ਪਾਕਿ ਕਪਤਾਨ ਅਦਬੁਲ ਬੋਲੇ- ਆਪਣੀ ਹਾਕੀ ਨਾਲ ਪੂਰੀ ਦੁਨੀਆ ਨੂੰ ਹੈਰਾਨ ਕਰ ਦੇਵਾਂਗੇ

11/23/2021 1:55:31 AM

ਭੁਵਨੇਸ਼ਵਰ- ਪਾਕਿਸਤਾਨ ਜੂਨੀਅਰ ਹਾਕੀ ਟੀਮ ਦੇ ਕਪਤਾਨ ਅਬਦੁਲ ਰਾਣਾ ਨੇ ਸੋਮਵਾਰ ਨੂੰ ਕਿਹਾ ਕਿ ਉਸਦੀ ਟੀਮ ਆਗਾਮੀ ਵਿਸ਼ਵ ਕੱਪ ਵਿਚ ਆਪਣੇ ਪ੍ਰਦਰਸ਼ਨ ਨਾਲ ਪੂਰੀ ਦੁਨੀਆ ਨੂੰ ਹੈਰਾਨ ਕਰ ਦੇਵੇਗੀ। ਤਿੰਨ ਵਾਰ ਦੇ ਓਲੰਪਿਕ ਚੈਂਪੀਅਨ ਪਾਕਿਸਤਾਨ ਦੀ ਸੀਨੀਅਰ ਟੀਮ 2016 ਤੇ 2021 ਖੇਡਾਂ ਦੇ ਲਈ ਕੁਆਲੀਫਾਈ ਨਹੀਂ ਕਰ ਸਕੀ ਸੀ। ਜੂਨੀਅਰ ਟੀਮ ਹੁਣ ਭਾਰਤ ਵਿਚ ਜੂਨੀਅਰ ਵਿਸ਼ਵ ਕੱਪ ਖੇਡਣ ਆਈ ਹੈ ਜੋ ਬੁੱਧਵਾਰ ਤੋਂ ਭੁਵਨੇਸ਼ਵਰ ਵਿਚ ਖੇਡਿਆ ਜਾਵੇਗਾ।

ਇਹ ਖ਼ਬਰ ਪੜ੍ਹੋ- ਟੀ20 ਵਿਸ਼ਵ ਕੱਪ ਨੂੰ ਲੈ ਕੇ ICC ਨੇ ਕਿਹਾ- 2 ਸਾਲ ਦਾ ਚੱਕਰ ਕ੍ਰਿਕਟ ਲਈ ਵਧੀਆ


ਅਬਦੁਲ ਨੇ ਕਿਹਾ ਕਿ ਸਾਡੀ ਸਰਕਾਰ ਤੇ ਮਹਾਸੰਘ ਦੇ ਸੀਨੀਅਰ ਅਧਿਕਾਰੀ ਕਾਫੀ ਕੋਸ਼ਿਸ਼ ਕਰ ਰਹੇ ਹਨ। ਸਾਨੂੰ ਯਕੀਨ ਹੈ ਕਿ ਅਗਲੇ ਇਕ-ਦੋ ਸਾਲ ਵਿਚ ਪਾਕਿਸਤਾਨੀ ਹਾਕੀ ਟੀਮ ਬੇਹਤਰ ਹੋਵੇਗੀ। ਇਸ ਟੂਰਨਾਮੈਂਟ ਵਿਚ ਵੀ ਸਾਡੀ ਟੀਮ ਵਧੀਆ ਖੇਡੇਗੀ। ਤੁਸੀਂ ਪਾਕਿਸਤਾਨ ਹਾਕੀ 'ਚ ਬਦਲਾਅ ਦੇਖੋਗੇ। ਟੀਮ ਇਕ ਇਕਾਈ ਦੀ ਤਰ੍ਹਾ ਖੇਡ ਰਹੀ ਹੈ ਤੇ ਪਰਿਵਾਰ ਦਾ ਮਾਹੌਲ ਹੈ। ਮੈਨੂੰ ਯਕੀਨ ਹੈ ਕਿ ਪਾਕਿਸਤਾਨ ਆਪਣੀ ਹਾਕੀ ਨਾਲ ਪੂਰੀ ਦੂਨੀਆ ਨੂੰ ਹੈਰਾਨ ਕਰ ਦੇਵੇਗਾ। ਕੋਚ ਦਾਨਿਸ਼ ਕਲੀਮ ਨੇ ਵੀ ਉਸਦੇ ਸੁਰ ਵਿਚ ਸੁਰ ਮਿਲਾਇਆ ਪਰ ਕਿਹਾ ਕਿ ਰੋਜ਼ਗਾਰ ਦੇ ਮੌਕੇ ਨਾਲ ਪਾਕਿਸਤਾਨ ਵਿਚ ਹਾਕੀ ਦਾ ਨੁਕਸਾਨ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ ਹਾਕੀ ਦੇ ਪਤਨ ਦੇ ਕਈ ਕਾਰਨ ਹਨ ਪਰ ਮੈਂ ਇੰਨਾ ਕਹਿ ਸਕਦਾ ਹਾਂ ਕਿ ਸੀਨੀਅਰ ਤੇ ਜੂਨੀਅਰ ਟੀਮਾਂ ਦੀ ਤਿਆਰੀ ਸ਼ੁਰੂ ਹੋ ਚੁੱਕੀ ਹੈ।

ਇਹ ਖ਼ਬਰ ਪੜ੍ਹੋ- BAN v PAK : ਪਾਕਿ ਨੇ ਬੰਗਲਾਦੇਸ਼ ਨੂੰ 3-0 ਨਾਲ ਕੀਤਾ ਕਲੀਨ ਸਵੀਪ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News