ਸਾਡਾ ਸਕੋਰ ਵਧੀਆ ਸੀ ਪਰ ਵਾਰਨਰ ਸਾਹਮਣੇ ਕੁਝ ਨਹੀਂ ਕਰ ਸਕਦੇ : ਰਹਾਣੇ

03/30/2019 12:16:51 AM

ਜਲੰਧਰ— ਹੈਦਰਾਬਾਦ ਨੇ ਮੈਦਾਨ 'ਤੇ ਸਨਰਾਈਜ਼ਰਜ਼ ਹੈਦਰਾਬਾਦ ਹੱਥੋਂ 5 ਵਿਕਟਾਂ ਨਾਲ ਹਾਰ ਝੱਲਣ ਤੋਂ ਬਾਅਦ ਰਾਜਸਥਾਨ ਰਾਇਲਜ਼ ਦੇ ਕਪਤਾਨ ਕਪਤਾਨ ਅਜਿੰਕਿਆ ਰਹਾਣੇ ਵੀ ਦੁਖੀ ਦਿਖੇ। ਉਨ੍ਹਾਂ ਨੇ ਹਾਰ ਦੇ ਲਈ ਸਾਫ ਤੌਰ 'ਤੇ ਵਾਰਨਰ ਦੀ ਧਮਾਕੇਦਾਰ ਪਾਰੀ ਨੂੰ ਕਾਰਨ ਮੰਨਿਆ। ਰਹਾਣੇ ਨੇ ਕਿਹਾ ਕਿ ਵਿਕਟ ਬੱਲੇਬਾਜ਼ੀ ਦੇ ਲਈ ਬਹੁਤ ਵਧੀਆ ਸੀ। ਅਸੀਂ ਜੋ ਸਕੋਰ ਬਣਾਇਆ ਬਹੁਤ ਵਧੀ ਸੀ ਪਰ ਜਦੋਂ ਸਾਹਮਣੇ ਵਾਰਨਰ ਵਰਗਾ ਬੱਲੇਬਾਜ਼ ਹੁੰਦਾ ਹੈ ਤਾਂ ਉਸ ਨੂੰ ਅਸੀਂ ਕੁਝ ਨਹੀਂ ਕਰ ਸਕਦੇ।
ਰਹਾਣੇ ਨੇ ਕਿਹਾ ਕਿ ਇਸ ਵਿਕਟ 'ਤੇ 190+ ਦੌੜਾਂ ਦਾ ਵਧੀਆ ਟਾਰਗੇਟ ਸੀ। ਹਾਲਾਂਕਿ ਸ਼ੁਰੂਆਤ 'ਚ ਜਦੋਂ ਸੰਜੂ ਤੇ ਮੈਂ ਬੱਲੇਬਾਜ਼ੀ ਕਰ ਰਹੇ ਸੀ ਤਾਂ ਵਿਕਟ ਹੌਲੀ ਲੱਗ ਰਹੀ ਸੀ। ਗੇਂਦ ਠੀਕ ਨਾਲ ਬੱਲੇ 'ਤੇ ਨਹੀਂ ਆ ਰਹੀ ਸੀ। ਸਾਨੂੰ ਲੱਗ ਰਿਹਾ ਸੀ ਕਿ ਇਸ ਵਿਕਟ 'ਤੇ 150 ਦੌੜਾਂ ਟਾਰਗੇਟ ਵਧੀਆ ਹੈ ਪਰ ਵਾਰਨਰ ਨੇ ਸਾਰੀ ਖੇਡ ਨੂੰ ਬਦਲ ਦਿੱਤਾ। ਰਹਾਣੇ ਨੇ ਵਾਰਨਰ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਜਦੋਂ-ਜਦੋਂ ਕ੍ਰੀਜ਼ ਤੋਂ ਬਾਹਰ ਨਿਕਲਦੇ ਸਨ ਆਪਣੀ ਗਤੀ ਨੂੰ ਬਣਾਏ ਰੱਖਦੇ ਸਨ। ਉਨ੍ਹਾਂ ਨੇ ਵਧੀਆ ਖੇਡ ਖੇਡਿਆ। ਇਸ ਦੇ ਨਾਲ ਹੀ ਸੰਜੂ ਸੈਮਸਨ 'ਤੇ ਗੱਲ ਕਰਦਿਆ ਹੋਏ ਰਹਾਣੇ ਨੇ ਕਿਹਾ ਕਿ ਇਹ ਜਾਣਦੇ ਹੋਏ ਕਿ ਸੰਜੂ ਕਿੰਨਾ ਕਿਸਮਤ ਵਾਲਾ ਹੈ। ਉਹ ਬਹੁਤ ਅੱਗੇ ਤੱਕ ਜਾਵੇਗਾ।


Gurdeep Singh

Content Editor

Related News