ਸਾਡਾ ਧਿਆਨ ਓਲੰਪਿਕ ਲਈ ਕੁਆਲੀਫਾਈ ਕਰਨ ''ਤੇ : ਮਨਪ੍ਰੀਤ

Thursday, Jul 25, 2019 - 01:49 AM (IST)

ਸਾਡਾ ਧਿਆਨ ਓਲੰਪਿਕ ਲਈ ਕੁਆਲੀਫਾਈ ਕਰਨ ''ਤੇ : ਮਨਪ੍ਰੀਤ

ਬੈਂਗਲੁਰੂ - ਭਾਰਤੀ ਪੁਰਸ਼ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਨੇ ਬੁੱਧਵਾਰ ਨੂੰ ਕਿਹਾ ਕਿ 8 ਵਾਰ ਦੇ ਓਲੰਪਿਕ ਚੈਂਪੀਅਨ ਭਾਰਤ ਦਾ ਧਿਆਨ ਅਗਲੇ ਸਾਲ ਹੋਣ ਵਾਲੇ ਟੋਕੀਓ ਓਲੰਪਿਕ ਲਈ ਕੁਆਲੀਫਾਈ ਕਰਨ 'ਤੇ ਹੈ ਜਦਕਿ ਖੇਡਾਂ ਦੇ ਮਹਾਕੁੰਭ ਦੀ ਸ਼ੁਰੂਆਤ 'ਚ ਹੁਣ ਸਿਰਫ਼ ਇਕ ਸਾਲ ਦਾ ਸਮਾਂ ਬਚਿਆ ਹੈ। ਟੋਕੀਓ ਖੇਡਾਂ ਦੀ ਉਲਟੀ ਗਿਣਤੀ ਬੁੱਧਵਾਰ ਤੋਂ ਸ਼ੁਰੂ ਹੋਈ ਜਿਸ ਦੀ ਸ਼ੁਰੂਆਤ 'ਚ ਠੀਕ 12 ਮਹੀਨੇ ਦਾ ਸਮਾਂ ਬਚਿਆ ਹੈ। 2020 ਓਲੰਪਿਕ ਅਗਲੇ ਸਾਲ 24 ਜੁਲਾਈ ਤੋਂ ਨੌਂ ਅਗਸਤ ਤਕ ਹੋਵੇਗਾ। ਪੁਰਸ਼ ਤੇ ਮਹਿਲਾ ਦੋਵਾਂ ਵਰਗਾਂ ਦੇ ਸ਼ੁਰੂਆਤੀ ਗੇੜ ਦੇ ਮੁਕਾਬਲੇ 25 ਜੁਲਾਈ ਤੋਂ ਸ਼ੁਰੂ ਹੋਣਗੇ। ਮਨਪ੍ਰੀਤ ਨੇ ਕਿਹਾ ਕਿ ਸਾਨੂੰ ਵੀ ਪਤਾ ਹੈ ਕਿ ਕਿੰਨਾ ਸਮਾਂ ਬੱਚਿਆ ਹੈ ਤੇ ਅਸੀਂ ਲਗਾਤਾਰ ਖ਼ੁਦ ਨੂੰ ਯਾਦ ਦਿਵਾਉਂਦੇ ਰਹਿੰਦੇ ਹਾਂ ਕਿ ਕੁਆਲੀਫਾਈ ਕਰਨ ਲਈ ਕਿੰਨੇ ਦਿਨ ਬਚੇ ਹਨ ਤੇ ਟੋਕੀਓ ਓਲੰਪਿਕ 2020 ਤੋਂ ਪਹਿਲਾਂ ਕਿੰਨੇ ਦਿਨ ਬਚੇ ਹਨ। ਅਸੀਂ ਕੁਆਲੀਫਾਈ ਕਰਨ ਲਈ ਉਤਸ਼ਾਹਤ ਹਾਂ। ਖਿਡਾਰੀ ਹੀ ਨਹੀਂ ਬਲਕਿ ਕੋਚਿੰਗ ਸਟਾਫ ਵੀ ਸਾਨੂੰ ਯਾਦ ਦਿਵਾਉਂਦਾ ਰਹਿੰਦਾ ਹੈ ਕਿ 2020 ਟੋਕੀਓ ਓਲੰਪਿਕ ਲਈ ਕਿੰਨੇ ਦਿਨ ਬਚੇ ਹਨ ਤੇ ਇਸ ਵੱਕਾਰੀ ਚੈਂਪੀਅਨਸ਼ਿਪ ਤੋਂ ਪਹਿਲਾਂ ਸਾਨੂੰ ਕੀ ਉਪਲੱਬਧੀਆਂ ਹਾਸਲ ਕਰਨ ਦੀ ਲੋੜ ਹੈ। ਆਪਣੀਆਂ ਕਮਜ਼ੋਰੀਆਂ 'ਤੇ ਕੰਮ ਕਰਨ ਲਈ ਸਾਨੂੰ ਛੋਟੇ ਟੀਚੇ ਦਿੱਤੇ ਗਏ ਹਨ। ਇਸ ਤੋਂ ਇਲਾਵਾ ਓਲੰਪਿਕ ਜਾਂਚ ਚੈਂਪੀਅਨਸ਼ਿਪ, ਬੈਲਜੀਅਮ ਦੌਰੇ ਵਰਗੀਆਂ ਅਗਲੀਆਂ ਚੈਂਪੀਅਨਸ਼ਿਪਾਂ ਵਿਚ ਅਸੀਂ ਕਿਨ੍ਹਾਂ ਟੀਮਾਂ ਖ਼ਿਲਾਫ਼ ਖੇਡਣਾ ਚਾਹੁੰਦੇ ਹਾਂ। ਇਸ ਦਾ ਨਵੰਬਰ ਵਿਚ ਹੋਣ ਵਾਲੀ ਕੁਆਲੀਫਾਇੰਗ ਚੈਂਪੀਅਨਸ਼ਿਪ 'ਤੇ ਕੀ ਅਸਰ ਪਵੇਗਾ। ਇਸ ਸਭ 'ਤੇ ਸਾਡਾ ਧਿਆਨ ਹੈ। ਅਸੀਂ ਬਿਹਤਰ ਪ੍ਰਦਰਸ਼ਨ ਕਰੀਏ ਇਹ ਯਕੀਨੀ ਬਣਾਉਣ ਲਈ ਅਸੀਂ ਹਰੇਕ ਬਿੰਦੂ 'ਤੇ ਗ਼ੌਰ ਕੀਤਾ ਹੈ। ਮਨਪ੍ਰਰੀਤ ਨੇ ਨਾਲ ਹੀ ਕਿਹਾ ਕਿ ਓਲੰਪਿਕ ਤੋਂ ਪਹਿਲਾਂ ਸੱਟਾਂ ਤੋਂ ਬਚੇ ਰਹਿਣਾ ਵੀ ਖਿਡਾਰੀਆਂ ਲਈ ਮਹੱਤਵਪੂਰਨ ਹੋਵੇਗਾ।


author

Gurdeep Singh

Content Editor

Related News