PAK v AUS : ਪਾਕਿ 268 ਦੌੜਾਂ ''ਤੇ ਢੇਰ, ਪੈਟ ਕਮਿੰਸ ਨੇ ਬਣਾਇਆ ਇਹ ਰਿਕਾਰਡ

Wednesday, Mar 23, 2022 - 08:29 PM (IST)

ਲਾਹੌਰ- ਲਾਹੌਰ ਦੇ ਗੱਦਾਫੀ ਮੈਦਾਨ 'ਤੇ ਆਸਟਰੇਲੀਆ ਵਿਰੁੱਧ ਖੇਡੇ ਜਾ ਰਹੇ ਤੀਜੇ ਟੈਸਟ ਵਿਚ ਪਾਕਿਸਤਾਨ ਵਧੀਆ ਲੈਅ ਹੋਣ ਦੇ ਬਾਵਜੂਦ ਕਮਜ਼ੋਰ ਲੋਅਰ ਆਰਡਰ ਦੇ ਕਾਰਨ ਵੱਡਾ ਸਕੋਰ ਬਣਾਉਣ ਤੋਂ ਖੁੰਝ ਗਿਆ। ਪਾਕਿਸਤਾਨ ਇਕ ਸਮੇਂ 248 ਦੌੜਾਂ 'ਤੇ ਚਾਰ ਵਿਕਟਾਂ ਗੁਆ ਕੇ ਖੇਡ ਰਿਹਾ ਸੀ ਪਰ ਇਸ ਤੋਂ ਬਾਅਦ ਆਸਟਰੇਲੀਆਈ ਕਪਤਾਨ ਪੈਟ ਕਮਿੰਸ ਅਤੇ ਮਿਚੇਲ ਸਟਾਰਕ ਦੀ ਤੂਫਾਨੀ ਗੇਂਦਬਾਜ਼ੀ ਦੇ ਅੱਗੇ ਪੂਰੀ ਟੀਮ 268 ਦੌੜਾਂ 'ਤੇ ਢੇਰ ਹੋ ਗਈ। ਪਾਕਿਸਤਾਨ ਨੇ ਆਪਣੀ ਆਖਰੀ 4 ਵਿਕਟਾਂ 268 ਦੌੜਾਂ 'ਤੇ ਹੀ ਗੁਆ ਦਿੱਤੀਆਂ। ਆਸਟਰੇਲੀਆਈ ਗੇਂਦਬਾਜ਼ਾਂ ਦਾ ਖੌਫ ਇੰਨਾ ਸੀ ਕਿ ਪਾਕਿਸਤਾਨ ਦੇ 4 ਬੱਲੇਬਾਜ਼ ਬੋਲਡ ਤਾਂ ਤਿੰਨ ਐੱਲ.ਪੀ. ਡਬਲਯੂ. ਆਊਟ ਹੋਏ।

PunjabKesari

ਇਹ ਖ਼ਬਰ ਪੜ੍ਹੋ- ICC ਟੈਸਟ ਰੈਂਕਿੰਗ : ਜਡੇਜਾ ਫਿਰ ਤੋਂ ਬਣੇ ਨੰਬਰ 1 ਆਲਰਾਊਂਡਰ, ਵਿਰਾਟ ਆਪਣੇ ਸਥਾਨ 'ਤੇ ਬਰਕਰਾਰ
ਮੈਚ ਦੇ ਦੌਰਾਨ ਆਸਟਰੇਲੀਆਈ ਕਪਤਾਨ ਪੈਟ ਕਮਿੰਸ ਨੇ 5 ਵਿਕਟਾਂ ਹਾਸਲ ਕੀਤੀਆਂ। ਉਹ ਸੀਰੀਜ਼ ਵਿਚ 5 ਵਿਕਟਾਂ ਹਾਸਲ ਕਰਨ ਵਾਲੇ ਪਹਿਲੇ ਗੇਂਦਬਾਜ਼ ਹਨ। ਕਮਿੰਸ ਸੀਰੀਜ਼ ਦੇ ਲੀਡਿੰਗ ਵਿਕਟਟੇਕਸ ਹਨ। ਉਨ੍ਹਾਂ ਨੇ ਮੈਚ ਦੇ ਦੌਰਾਨ ਇਮਾਮ ਉਲ ਹੱਕ, ਅਜ਼ਹਰ ਅਲੀ, ਸਾਜ਼ਿਦ ਖਾਨ, ਨੋਮਾਨ ਅਲੀ, ਹਸਨ ਅਲੀ ਨੂੰ ਆਊਟ ਕੀਤਾ। ਜਦਕਿ ਉਸਦੇ ਨਾਲ ਮਿਚੇਲ ਸਟਾਰਕ 33 ਦੌੜਾਂ 'ਤੇ 4 ਵਿਕਟਾਂ ਹਾਸਲ ਕੀਤੀਆਂ।


ਮੈਚ ਦੀ ਗੱਲ ਕੀਤੀ ਜਾਵੇਂ ਤਾਂ ਪਾਕਿਸਤਾਨ ਵਲੋਂ ਟਾਪ 4 ਬੱਲੇਬਾਜ਼ਾਂ ਵਿਚੋਂ 3 ਅਰਧ ਸੈਂਕੜੇ ਲਗਾਉਣ ਵਿਚ ਸਫਲ ਰਹੇ। ਓਪਨਿੰਗ ਕ੍ਰਮ 'ਤੇ ਸ਼ਫੀਕ ਨੇ 228 ਗੇਂਦਾਂ ਵਿਚ 81, ਅਜ਼ਹਰ ਅਲੀ ਨੇ 208 ਗੇਂਦਾਂ ਵਿਚ 7 ਚੌਕਿਆਂ ਅਤੇ ਇਕ ਛੱਕੇ ਦੀ ਮਦਦ ਨਾਲ 78 ਤਾਂ ਕਪਤਾਨ ਬਾਬਰ ਆਜ਼ਮ ਨੇ 131 ਗੇਂਦਾਂ ਵਿਚ 6 ਚੌਕਿਆਂ ਅਤੇ ਇਕ ਛੱਕੇ ਦੀ ਮਦਦ ਨਾਲ 67 ਦੌੜਾਂ ਬਣਾਈਆਂ। ਪਾਕਿਸਤਾਨ ਦੇ 4 ਬੱਲੇਬਾਜ਼ ਖਾਤਾ ਵੀ ਨਹੀਂ ਖੋਲ੍ਹ ਸਕੇ ਅਤੇ ਪੂਰੀ ਟੀਮ 268 ਦੌੜਾਂ 'ਤੇ ਆਲ ਆਊਟ ਹੋ ਗਈ।

PunjabKesari
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News