, ਸ਼ਾਹੀਨ ਸ਼ਾਹ ਅਫਰੀਦੀ, ਸੋਹੇਲ ਖਾਨ ਤੇ ਵਹਾਬ ਰਿਆਜ਼।


author

Gurdeep Singh

Content Editor

Related News