ਟੀਮ ''ਚ ਵਾਪਸੀ ਪਿੱਛੇ ਨਹੀਂ ਭੱਜ ਰਿਹਾ ਸੀ, ਪਰ ਭਾਰਤ ਲਈ ਖੇਡਣ ''ਤੇ ਮਾਣ ਹੈ: ਭੁਵਨੇਸ਼ਵਰ ਕੁਮਾਰ

Wednesday, Oct 28, 2026 - 11:43 AM (IST)

ਟੀਮ ''ਚ ਵਾਪਸੀ ਪਿੱਛੇ ਨਹੀਂ ਭੱਜ ਰਿਹਾ ਸੀ, ਪਰ ਭਾਰਤ ਲਈ ਖੇਡਣ ''ਤੇ ਮਾਣ ਹੈ: ਭੁਵਨੇਸ਼ਵਰ ਕੁਮਾਰ

ਵੈਲਿੰਗਟਨ : ਨਵੰਬਰ 2022 ਤੋਂ ਬਾਅਦ ਭਾਰਤੀ ਟੀਮ ਵਿੱਚ ਵਾਪਸੀ ਕਰਨ ਵਾਲੇ 36 ਸਾਲਾ ਤੇਜ਼ ਗੇਂਦਬਾਜ਼ ਭੁਵਨੇਸ਼ਵਰ ਕੁਮਾਰ ਨੇ ਕਿਹਾ ਹੈ ਕਿ ਉਨ੍ਹਾਂ ਨੇ ਟੀਮ 'ਚ ਵਾਪਸੀ ਲਈ ਕੋਈ ਵਾਧੂ ਕੋਸ਼ਿਸ਼ ਨਹੀਂ ਕੀਤੀ ਸੀ, ਪਰ ਭਾਰਤ ਦੀ ਨੁਮਾਇੰਦਗੀ ਕਰਕੇ ਉਨ੍ਹਾਂ ਨੂੰ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ। ਨਿਊਜ਼ੀਲੈਂਡ ਖ਼ਿਲਾਫ਼ ਟੀ-20 ਲੜੀ ਜਿੱਤਣ ਤੋਂ ਬਾਅਦ ਵੈਲਿੰਗਟਨ ਵਿਖੇ ਗੱਲਬਾਤ ਕਰਦਿਆਂ ਭੁਵਨੇਸ਼ਵਰ ਨੇ ਆਪਣੀ ਵਾਪਸੀ ਦਾ ਸਿਹਰਾ ਆਈ.ਪੀ.ਐੱਲ. ਵਿੱਚ ਰੌਇਲ ਚੈਲੇਂਜਰਜ਼ ਬੈਂਗਲੁਰੂ ਲਈ ਕੀਤੇ ਸ਼ਾਨਦਾਰ ਪ੍ਰਦਰਸ਼ਨ (2025 ਵਿੱਚ 17 ਅਤੇ 2026 ਵਿੱਚ 28 ਵਿਕਟਾਂ) ਨੂੰ ਦਿੱਤਾ।

ਜਸਪ੍ਰੀਤ ਬੁਮਰਾਹ ਅਤੇ ਹਾਰਦਿਕ ਪੰਡਿਆ ਦੀ ਗੈਰ-ਹਾਜ਼ਰੀ ਕਾਰਨ ਭੁਵਨੇਸ਼ਵਰ ਨੂੰ ਟੀਮ ਵਿੱਚ ਮੌਕਾ ਮਿਲਿਆ। ਹਾਲਾਂਕਿ ਲੜੀ ਦੇ 3 ਮੈਚਾਂ ਵਿੱਚ ਉਨ੍ਹਾਂ ਨੂੰ 1 ਹੀ ਵਿਕਟ ਮਿਲੀ, ਪਰ ਭਾਰਤ ਦੇ ਗੇਂਦਬਾਜ਼ੀ ਕੋਚ ਮੋਰਨੇ ਮੋਰਕਲ ਨੇ ਲੰਬੇ ਸਮੇਂ ਬਾਅਦ ਵਾਪਸੀ ਕਰਨ 'ਤੇ ਉਨ੍ਹਾਂ ਦਾ ਸਮਰਥਨ ਕੀਤਾ। ਭਾਰਤੀ ਟੀਮ ਲੜੀ ਦਾ ਚੌਥਾ ਟੀ-20 ਮੈਚ 30 ਅਕਤੂਬਰ ਨੂੰ ਆਕਲੈਂਡ ਵਿਖੇ ਖੇਡੇਗੀ।


author

Tarsem Singh

Content Editor

Related News