ਪਾਕਿ ਕ੍ਰਿਕਟਰ ਨੇ ਕੀਤਾ ਸਾਲ ਦਾ ਸਭ ਤੋਂ ਸ਼ਾਨਦਾਰ ਕੈਚ (ਵੀਡੀਓ)
Thursday, Oct 15, 2020 - 02:13 AM (IST)
ਨਵੀਂ ਦਿੱਲੀ- ਪਾਕਿਸਤਾਨ ਨੈਸ਼ਨਲ ਟੀ-20 ਕੱਪ ਦੌਰਾਨ ਮੁਹੰਮਦ ਰਿਜਵਾਨ ਨੇ ਸ਼ਾਨਦਾਰ ਕੈਚ ਕਰ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਇਸ ਸਾਲ ਦਾ ਸਭ ਤੋਂ ਵਧੀਆ ਕੈਚ ਵੀ ਕਿਹਾ ਜਾ ਸਕਦਾ ਹੈ। ਹੈਰਾਨੀ ਵਾਲੀ ਗੱਲ ਇਹ ਹੈ ਕਿ ਇਸ ਦੌਰਾਨ ਪਾਕਿਸਤਾਨ ਦੇ ਇਸ ਵਿਕਟਕੀਪਰ ਨੇ ਵਿਕਟਕੀਪਿੰਗ ਦੇ ਦਸਤਾਨੇ ਵੀ ਨਹੀਂ ਪਾਏ ਸਨ। ਉਸ ਨੇ ਸਿੰਧ ਤੇ ਖੈਬਰ ਪਖਤੂਨਖਵਾ ਦੇ ਵਿਚਾਲੇ ਖੇਡੇ ਗਏ ਮੈਚ 'ਚ ਇਹ ਸ਼ਾਨਦਾਰ ਕੈਚ ਫੜਿਆ।
What a grab this was by Mohammad Rizwan! 🤯 pic.twitter.com/lbDQdql3Ko
— ICC (@ICC) October 13, 2020
ਸਿੰਧ ਦੀ ਪਾਰੀ ਦੌਰਾਨ ਉਨ੍ਹਾਂ ਨੇ 12 ਗੇਂਦਾਂ 'ਤੇ 28 ਦੌੜਾਂ ਦੀ ਲੋੜ ਸੀ। ਅਨਵਰ ਅਲੀ 32 ਗੇਂਦਾਂ 'ਤੇ 33 ਦੌੜਾਂ ਬਣਾ ਖੇਡ ਰਹੇ ਸਨ, ਮੁਸਦਿਕ ਅਹਿਮਦ ਵਲੋਂ ਸੁੱਟੀ ਗਈ ਇਕ ਗੇਂਦ ਠੀਕ ਨਾਲ ਨਹੀਂ ਖੇਡ ਸਕੇ। ਗੇਂਦ ਨੋ ਮੈਂਸ ਲੈਂਡ ਵੱਲ ਜਾ ਰਹੀ ਸੀ। ਕੈਚ ਫੜਨ ਦੇ ਸਭ ਤੋਂ ਨਜ਼ਦੀਕ ਖੁਦ ਗੇਂਦਬਾਜ਼ ਹੀ ਸੀ। ਮੁਹੰਮਦ ਰਿਜਵਾਨ ਜੋ ਐਕਸਟਰਾ ਸਟ੍ਰਾਈਕ ਖੜੇ ਸੀ ਨੇ ਦੌੜ ਕੇ ਲੰਬੀ ਡਾਈਵ ਲਗਾਉਂਦੇ ਹੋਏ ਸ਼ਾਨਦਾਰ ਕੈਚ ਕੀਤਾ।
ਇਹ ਇਕ ਸ਼ਾਨਦਾਰ ਕੈਚ ਸੀ ਜਿਸ ਦੀ ਵੀਡੀਓ ਆਈ. ਸੀ. ਸੀ. ਨੇ ਆਪਣੇ ਟਵਿੱਟਰ ਅਕਾਊਂਟ 'ਤੇ ਸ਼ੇਅਰ ਕੀਤੀ ਹੈ ਤੇ ਇਸ ਵੀਡੀਓ ਨੂੰ ਕਾਫੀ ਦੇਖਿਆ ਜਾ ਰਿਹਾ ਹੈ। ਇਸ ਵੀਡੀਓ ਨੂੰ 4.23 ਲੱਖ ਤੋਂ ਜ਼ਿਆਦਾ ਵਾਰ ਦੇਖਿਆ ਗਿਆ ਹੈ। ਹਾਲਾਂਕਿ ਜਿੱਥੋ ਤੱਕ ਮੈਚ ਦੀ ਗੱਲ ਹੈ ਤਾਂ ਰਿਜਵਾਨ ਦਾ ਇਹ ਕੈਚ ਟੀਮ ਨੂੰ ਹਾਰ ਤੋਂ ਨਹੀਂ ਬਚਾ ਸਕਿਆ ਤੇ ਖੈਬਰ ਪਖਤੂਨਖਵਾ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ।