ਪੇਸ 19 ਸਾਲ ''ਚ ਪਹਿਲੀ ਵਾਰ ਚੋਟੀ 100 ਤੋਂ ਬਾਹਰ

11/12/2019 2:08:14 AM

ਨਵੀਂ ਦਿੱਲੀ— ਅਨੁਭਵੀ ਟੈਨਿਸ ਸਟਾਰ ਖਿਡਾਰੀ ਲਿਏਂਡਰ ਪੇਸ ਸੋਮਵਾਰ ਨੂੰ ਪਿਛਲੇ 19 ਸਾਲ 'ਚ ਪਹਿਲੀ ਵਾਰ ਡਬਲਜ਼ ਰੈਂਕਿੰਗ 'ਚ ਚੋਟੀ 100 ਤੋਂ ਬਾਹਰ ਹੋ ਗਏ। ਉਹ ਪੰਜ ਸਥਾਨ ਹੇਠਾ 101ਵੇਂ ਸਥਾਨ 'ਤੇ ਖਿਸਕ ਗਏ ਹਨ। ਪੇਸ ਦੇ 856 ਅੰਕ ਹਨ ਤੇ ਉਹ ਭਾਰਤੀ ਖਿਡਾਰੀਆਂ 'ਚ ਰੋਹਨ ਬੋਪੰਨਾ (38ਵੇਂ), ਦਿਵਿਜ ਸ਼ਰਣ (46ਵੇਂ) ਤੇ ਪੁਰਵ ਰਾਜਾ (93) ਦੇ ਬਾਅਦ ਚੌਥੇ ਨੰਬਰ 'ਤੇ ਹੈ। ਰਾਜਾ 8 ਸਥਾਨ ਦੀ ਛਲਾਂਗ ਲਗਾ ਤੇ ਫਿਰ ਤੋਂ ਚੋਟੀ 100 'ਚ ਪਹੁੰਚੇ ਹਨ। ਇਸ ਤੋਂ ਪਹਿਲਾਂ 46 ਸਾਲਾ ਪੇਸ ਅਕਤੂਬਰ 2000 'ਚ ਚੋਟੀ 100 ਤੋਂ ਬਾਹਰ ਸੀ। ਫਿਰ ਉਸਦੀ ਰੈਂਕਿੰਗ 118 ਸੀ। ਭਾਰਤ ਦੇ ਸਰਵਸ੍ਰੇਸ਼ਠ ਟੈਨਿਸ ਖਿਡਾਰੀਆਂ 'ਚੋਂ ਇਕ ਪੇਸ ਨੇ ਹਮਵਤਨ ਮਹੇਸ਼ ਭੂਪਤੀ ਦੇ ਨਾਲ ਮਿਲ ਕੇ ਇਕ ਸਮੇਂ ਪੁਰਸ਼ ਡਬਲਜ਼ 'ਚ ਸ਼ਾਨਦਾਰ ਜੋੜੀ ਬਣਾਈ ਸੀ। ਪੇਸ ਅਗਸਤ 2014 'ਚ ਚੋਟੀ 10 ਤੋਂ ਬਾਹਰ ਹੋ ਗਿਆ ਸੀ ਤੇ ਦੋ ਸਾਲ ਬਾਅਦ ਉਹ ਚੋਟੀ 50 'ਚ ਵੀ ਨਹੀਂ ਰਿਹਾ ਸੀ। ਹੁਣ ਤਕ 18 ਗ੍ਰੈਂਡ ਸਲੈਮ ਖਿਤਾਬ ਜਿੱਤ ਚੁੱਕੇ ਪੇਸ ਇਸ ਸਾਲ ਸਤੰਬਰ 'ਚ ਯੂ. ਐੱਲ. ਏ. ਓਪਨ 'ਚ ਖੇਡਣ ਤੋਂ ਬਾਅਦ ਕੋਰਟ 'ਤੇ ਨਹੀਂ ਉਤਰੇ ਹਨ। ਉਸ ਨੇ ਪਾਕਿਸਤਾਨ ਵਿਰੁੱਧ ਡੇਵਿਸ ਕੱਪ ਮੁਕਾਬਲੇ ਦੇ ਲਈ ਖੁਦ ਨੂੰ ਉਪਲੱਬਧ ਰੱਖਿਆ ਹੈ। ਇਸ ਵਿਚਾਲੇ ਸਿੰਗਲ 'ਚ ਪ੍ਰਜਨੇਸ਼ ਗੁਣੇਸ਼ਵਰਨ ਭਾਰਤ ਦੇ ਚੋਟੀ ਦੇ ਖਿਡਾਰੀ ਬਣੇ ਹੋਏ ਹਨ। ਉਹ ਭਾਵੇ ਹੀ ਇਕ ਸਥਾਨ ਹੇਠਾ ਖਿਸਕ ਗਏ ਹਨ ਤੇ ਹੁਣ 95ਵੇਂ ਸਥਾਨ 'ਤੇ ਹੈ।


Gurdeep Singh

Content Editor

Related News