ਹਾਰਦਿਕ ਪੰਡਯਾ ਦਾ ਵਿਕਲਪ ਲੱਭਣਾ ਮੁਸ਼ਕਲ, ਗੇਂਦਬਾਜ਼ੀ ਮਜ਼ਬੂਤ ਕਰੇ ਭਾਰਤ: ਸੁਨੀਲ ਗਾਵਸਕਰ

Sunday, Oct 18, 2026 - 01:21 PM (IST)

ਹਾਰਦਿਕ ਪੰਡਯਾ ਦਾ ਵਿਕਲਪ ਲੱਭਣਾ ਮੁਸ਼ਕਲ, ਗੇਂਦਬਾਜ਼ੀ ਮਜ਼ਬੂਤ ਕਰੇ ਭਾਰਤ: ਸੁਨੀਲ ਗਾਵਸਕਰ

ਨਵੀਂ ਦਿੱਲੀ : ਭਾਰਤ ਦੇ ਸਾਬਕਾ ਦਿੱਗਜ ਬੱਲੇਬਾਜ਼ ਸੁਨੀਲ ਗਾਵਸਕਰ ਦਾ ਮੰਨਣਾ ਹੈ ਕਿ ਹਾਰਦਿਕ ਪੰਡਯਾ ਦੀ ਜਗ੍ਹਾ ਲੈਣਾ ਆਸਾਨ ਨਹੀਂ ਹੈ, ਇਸ ਲਈ ਭਾਰਤ ਨੂੰ ਉਨ੍ਹਾਂ ਦਾ ਵਿਕਲਪ ਲੱਭਣ ਦੀ ਬਜਾਏ ਵੱਖ-ਵੱਖ ਭੂਮਿਕਾਵਾਂ ਨਿਭਾਉਣ ਵਾਲੇ ਖਿਡਾਰੀਆਂ 'ਤੇ ਧਿਆਨ ਦੇਣਾ ਚਾਹੀਦਾ ਹੈ। ਵੈਸਟਇੰਡੀਜ਼ ਖਿਲਾਫ਼ ਟੀ-20 ਲੜੀ 2-2 ਨਾਲ ਬਰਾਬਰ ਰਹਿਣ ਤੋਂ ਬਾਅਦ ਗਾਵਸਕਰ ਨੇ ਕਿਹਾ ਕਿ ਬੱਲੇਬਾਜ਼ੀ ਕ੍ਰਮ ਨੂੰ 8ਵੇਂ ਨੰਬਰ ਤੱਕ ਵਧਾਉਣ ਦੀ ਕੋਸ਼ਿਸ਼ ਵਿੱਚ ਗੇਂਦਬਾਜ਼ੀ ਨੂੰ ਕਮਜ਼ੋਰ ਨਹੀਂ ਕਰਨਾ ਚਾਹੀਦਾ।

ਉਨ੍ਹਾਂ ਮੁਤਾਬਕ ਟੀਮ ਨੂੰ ਘੱਟੋ-ਘੱਟ 4 ਨਿਯਮਿਤ ਗੇਂਦਬਾਜ਼ਾਂ ਨਾਲ ਮੈਦਾਨ 'ਚ ਉਤਰਨਾ ਚਾਹੀਦਾ ਹੈ, ਜਦਕਿ 5ਵੇਂ ਅਤੇ 6ਵੇਂ ਵਿਕਲਪ ਵਜੋਂ ਨਮਨ ਧੀਰ ਅਤੇ ਅਕਸ਼ਰ ਪਟੇਲ ਵਰਗੇ ਆਲਰਾਊਂਡਰ ਯੋਗਦਾਨ ਪਾ ਸਕਦੇ ਹਨ। ਗਾਵਸਕਰ ਨੇ ਬੈਂਗਲੁਰੂ ਵਿੱਚ ਮੀਂਹ ਕਾਰਨ ਰੱਦ ਹੋਏ ਆਖਰੀ ਮੈਚ ਵਿੱਚ ਨਮਨ ਧੀਰ ਦੀਆਂ 6 ਗੇਂਦਾਂ 'ਤੇ ਬਣਾਈਆਂ ਨਾਬਾਦ 24 ਦੌੜਾਂ ਦੀ ਸ਼ਲਾਘਾ ਕੀਤੀ। ਇਸ ਤੋਂ ਇਲਾਵਾ ਪੂਰਵ ਕ੍ਰਿਕਟਰ ਆਕਾਸ਼ ਚੋਪੜਾ ਨੇ ਅਭਿਸ਼ੇਕ ਸ਼ਰਮਾ ਦੀ ਆਕ੍ਰਾਮਕ ਬੱਲੇਬਾਜ਼ੀ ਸ਼ੈਲੀ ਦਾ ਬਚਾਅ ਕਰਦਿਆਂ ਕਿਹਾ ਕਿ ਤੇਜ਼ ਰਫ਼ਤਾਰ ਨਾਲ ਖੇਡਣ ਵਾਲੇ ਬੱਲੇਬਾਜ਼ ਤੋਂ ਹਰ ਮੈਚ ਵਿੱਚ ਲਗਾਤਾਰ ਦੌੜਾਂ ਦੀ ਉਮੀਦ ਕਰਨਾ ਗਲਤ ਹੈ।
 


author

Tarsem Singh

Content Editor

Related News