ਸਾਡਾ ਟੀਚਾ ਟੈਸਟ ਸੀਰੀਜ਼ ''ਚ ਭਾਰਤ ਨੂੰ ਕਲੀਨ ਸਵੀਪ ਕਰਨਾ : ਰਬਾਡਾ

Saturday, Jan 20, 2018 - 09:20 AM (IST)

ਸਾਡਾ ਟੀਚਾ ਟੈਸਟ ਸੀਰੀਜ਼ ''ਚ ਭਾਰਤ ਨੂੰ ਕਲੀਨ ਸਵੀਪ ਕਰਨਾ : ਰਬਾਡਾ

ਜੋਹਾਨਸਬਰਗ (ਬਿਊਰੋ)— ਭਾਰਤ ਅਤੇ ਦੱਖਣ ਅਫਰੀਕਾ ਦਰਮਿਆਨ ਖੇਡੇ ਜਾਣ ਵਾਲੇ ਤੀਸਰੇ ਟੈਸਟ ਮੈਚ ਤੋਂ ਪਹਿਲਾਂ ਮੇਜ਼ਬਾਨ ਟੀਮ ਦੇ ਤੇਜ਼ ਗੇਂਦਬਾਜ਼ ਕਗਿਸੋ ਰਬਾਡਾ ਨੇ ਕਿਹਾ ਕਿ ਸਾਡੀ ਟੀਮ ਭਾਰਤ ਨੂੰ ਟੈਸਟ ਸੀਰੀਜ਼ ਵਿਚ ਕਲੀਨ ਸਵੀਪ ਕਰਨਾ ਚਾਹੁੰਦੀ ਹੈ। ਤਿੰਨ ਟੈਸਟ ਮੈਚਾਂ ਦੀ ਸੀਰੀਜ਼ ਵਿਚ ਦੱਖਣ ਅਫਰੀਕਾ ਨੇ ਭਾਰਤ ਉੱਤੇ 2-0 ਦੀ ਅਜੇਤੂ ਲੀਡ ਬਣਾ ਲਈ ਹੈ।

ਭਾਰਤੀ ਬੱਲੇਬਾਜ਼ੀ ਵਿਰਾਟ 'ਤੇ ਨਿਰਭਰ
ਰਬਾਡਾ ਨੇ ਕਿਹਾ ਕਿ ਅਸੀ ਜਾਣਦੇ ਹਾਂ ਕਿ ਤੇਜ਼ ਗੇਂਦਬਾਜ਼ਾਂ ਨੂੰ ਕਿਵੇਂ ਖੇਡਣਾ ਹੈ ਅਤੇ ਅਸੀ ਭਾਰਤੀ ਤੇਜ਼ ਗੇਂਦਬਾਜ਼ਾਂ ਦੀ ਇੱਜਤ ਕਰਦੇ ਹਾਂ। ਤੁਸੀ ਜਦੋਂ ਮੈਦਾਨ ਉੱਤੇ ਉਤਰਦੇ ਹੋ ਤਾਂ ਹਰ ਮੈਚ ਜਿੱਤਣਾ ਚਾਹੁੰਦੇ ਹੋ ਅਤੇ ਯਕੀਨੀ ਤੌਰ 'ਤੇ ਅਸੀ ਭਾਰਤੀ ਟੀਮ ਨੂੰ ਕਲੀਨ ਸਵੀਪ ਕਰਨਾ ਚਾਹੁੰਦੇ ਹਾਂ। ਰਬਾਡਾ ਮੁਤਾਬਕ ਭਾਰਤੀ ਟੀਮ ਦੀ ਬੱਲੇਬਾਜ਼ੀ ਵਿਰਾਟ ਕੋਹਲੀ ਉੱਤੇ ਨਿਰਭਰ ਹੈ। ਮੈਨੂੰ ਲੱਗਦਾ ਹੈ ਕਿ ਪੂਰੀ ਟੀਮ ਵਿਰਾਟ ਉੱਤੇ ਨਿਰਭਰ ਹੈ ਇਹ ਅਜਿਹਾ ਹੀ ਹੈ ਜਿਵੇਂ ਕਿ ਸਾਡੀ ਟੀਮ ਵੀ ਕੁਝ ਹੀ ਖਿਡਾਰੀਆਂ ਉੱਤੇ ਨਿਰਭਰ ਹੈ। ਮੈਂ ਇਹ ਨਹੀਂ ਕਹਿ ਰਿਹਾ ਕਿ ਭਾਰਤੀ ਟੀਮ ਕੋਲ ਉੱਚ ਪੱਧਰ ਖਿਡਾਰੀ ਨਹੀਂ ਹਨ। ਉਨ੍ਹਾਂ ਦੀ ਟੀਮ ਵਿਚ ਕਾਫ਼ੀ ਚੰਗੇ ਖਿਡਾਰੀ ਹਨ ਪਰ ਇਹ ਵੀ ਸੱਚ ਹੈ ਕਿ ਵਿਰਾਟ ਟੀਮ ਲਈ ਸਭ ਤੋਂ ਜ਼ਿਆਦਾ ਦੌੜਾਂ ਬਣਾਉਂਦੇ ਹਨ। ਵਿਰਾਟ ਵਰਗੇ ਖਿਡਾਰੀਆਂ ਨੂੰ ਗੇਂਦਬਾਜੀ ਕਰਨਾ ਸਚਮੁੱਚ ਰੋਮਾਂਚਕ ਹੈ। ਉਹ ਇਸ ਵਾਰ ਆਈ.ਸੀ.ਸੀ. ਪਲੇਅਰ ਆਫ ਦ ਈਅਰ ਬਣੇ ਹਨ ਅਤੇ ਬੈਸਟ ਖਿਡਾਰੀਆਂ ਖਿਲਾਫ ਖੇਡਣਾ ਖੁਦ ਲਈ ਵਧੀਆ ਹੈ।

ਭਾਰਤੀ ਗੇਂਦਬਾਜ਼ਾਂ ਨੇ ਵਧੀਆ ਗੇਂਦਬਾਜ਼ੀ ਕੀਤੀ
ਭਾਰਤੀ ਟੀਮ ਦੀ ਤਿਆਰੀ ਨੂੰ ਲੈ ਕੇ ਰਬਾਡਾ ਨੇ ਕਿਹਾ ਕਿ ਉਹ ਜਿੱਦਾ ਦੀ ਤਿਆਰੀ ਕਰ ਰਹੇ ਹਨ ਇਸਦੇ ਬਾਰੇ ਵਿਚ ਮੈਨੂੰ ਨਹੀਂ ਪਤਾ। ਇਸ ਵਿਸ਼ੇ ਉੱਤੇ ਅਸੀਂ ਸੋਚਣਾ ਵੀ ਨਹੀਂ ਚਾਹੁੰਦੇ। ਉਨ੍ਹਾਂ ਦੀਆਂ ਤਿਆਰੀਆਂ ਨੂੰ ਲੈ ਕੇ ਸਾਨੂੰ ਕੁਝ ਵੀ ਨਹੀਂ ਪਤਾ ਹੈ। ਸਾਡੀ ਨਜ਼ਰ ਇਸ ਗੱਲ ਉੱਤੇ ਹੁੰਦੀ ਹੈ ਕਿ ਅਸੀਂ ਕਿਵੇਂ ਉਨ੍ਹਾਂ ਨੂੰ ਆਊਟ ਕਰੀਏ ਅਤੇ ਉਨ੍ਹਾਂ ਖਿਲਾਫ ਮੈਚ ਕਿਵੇਂ ਜਿੱਤੀਏ। ਮੈਂ ਉਨ੍ਹਾਂ ਦੀ ਸਮੱਸਿਆਵਾਂ ਨੂੰ ਠੀਕ ਨਹੀਂ ਕਰ ਸਕਦਾ। ਰਬਾਡਾ ਨੇ ਕਿਹਾ ਕਿ ਭਾਰਤੀ ਤੇਜ਼ ਗੇਂਦਬਾਜ਼ਾਂ ਨੇ ਦੋ ਟੈਸਟ ਮੈਚਾਂ ਵਿਚ ਵਧੀਆ ਗੇਂਦਬਾਜ਼ੀ ਕੀਤੀ ਹੈ।


Related News