ਪੇਸ ਬਰਕਰਾਰ, ਬੋਪੰਨਾ ਤੇ ਸ਼ਰਣ ਦੀ ਡੇਵਿਸ ਕੱਪ ਟੀਮ ''ਚ ਵਾਪਸੀ

Thursday, Feb 06, 2020 - 11:47 PM (IST)

ਪੇਸ ਬਰਕਰਾਰ, ਬੋਪੰਨਾ ਤੇ ਸ਼ਰਣ ਦੀ ਡੇਵਿਸ ਕੱਪ ਟੀਮ ''ਚ ਵਾਪਸੀ

ਨਵੀਂ ਦਿੱਲੀ- ਭਾਰਤੀ ਡੇਵਿਸ ਕੱਪ ਟੀਮ ਵਿਚ ਸਭ ਤੋਂ ਤਜਰਬੇਕਾਰ ਖਿਡਾਰੀ ਲੀਏਂਡਰ ਪੇਸ ਨੂੰ ਬਰਕਰਾਰ ਰੱਖਿਆ ਗਿਆ ਹੈ, ਜਦਕਿ ਟੀਮ ਵਿਚ ਚੋਟੀ ਦੇ ਡਬਲਜ਼ ਖਿਡਾਰੀ ਰੋਹਨ ਬੋਪੰਨਾ ਤੇ ਦਿਵਿਜ ਸ਼ਰਣ ਦੀ ਵਾਪਸੀ ਹੋਈ ਹੈ। ਇਹ ਟੀਮ ਕ੍ਰੋਸ਼ੀਆਈ ਵਿਰੁੱਧ 6-7 ਮਾਰਚ ਨੂੰ ਵਿਸ਼ਵ ਗਰੁੱਪ ਕੁਆਲੀਫਾਇਰ ਮੁਕਾਬਲਾ ਖੇਡੇਗੀ। ਅਖਿਲ ਭਾਰਤੀ ਟੈਨਿਸ ਸੰਘ (ਏ. ਆਈ. ਟੀ. ਏ.) ਨੇ ਕ੍ਰੋਏਸ਼ੀਆ ਵਿਰੁੱਧ ਮੁਕਾਬਲੇ ਲਈ ਵੀਰਵਾਰ ਨੂੰ ਗੈਰ-ਖਿਡਾਰੀ ਕਪਤਾਨ ਰੋਹਿਤ ਰਾਜਪਾਲ ਸਮੇਤ 7 ਮੈਂਬਰੀ ਟੀਮ ਦਾ ਐਲਾਨ ਕੀਤਾ। ਟੀਮ ਦੇ ਕੋਚ ਜੀਸ਼ਾਨ ਅਲੀ ਹੈ ਤੇ ਖੇਡਣ ਵਾਲੀ ਪੰਜ ਮੈਂਬਰੀ ਟੀਮ ਦਾ ਐਲਾਨ ਮੁਕਾਬਲੇ ਤੋਂ ਕੁਝ ਪਹਿਲਾਂ ਕੀਤਾ ਜਾਵੇਗਾ। ਟੀਮ ਵਿਚ ਪ੍ਰਜਨੇਸ਼ ਗੁਣੇਸ਼ਵਰਨ, ਸੁਮਿਤ ਤੇ ਰਾਮਕੁਮਾਰ ਸਿੰਗਲਜ਼ ਮੁਕਾਬਲੇ ਖੇਡਣਗੇ, ਜਦਕਿ ਡਬਲਜ਼ ਵਿਚ ਬੋਪੰਨਾ, ਪੇਸ ਤੇ ਸ਼ਰਣ ਨੂੰ ਰੱਖਿਆ ਗਿਆ ਹੈ।

 

author

Gurdeep Singh

Content Editor

Related News