ਪਾਕਿ ਗੇਂਦਬਾਜ਼ ਆਮਿਰ ਸਦਮੇ ''ਚ, ਲੰਬੀ ਬਿਮਾਰੀ ਤੋਂ ਬਾਅਦ ਮਾਂ ਦਾ ਦਿਹਾਂਤ
Tuesday, Mar 05, 2019 - 04:48 PM (IST)

ਕਰਾਚੀ : ਪਾਕਿਸਤਾਨ ਕ੍ਰਿਕਟ ਟੀਮ ਦੇ ਤੂਫਾਨੀ ਗੇਂਦਬਾਜ਼ ਮੁਹੰਮਦ ਆਮਿਰ ਦੀ ਮਾਂ ਨਸੀਮ ਅਖਤਾਰ ਦਾ ਸੋਮਵਾਰ ਰਾਤ ਕਰਾਚੀ ਦੇ ਇਕ ਹਸਪਤਾਲ ਵਿਚ ਦਿਹਾਂਤ ਹੋ ਗਿਆ। ਇਹ ਬੁਰੀ ਖਬਰ ਖੁੱਦ ਆਮਿਰ ਨੇ ਆਪਣੇ ਟਵਿੱਟਰ ਹੈਂਡਲ ਤੋਂ ਲੋਕਾਂ ਤੱਕ ਪਹੁੰਚਾਈ। ਆਮਿਰ ਨੇ ਸੋਮਵਾਰ ਦੇਰ ਰਾਤ 1 ਵਜੇ ਟਵੀਟ ਕੀਤਾ ਕਿ, 'ਮੇਰੀ ਅੰਮੀ ਨਹੀਂ ਰਹੀ'।
ਇਸ ਤੋਂ ਠੀਕ ਇਕ ਦਿਨ ਪਹਿਲਾਂ ਪਾਕਿਸਤਾਨੀ ਗੇਂਦਬਾਜ਼ ਨੇ ਲੋਕਾਂ ਤੋਂ ਆਪਣੀ ਮਾਂ ਦੀ ਸਿਹਤ ਲਈ ਦੁਆਵਾਂ ਵੰਗੀਆਂ ਸੀ। ਪੀ. ਐੱਸ. ਐੱਲ. ਵਿਚ ਕਰਾਚੀ ਕਿੰਗਜ਼ ਵੱਲੋਂ ਖੇਡਣ ਵਾਲੇ ਆਮਿਰ ਨੂੰ ਜਿਵੇਂ ਹੀ ਮਾਂ ਦੀ ਸਿਹਤ ਜ਼ਿਆਦਾ ਖਰਾਬ ਹੋਣ ਦੀ ਜਾਣਕਾਰੀ ਮਿਲੀ, ਉਹ ਯੂ. ਏ. ਈ. ਤੋਂ ਆਪਣੇ ਵਤਨ ਪਾਕਿਸਤਾਨ ਪਰਤ ਗਏ।