ਸਾਡੀ ਗੇਂਦਬਾਜ਼ੀ ਚੰਗੀ ਨਹੀਂ ਰਹੀ : ਅਈਅਰ

Saturday, Oct 31, 2026 - 12:29 PM (IST)

ਸਾਡੀ ਗੇਂਦਬਾਜ਼ੀ ਚੰਗੀ ਨਹੀਂ ਰਹੀ : ਅਈਅਰ

ਸਪੋਰਟਸ ਡੈਸਕ- ਭਾਰਤੀ ਕਪਤਾਨ ਸ਼੍ਰੇਅਸ ਅਈਅਰ ਨੇ ਨਿਊਜ਼ੀਲੈਂਡ ਵਿਰੁੱਧ ਚੌਥੇ ਟੀ20 ਮੈਚ ਵਿਚ 87 ਦੌੜਾਂ ਦੀ ਕਰਾਰੀ ਹਾਰ ਤੋਂ ਬਾਅਦ ਸਵੀਕਾਰ ਕੀਤਾ ਕਿ ਟੀਮ ਦੀ ਗੇਂਦਬਾਜ਼ੀ ਉਮੀਦ ਮੁਤਾਬਕ ਨਹੀਂ ਰਹੀ ਤੇ ਉਸ ਨੂੰ ਗਲਤੀਆਂ ਤੋਂ ਸਬਕ ਲੈ ਕੇ ਲੜੀ ਦੇ ਆਖਰੀ ਮੁਕਾਬਲੇ ਲਈ ਰਣਨੀਤੀ ’ਤੇ ਫਿਰ ਤੋਂ ਵਿਚਾਰ ਕਰਨਾ ਪਵੇਗਾ।

ਅਈਅਰ ਨੇ ਕਿਹਾ, ‘‘ਅਸੀਂ ਗੇਂਦਬਾਜ਼ੀ ’ਚ ਪਿੱਛੇ ਰਹਿ ਗਏ। ਪਾਵਰਪਲੇਅ ਤੇ ਖਾਸ ਤੌਰ ’ਤੇ ਤੀਜੇ ਓਵਰ ਤੋਂ ਉਨ੍ਹਾਂ ਨੇ ਲੈਅ ਹਾਸਲ ਕਰ ਲਈ। ਗਲੇਨ ਨੇ ਕੁਝ ਅਸਾਧਾਰਨ ਸ਼ਾਟਾਂ ਖੇਡੀਆਂ। ਉਸ ਦੀਆਂ ਕੁਝ ਸ਼ਾਟਾਂ ਸ਼ਾਨਦਾਰ ਸਨ। ਸਾਨੂੰ ਆਪਣੀਆਂ ਗਲਤੀਆਂ ’ਤੇ ਗੌਰ ਕਰਨਾ ਪਵੇਗਾ ਤੇ ਇਹ ਦੇਖਣਾ ਪਵੇਗਾ ਕਿ ਵਾਪਸੀ ਕਿਵੇਂ ਕੀਤੀ ਜਾਵੇ। ਮੈਨੂੰ ਲੱਗਦਾ ਹੈ ਕਿ ਅਸੀਂ ਫਿਰ ਤੋਂ ਆਪਣੀ ਰਣਨੀਤੀ ’ਤੇ ਵਿਚਾਰ ਕਰਕੇ ਉਸ ਨੂੰ ਬਿਹਤਰ ਤਰੀਕੇ ਨਾਲ ਲਾਗੂ ਕਰ ਸਕਦੇ ਹਾਂ।’’
 


author

Tarsem Singh

Content Editor

Related News