ਸਾਡੀ ਇਹ ਜਿੱਤ ਕੇਰਲ ਦੇ ਹੜ੍ਹ ਪੀੜਤਾਂ ਨੂੰ ਸਮਰਪਿਤ ਹੈ : ਵਿਰਾਟ ਕੋਹਲੀ

Wednesday, Aug 22, 2018 - 05:31 PM (IST)

ਨਵੀਂ ਦਿੱਲੀ : ਨਾਟਿੰਘਮ 'ਚ ਖੇਡੇ ਗਏ ਤੀਜੇ ਟੈਸਟ ਮੈਚ 'ਚ ਇੰਗਲੈਂਡ ਨੂੰ 203 ਦੌੜਾਂ ਨਾਲ ਹਰਾਉਣ ਦੇ ਬਾਅਦ ਭਾਰਤੀ ਕਪਤਾਨ ਅਤੇ 'ਮੈਨ ਆਫ ਦਾ ਮੈਚ' ਵਿਰਾਟ ਕੋਹਲੀ ਨੇ ਇਸ ਜਿੱਤ ਨੂੰ ਆਪਣੀ ਪਤਨੀ ਅਨੁਸ਼ਕਾ ਅਤੇ ਕੇਰਲ 'ਚ ਹੜ੍ਹ ਪੀੜਤਾਂ ਲੋਕਾਂ ਨੂੰ ਸਮਰਪਿਤ ਕੀਤਾ। ਕੋਹਲੀ ਨੇ ਮੈਚ ਦੇ ਬਾਅਦ ਕਿਹਾ, '' ਅਸੀਂ ਇਸ ਜਿੱਤ ਨੂੰ ਹੜ੍ਹ ਪੀੜਤ ਲੋਕਾਂ ਨੂੰ ਸਮਰਪਿਤ ਕਰਨਾ ਚਾਹੁੰਦੇ ਹਨ। ਭਾਰਤੀ ਕ੍ਰਿਕਟ ਟੀਮ ਦਾ ਇਹ ਉਨ੍ਹਾਂ ਦਾ ਸਾਥ ਦੇਣ ਦੀ ਇਕ ਕੋਸ਼ਿਸ ਹੈ।
PunjabKesari
ਗੇਂਦਬਾਜ਼ਾਂ ਦੀ ਤਾਰੀਫਾਂ ਦੇ ਬੰਨੇ ਪੁਲ
ਕੋਹਲੀ ਨੇ ਕਿਹਾ, '' ਇਹ ਅਜਿਹਾ ਸਮਾਂ ਸੀ ਜਿਸ 'ਚ ਭਾਰਤ ਲਈ ਜਿੱਤ ਹਾਸਲ ਕਰਨਾ ਬੇਹੱਦ ਜ਼ਰੂਰੀ ਸੀ। ਅਸੀਂ ਮੈਚ ਦੇ ਸਾਰੇ ਡਿਪਾਰਟਮੈਂਟਾਂ 'ਚ ਬਿਹਤਰੀਨ ਪ੍ਰਦਰਸ਼ਨ ਕੀਤਾ ਅਤੇ ਜਿੱਤ ਹਾਸਲ ਕੀਤੀ। ਮੈਚ 'ਚ ਖਿਡਾਰੀਆਂ 'ਤੇ ਕੋਈ ਡਰ ਨਹੀਂ ਸੀ। ਲਾਰਡਸ ਟੈਸਟ ਦੇ ਬਾਰੇ ਪੁੱਛੇ ਜਾਣ 'ਤੇ ਕੋਹਲੀ ਨੇ ਕਿਹਾ, '' ਉਥੇ ਸਾਡਾ ਪ੍ਰਦਰਸ਼ਨ ਕਾਫੀ ਨਿਰਾਸ਼ਾਜਨਕ ਸੀ। ਸਾਡੇ ਗੇਂਦਬਾਜ਼ ਹੁਣ ਅਗਲੇ ਮੈਚ 'ਚ ਵੀ 20 ਵਿਕਟ ਲੈਣ ਲਈ ਤਿਆਰ ਹਨ।

Image result for bumrah test match against england
ਅਨੁਸ਼ਕਾ ਨੂੰ ਵੀ ਸਮਰਪਿਤ ਹੈ ਇਹ ਜਿੱਤ
ਇਸ ਤੋਂ ਬਾਅਦ ਕੋਹਲੀ ਨੇ ਅੱਗੇ ਕਿਹਾ, '' ਮੈਨੂੰ ਖੁਸ਼ੀ ਹੈ ਕਿ ਗੇਂਦਬਾਜ਼ਾਂ ਨੇ ਚੰਗਾ ਪ੍ਰਦਰਸ਼ਨ ਕੀਤਾ। ਮੇਰੇ ਅਤੇ ਰਹਾਨੇ ਵਿਚਾਲੇ ਵੱਡੀ ਸਾਂਝੇਦਾਰੀ ਫਾਇਦੇਮੰਦ ਸਾਬਤ ਹੋਈ ਉਥੇ ਹੀ ਦੂਜੀ ਪਾਰੀ 'ਚ ਪੁਜਾਰਾ ਨੇ ਚੰਗਾ ਸਾਥ ਦਿੱਤਾ। ਮੈਂ ਇਸ ਜਿੱਤ ਨੂੰ ਆਪਣੀ ਪਤਨੀ ਅਨੁਸ਼ਕਾਂ ਸ਼ਰਮਾ ਨੂੰ ਸਮਰਪਿਤ ਕਰਨਾ ਚਾਹੁੰਗਾ ਜੋ ਮੈਨੂੰ ਲਗਾਤਾਰ ਪ੍ਰੇਰਿਤ ਕਰਦੀ ਰਹਿੰਦੀ ਹੈ। ਸੀਰੀਜ਼ 'ਚ ਚਾਰ ਤੇਜ਼ ਗੇਂਦਬਾਜ਼ ਹਨ ਅਤੇ ਸਾਨੂੰ ਉਨ੍ਹਾਂ ਦੇ ਪ੍ਰਦਰਸ਼ਨ 'ਤੇ ਮਾਣ ਹੈ।


Related News