ਬੈਡਮਿੰਟਨ : ਚੀਨ ਓਪਨ ਦੇ ਕੁਆਰਟਰ ਫਾਈਨਲ ''ਚ ਸਿੰਧੂ
Thursday, Sep 20, 2018 - 04:41 PM (IST)

ਚਾਂਗਝੂ (ਚੀਨ)— ਭਾਰਤ ਦੀ ਪ੍ਰਸਿੱਧ ਬੈਡਮਿੰਟਨ ਖਿਡਾਰਨ ਪੀ.ਵੀ. ਸਿੰਧੂ ਨੇ ਚੰਗਾ ਪ੍ਰਦਰਸ਼ਨ ਜਾਰੀ ਰਖਦੇ ਹੋਏ ਵੀਰਵਾਰ ਨੂੰ ਚੀਨ ਓਪਨ ਦੇ ਕੁਆਰਟਰ ਫਾਈਨਲ 'ਚ ਪ੍ਰਵੇਸ਼ ਕਰ ਲਿਆ ਹੈ। ਵਰਲਡ ਦੀ ਨੰਬਰ 3 ਸਿੰਧੂ ਨੇ ਮਹਿਲਾ ਸਿੰਗਲ ਵਰਗ ਦੇ ਪ੍ਰੀ-ਕੁਆਰਟਰ ਫਾਈਨਲ 'ਚ ਥਾਈਲੈਂਡ ਦੀ ਬੁਸਾਨਾ ਨੂੰ ਹਰਾਇਆ।
ਰੀਓ ਓਲੰਪਿਕ ਦੀ ਚਾਂਦੀ ਤਮਗਾ ਜੇਤੂ ਸਿੰਧੂ ਨੇ ਇਸ ਮੈਚ 'ਚ ਬੁਸਾਨਾ ਨੂੰ 21-23, 21-13, 21-18 ਨਾਲ ਹਰਾ ਕੇ ਅੰਤਿਮ-8 'ਚ ਜਗ੍ਹਾ ਬਣਾਈ। ਸਿੰਧੂ ਦਾ ਸਾਹਮਣਾ ਹੁਣ ਕੁਆਰਟਰ ਫਾਈਨਲ 'ਚ ਸਾਊਥ ਕੋਰੀਆ ਦੀ ਸੁੰਗ ਜੀ ਹਿਊਨ ਅਤੇ ਚੀਨ ਦੀ ਚੇਨ ਯੁਫੇਈ 'ਚੋਂ ਕਿਸੇ ਇਕ ਖਿਡਾਰਨ ਨਾਲ ਹੋਵੇਗਾ। ਜ਼ਿਕਰਯੋਗ ਹੈ ਕਿ ਸਾਲ 2016 'ਚ ਸਿੰਧੂ ਨੇ ਇਸ ਖਿਤਾਬ 'ਤੇ ਕਬਜ਼ਾ ਜਮਾਇਆ ਸੀ ਅਤੇ ਹੁਣ ਉਹ ਇਕ ਵਾਰ ਫਿਰ ਇਸ ਟੂਰਨਾਮੈਂਟ 'ਚ ਖਿਤਾਬੀ ਜਿੱਤ ਤੋਂ ਦੂਰ ਨਹੀਂ ਹੈ।