ਆਸਟਰੇਲੀਆ ਵਿਰੁੱਧ ਵਨ ਡੇ ਤੇ ਟੀ20 ਸੀਰੀਜ਼ ਲਈ ਪਾਕਿ ਨੇ ਕੀਤਾ ਟੀਮ ਦਾ ਐਲਾਨ

Thursday, Mar 17, 2022 - 09:30 PM (IST)

ਆਸਟਰੇਲੀਆ ਵਿਰੁੱਧ ਵਨ ਡੇ ਤੇ ਟੀ20 ਸੀਰੀਜ਼ ਲਈ ਪਾਕਿ ਨੇ ਕੀਤਾ ਟੀਮ ਦਾ ਐਲਾਨ

ਕਰਾਚੀ- ਪਾਕਿਸਤਾਨ ਨੇ ਆਸਟਰੇਲੀਆ ਵਿਰੁੱਧ ਤਿੰਨ ਵਨ ਡੇ ਅਤੇ ਇਕਲੌਤਾ ਟੀ-20 ਅੰਤਰਰਾਸ਼ਟਰੀ ਮੈਚ ਦੇ ਲਈ ਸਪਿਨਰ ਆਸਿਫ ਅਫਰੀਦੀ ਅਤੇ ਵਿਕਟਕੀਪਰ ਮੁਹੰਮਦ ਹਾਰਿਸ ਦੇ ਰੂਪ ਵਿਚ 2 ਨਵੇਂ ਚਿਹਰਿਆਂ ਨੂੰ ਆਪਣੀ ਸੀਮਿਤ ਓਵਰਾਂ ਦੀ ਟੀਮ ਵਿਚ ਸ਼ਾਮਲ ਕੀਤਾ ਹੈ। ਸਾਬਕਾ ਕਪਤਾਨ ਸਰਫਰਾਜ ਅਹਿਮਦ ਅਤੇ ਆਲਰਾਊਂਡਰ ਇਮਾਦ ਵਸੀਮ ਨੂੰ ਬਾਹਰ ਕਰ ਦਿੱਤਾ ਗਿਆ ਹੈ, ਜਦਕਿ ਆਲਰਾਊਂਡਰ ਮੁਹੰਮਦ ਨਵਾਜ ਅਤੇ ਸ਼ਾਦਾਬ ਖਾਨ ਦੀ ਟੀਮ ਵਿਚ ਵਾਪਸੀ ਹੋਈ ਹੈ।

PunjabKesari

ਇਹ ਖ਼ਬਰ ਪੜ੍ਹੋ- ਹੋਲੀ 'ਤੇ ਧੋਨੀ ਦਾ ਫੈਂਸ ਨੂੰ ਵੱਡਾ ਗਿਫਟ, ਰਾਂਚੀ ਦਾ ਫਾਰਮ ਹਾਊਸ 3 ਦਿਨ ਦੇ ਲਈ ਖੋਲ੍ਹਿਆ
ਉਹ ਫਿਟਨੈੱਸ ਨਾਲ ਜੁੜੇ ਮੁੱਦਿਆਂ ਦੇ ਕਾਰਨ ਬਾਹਰ ਸਨ ਤੇ ਪਾਕਿਸਤਾਨ ਸੁਪਰ ਲੀਗ ਦੇ ਕੁਝ ਮੈਚਾਂ ਵਿਚ ਵੀ ਨਹੀਂ ਖੇਡ ਸਕੇ ਸਨ। ਪਾਕਿਸਤਾਨ ਨੇ ਸੀਮਿਤ ਓਵਰਾਂ ਦੇ ਦੋਵਾਂ ਸਵਰੂਪਾਂ ਦੇ ਲਈ ਅਲੱਗ-ਅਲੱਗ ਟੀਮ ਚੁਣੀ ਹੈ। ਮੁੱਖ ਚੋਣਕਾਰ ਮੁਹੰਮਦ ਵਸੀਮ ਨੇ ਕਿਹਾ ਹੈ ਕਿ ਅਜਿਹਾ ਜ਼ਿਆਦਾ ਤੋਂ ਜ਼ਿਆਦਾ ਖਿਡਾਰੀਆਂ ਨੂੰ ਮੌਕਾ ਦੇਣ ਦੇ ਲਈ ਕੀਤਾ ਗਿਆ। ਆਸਟਰੇਲੀਆ ਦੇ ਵਿਰੁੱਧ ਵਨ ਡੇ ਅਤੇ ਟੀ-20 ਮੈਚਾਂ ਦੇ ਲਈ ਪਾਕਿਸਤਾਨ ਦੀ ਟੀਮ ਇਸ ਪ੍ਰਕਾਰ ਹੈ।

ਇਹ ਖ਼ਬਰ ਪੜ੍ਹੋ- ENG v WI : ਰੂਟ ਦਾ ਟੈਸਟ ਕ੍ਰਿਕਟ 'ਚ 25ਵਾਂ ਸੈਂਕੜਾ, ਇਨ੍ਹਾਂ ਦਿੱਗਜਾਂ ਨੂੰ ਛੱਡਿਆਂ ਪਿੱਛੇ

PunjabKesari
ਵਨ ਡੇ ਟੀਮ- 
ਬਾਬਰ ਆਜ਼ਮ (ਕਪਤਾਨ), ਸ਼ਾਦਾਬ ਖਾਨ (ਉਪ ਕਪਤਾਨ), ਅਬਦੁੱਲਾ ਸ਼ਫੀਕ, ਆਸਿਫ ਅਫਰੀਦੀ, ਫਖਰ ਜ਼ਮਾਂ, ਹੈਦਰ ਅਲੀ, ਹਾਰਿਸ ਰਾਊਫ, ਹਸਨ ਅਲੀ, ਇਫਤਿਖਾਰ ਅਹਿਮਦ, ਇਮਾਮ-ਉਲ-ਹੱਕ, ਖੁਸ਼ਦਿਲ ਸ਼ਾਹ, ਮੁਹੰਮਦ ਹਾਰਿਸ, ਮੁਹੰਮਦ ਨਵਾਜ਼, ਮੁਹੰਮਦ ਰਿਜ਼ਵਾਨ, ਮੁਹੰਮਦ ਵਸੀਮ ਜੂਨੀਅਰ, ਸਊਦ ਸ਼ਕੀਲ, ਸ਼ਾਹੀਨ ਸ਼ਾਹ ਅਫਰੀਦੀ, ਸ਼ਾਹਨਵਾਜ਼ ਦਹਾਨੀ, ਉਸਮਾਨ ਕਾਦਿਰ।
ਟੀ-20 ਟੀਮ:-
ਬਾਬਰ ਆਜ਼ਮ (ਕਪਤਾਨ), ਸ਼ਾਦਾਬ ਖਾਨ (ਉਪ ਕਪਤਾਨ), ਆਸਿਫ ਅਫਰੀਦੀ, ਆਸਿਫ ਅਲੀ, ਫਖਰ ਜ਼ਮਾਂ, ਹੈਦਰ ਅਲੀ, ਹਾਰਿਸ ਰਾਊਫ, ਹਸਨ ਅਲੀ, ਇਫਤਿਖਾਰ ਅਹਿਮਦ, ਖੁਸ਼ਦਿਲ ਸ਼ਾਹ, ਮੁਹੰਮਦ ਹਾਰਿਸ, ਮੁਹੰਮਦ ਨਵਾਜ਼, ਮੁਹੰਮਦ ਰਿਜ਼ਵਾਨ, ਮੁਹੰਮਦ ਵਸੀਮ ਜੂਨੀਅਰ, ਸ਼ਾਹੀਨ ਸ਼ਾਹ ਅਫਰੀਦੀ, ਸ਼ਾਹਨਵਾਜ਼ ਦਹਾਨੀ, ਉਸਮਾਨ ਕਾਦਿਰ।


ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News