ਪਾਕਿ ਪ੍ਰੀ ਕੁਆਲੀਫਾਇੰਗ ਟੂਰਨਾਮੈਂਟ ''ਚੋਂ ਬਾਹਰ, ਓਲੰਪਿਕ ਹਾਕੀ ਵਿਚ ਹਿੱਸੇਦਾਰੀ ਅਨਿਸ਼ਚਿਤ
Thursday, May 16, 2019 - 11:41 PM (IST)

ਕਰਾਚੀ- ਪਾਕਿਸਤਾਨੀ ਹਾਕੀ ਟੀਮ ਦੇ ਅਗਲੇ ਸਾਲ ਹੋਣ ਵਾਲੀਆਂ ਓਲੰਪਿਕ ਖੇਡਾਂ ਵਿਚ ਹਿੱਸਾ ਲੈਣ ਦੀ ਸੰਭਾਵਨਾ ਲਗਭਗ ਖਤਮ ਹੋ ਗਈ ਹੈ ਕਿਉਂਕਿ ਕੌਮਾਂਤਰੀ ਹਾਕੀ ਮਹਾਸੰਘ (ਐੱਫ. ਆਈ. ਐੱਚ.) ਨੇ ਉਸ ਨੂੰ ਅਗਲੇ ਮਹੀਨੇ ਹੋਣ ਵਾਲੇ ਪ੍ਰੀ ਕੁਆਲੀਫਾਇੰਗ ਟੂਰਨਾਮੈਂਟ ਵਿਚ ਸ਼ਾਮਲ ਨਹੀਂ ਕੀਤਾ ਹੈ। ਪਾਕਿਸਤਾਨ ਹਾਕੀ ਮਹਾਸੰਘ ਦੇ ਨਵੇਂ ਜਨਰਲ ਸਕੱਤਰ ਆਸਿਫ ਬਾਜਵਾ ਨੇ ਇਸ ਨੂੰ ਪਾਕਿਸਤਾਨ ਲਈ ਬਹੁਤ ਵੱਡਾ ਝਟਕਾ ਕਰਾਰ ਦਿੱਤਾ।
ਉਸ ਨੇ ਕਿਹਾ, ''ਐੱਫ. ਆਈ. ਐੱਚ. ਨੇ ਇਹ ਫੈਸਲਾ ਇਸ ਲਈ ਕੀਤਾ ਕਿਉਂਕਿ ਅਸੀਂ ਫਰਵਰੀ-ਅਪ੍ਰੈਲ ਵਿਚ ਇਕ ਐੱਫ. ਆਈ. ਐੱਚ. ਪ੍ਰੋ ਹਾਕੀ ਲੀਗ ਲਈ ਆਪਣੀ ਟੀਮ ਨਹੀਂ ਭੇਜੀ ਸੀ।''