ਗੇਂਦ ਦੀ ਚਮਕ ਬਣਾਈ ਰੱਖਣ ਲਈ ਦੂਜੇ ਬਦਲਾਂ ਦੀ ਲੋੜ : ਬੁਮਰਾਹ

06/01/2020 6:26:47 PM

ਨਵੀਂ ਦਿੱਲੀ– ਕੌਮਾਂਤਰੀ ਕ੍ਰਿਕਟ ਪ੍ਰੀਸ਼ਦ (ਆਈ. ਸੀ. ਸੀ.) ਦੇ ਵਿਸ਼ਵ ਪੱਧਰੀ ਮਹਾਮਾਰੀ ਕੋਰੋਨਾ ਵਾਇਰਸ ਦੇ ਕਾਰਣ ਬਣਾਏ ਗਏ ਨਵੇਂ ਦਿਸ਼ਾ-ਨਿਰਦੇਸ਼ਾਂ ਨੂੰ ਲੈ ਕੇ ਭਾਰਤੀ ਟੀਮ ਦੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੇ ਕਿਹਾ ਹੈ ਕਿ ਗੇਂਦ ਨੂੰ ਚਮਕਾਉਣ ਤੇ ਉਸਦੀ ਚਮਕ ਬਣਾਈ ਰੱਖਣ ਲਈ ਗੇਂਦਬਾਜ਼ਾਂ ਨੂੰ ਦੂਜੇ ਬਦਲਾਂ ਦੀ ਲੋੜ ਹੈ। ਆਾਈ. ਸੀ. ਸੀ. ਦੀ ਤਕਨੀਕੀ ਕਮੇਟੀ ਨੇ ਗੇਂਦ ਨੂੰ ਚਮਕਾਉਣ ਲਈ ਲਾਰ ’ਤੇ ਰੋਕ ਲਾਉਣ ਦੀ ਸਿਫਾਰਿਸ਼ ਕੀਤੀ ਹੈ ਜਿਸ ਤੋਂ ਬਾਅਦ ਦੁਨੀਆ ਬਰ ਦੇ ਤੇਜ਼ ਗੇਂਦਬਾਜ਼ਾਂ ਨੇ ਇਸ ਸਿਫਾਰਿਸ਼ ’ਤੇ ਆਾਪਣੀ ਪ੍ਰਤੀਕਿਰਿਆ ਜ਼ਾਹਿਰ ਕੀਤੀ ਹੈ ਤੇ ਜ਼ਿਆਦਾਤਰ ਤੇਜ਼ ਗੇਂਦਬਾਜ਼ਾਂ ਦਾ ਮੰਨਣਾ ਹੈ ਕਿ ਇਸ ਨਾਲ ਤੇਜ਼ ਗੇਂਦਬਾਜ਼ਾਂ ਦੇ ਹੱਥੋਂ ਸਵਿੰਗ ਤੇ ਰਿਵਰਸ ਸਵਿੰਗ ਵਰਗੇ ਹਥਿਆਰ ਨਿਕਲ ਜਾਣਗੇ। ਬੁਮਰਾਹ ਨੇ ਇਕ ਇੰਟਰਵਿਊ ਦੌਰਾਨ ਕਿਹਾ,‘‘ਇਕ ਹੀ ਚੀਜ਼ ਹੈ, ਜਿਹੜੀ ਮੈਨੂੰ ਪ੍ਰਭਾਵਿਤ ਕਰਦੀ ਹੈ, ਉਹ ਹੈ ਲਾਰ। ਮੈਨੂੰ ਨਹੀਂ ਪਤਾ ਜਦੋਂ ਅਸੀਂ ਵਾਪਸ ਮੈਦਾਨ ’ਤੇ ਜਾਵਾਂਗੇ ਤਾਂ ਕਿਹੜੇ-ਕਿਹੜੇ ਦਿਸ਼ਾ-ਨਿਰਦੇਸ਼ਾਂ ਦੀ ਸਾਨੂੰ ਪਾਲਣਾ ਕਰਨੀ ਪਵੇਗੀ ਪਰ ਮੇਰਾ ਮੰਨਣਾ ਹੈ ਕਿ ਲਾਰ ਦੇ ਇਲਾਵਾ ਕੋਈ ਦੂਜਾ ਬਦਲ ਹੋਣਾ ਚਾਹੀਦਾ ਹੈ। ਜੇਕਰ ਗੇਂਦ ਸਹੀ ਨਹੀਂ ਚਮਕੇਗੀ ਤਾਂ ਗੇਂਦਬਾਜ਼ਾਂ ਲਈ ਬਹੁਤ ਪ੍ਰੇਸ਼ਾਨੀ ਹੋਵੇਗੀ।’’

PunjabKesari

ਉਸ ਨੇ ਕਿਹਾ,‘‘ਮੈਦਾਨ ਹੋਰ ਛੋਟੇ ਹੁੰਦੇ ਜਾ ਰਹੇ ਹਨ ਤੇ ਪਿੱਚਾਂ ਸਪਾਟ ਹੁੰਦੀਆਂ ਜਾ ਰਹੀਆਂ ਹਨ, ਇਸ ਲਈ ਸਾਨੂੰ ਕੁਝ ਤਾਂ ਚਾਹੀਦਾ ਹੈ। ਗੇਂਦਬਾਜ਼ਾਂ ਲਈ ਕੋਈ ਬਦਲ ਤਾਂ ਹੋਣਾ ਚਾਹੀਦਾ ਹੈ, ਜਿਸ ਨਾਲ ਉਹ ਗੇਂਦ ਦੀ ਚਮਕ ਨੂੰ ਬਣਾਈ ਰੱਖ ਸਕਣ, ਜਿਸ ਨਾਲ ਗੇਂਦ ਰਿਵਰਸ ਜਾਂ ਪੁਰਾਣੀ ਸਵਿੰਗ ਤਾਂ ਹੋ ਸਕੇ। ਟੈਸਟ ਮੁਕਾਬਲਿਆਂ ਵਿਚ ਹਾਲਾਤ ਗੇਂਦਬਾਜ਼ਾਂ ਦੇ ਅਨੁਕੂਲ ਹੁੰਦੇ ਹਨ, ਇਸ ਲਈ ਇਹ ਮੇਰਾ ਪਸੰਦੀਦਾ ਸਵਰੂਪ ਹੈ ਪਰ ਵਨ ਡੇ ਕ੍ਰਿਕਟ ਵਿਚ ਦੋ ਨਵੀਆਂ ਗੇਂਦਾਂ ਮਿਲਦੀਆਂ ਹਨ, ਇਸ ਲਈ ਆਖਰੀ ਓਵਰਾਂ ਵਿਚ ਗੇਂਦ ਰਿਵਰਸ ਸਵਿੰਗ ਹੁੰਦੀ ਹੀ ਨਹੀਂ ਹੈ।’’ ਬੁਮਰਾਹ ਨੇ ਵਿਕਟ ਲੈਣ ਤੋਂ ਬਾਅਦ ਖਿਡਾਰੀਆਂ ਦੇ ਇਕ-ਦੂਜੇ ਲਈ ਤਾਲੀ ਨਾ ਵਜਾਉਣ ’ਤੇ ਆਪਣੀ ਸਲਾਹ ਦਿੰਦੇ ਹੋਏ ਕਿਹਾ,‘‘ਵਿਕਟ ਲੈਣ ਤੋਂ ਬਾਅਦ ਮੈਂ ਬਹੁਤ ਵੱਧ ਉਤਸ਼ਾਹਿਤ ਨਹੀਂ ਹੁੰਦਾ ਹਾਂ ਤੇ ਮੈਂ ਤਾਲੀ ਦੇਣ (ਹਾਈ ਫਾਈਵ) ਵਾਲਾ ਇਨਸਾਨ ਵੀ ਨਹੀਂ ਹਾਂ, ਇਸ ਲਈ ਮੈਨੂੰ ਇਕ-ਦੂਜੇ ਲਈ ਤਾਲੀ ਵਜਾਉਣ ’ਤੇ ਪਾਬੰਦੀ ਲਾਏ ਜਾਣ ਜ਼ਿਆਦਾ ਪ੍ਰੇਸ਼ਾਨੀ ਨਹੀਂ ਹੈ।’’ ਛੋਟੇ ਮੈਦਾਨਾਂ ਨੂੰ ਲੈ ਕੇ ਉਸ ਨੇ ਕਿਹਾ ਕਿ ਭਾਰਤੀ ਟੀਮ ਇਸ ਸਾਲ ਦੇ ਸ਼ੁਰੂ ਵਿਚ ਨਿਊਜ਼ੀਲੈਂਡ ਵਿਚ ਖੇਡੀ ਸੀ ਤੇ ਉਥੇ ਮੈਦਾਨ ਦੀ ਬਾਊਂਡਰੀ 50 ਮੀਟਰ ਦੇ ਨੇੜੇ-ਤੇੜੇ ਹੁੰਦੀ ਹੈ। ਇਸ ਲਈ ਜੇਕਰ ਕੋਈ ਬੱਲੇਬਾਜ਼ ਛੱਕਾ ਮਾਰਨ ਦੀ ਸੋਚ ਵੀ ਨਹੀਂ ਰਿਹਾ ਹੈ ਤਾਂ ਉਹ ਮੈਦਾਨ ਇੰਨਾ ਛੋਟਾ ਹੈ ਕਿ ਗੇਂਦ ਛੱਕੇ ਲਾਈ ਜਾ ਸਕਦੀ ਹੈ।

PunjabKesari

ਵਿਸ਼ਵ ਦੇ ਨੰਬਰ 2 ਗੇਂਦਬਾਜ਼ ਨੇ ਕਿਹਾ,‘‘ਜਦੋਂ ਵੀ ਅਸੀਂ ਖੇਡਦੇ ਹਾਂ ਤਾਂ ਮੈਂ ਦੇਖਦਾ ਹਾਂ ਕਿ ਬੱਲੇਬਾਜ਼ ਗੇਂਦ ਸਵਿੰਗ ਹੋਣ ਦੀ ਸ਼ਿਕਾਇਤ ਕਰ ਰਹੇ ਹੁੰਦੇ ਹਨ। ਖੈਰ ਸਾਡੀ ਟੀਮ ਵਿਚ ਕੋਈ ਬੱਲੇਬਾਜ਼ ਇਹ ਨਹੀਂ ਕਹਿੰਦਾ ਪਰ ਗੇਂਧ ਦਾ ਕੰਮ ਹੀ ਘੁੰਮਣਾ ਹੈ। ਗੇਂਦ ਦਾ ਕੰਮ ਹੀ ਕੁਝ ਹਰਕਤ ਕਰਨਾ ਹੈ। ਸਾਡਾ ਸਿਰਫ ਸਿੱਧੀ-ਸਿੱਧੀ ਗੇਂਦ ਸੁੱਟਣ ਲਈ ਨਹੀਂ ਹੈ। ਮੈਂ ਬੱਲੇਬਾਜ਼ਾਂ ਨੂੰ ਇਹ ਹੀ ਕਹਿੰਦਾ ਹਾਂ। ਮੈਨੂੰ ਇਹ ਵੀ ਨਹੀਂ ਯਾਦ ਕਿ ਵਨ ਡੇ ਕ੍ਰਿਕਟ ਵਿਚ ਅਾਖਰੀ ਵਾਰ ਗੇਂਦ ਕਦੋਂ ਰਿਵਰਸ ਹੋਈ ਸੀ। ਅੱਜ-ਕੱਲ ਨਵੀਂ ਗੇਂਦ ਜ਼ਿਆਦਾ ਸਵਿੰਗ ਵੀ ਨਹੀਂ ਕਰਦੀ ਹੈ।’’ ਕਿਸੇ ਵੀ ਤੇਜ਼ ਗੇਂਦਬਜ਼ਾ ਲਈ ਲੈਅ ਵਿਚ ਹੋਣਾ ਬਹੁਤ ਮਹੱਤਵਪੂਰਨ ਹੈ ਤੇ ਬੁਮਰਾਹ ਨੇ ਨਿਊਜ਼ੀਲੈਂਡ ਵਿਰੁੱਧ ਹੋਈ ਟੈਸਟ ਸੀਰੀਜ਼ ਤੋਂ ਬਾਅਦ ਤੋਂ ਹੁਣ ਤਕ ਗੇਂਦਬਾਜ਼ੀ ਨਹੀਂ ਕੀਤੀ ਹੈ। ਇਸ ਨੂੰ ਲੈ ਕੇ ਉਸ ਨੇ ਕਿਹਾ ਕਿ ਉਹ ਸਖਤ ਮਿਹਨਤ ਕਰ ਰਿਹਾ ਹੈ ਤਾਂ ਕਿ ਕ੍ਰਿਕਟ ਦੇ ਫਿਰ ਤੋਂ ਸ਼ੁਰੂ ਹੋਣ ਤੋਂ ਪਹਿਲਾਂ ਥੋੜ੍ਹੀ ਬਹੁਤ ਲੈਅ ਹਾਸਲ ਕਰ ਲਵੇ।

PunjabKesari

ਕੋਰੋਨਾ ਵਾਇਰਸ ਦੇ ਕਾਰਣ ਬੰਦ ਪਈਆਂ ਖੇਡ ਗਤੀਵਿਧੀਆਂ ਦੇ ਫਿਰ ਤੋਂ ਸ਼ੁਰੂ ਹੋਣ ਨੂੰ ਲੈ ਕੇ ਤੇਜ਼ ਗੇਂਦਬਾਜ਼ ਨੇ ਕਿਹਾ,‘‘ਮੈਨੂੰ ਸੱਚ ਵਿਚ ਨਹੀਂ ਪਤਾ ਕਿ ਇਹ ਕਦੋਂ ਸ਼ੁਰੂ ਹੋਵੇਗੀ ਤੇ ਜਦੋਂ ਤੁਸੀਂ ਦੋ-ਤਿੰਨ ਮਹੀਨਿਆਂ ਤਕ ਗੇਂਦਬਾਜ਼ੀ ਨਹੀਂ ਕਰਦੇ ਤਾਂ ਸਰੀਰ ਕਿਹੋ ਜਿਹੀ ਪ੍ਰਤੀਕਿਰਿਆ ਦੇਵੇਗਾ। ਇਸ ਲਈ ਮੈਂ ਲਗਾਤਾਰ ਅਭਿਆਸ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ ਤਾਂ ਕਿ ਜਦੋਂ ਵੀ ਮੈਦਾਨ ਖੁੱਲ੍ਹਣ, ਮੈਂ ਥੋੜ੍ਹੀ ਬਹੁਤ ਲੈਅ ਹਾਸਲ ਕਰ ਸਕਾਂ। ਮੈਂ ਹਫਤੇ ਦੇ ਲਗਭਗ 6 ਦਿਨ ਅਭਿਆਸ ਕਰ ਰਿਹਾ ਹਾਂ ਪਰ ਮੈਂ ਲੰਬੇ ਸਮੇਂ ਤੋਂ ਗੇਂਦਬਾਜ਼ੀ ਨਹੀਂ ਕੀਤੀ ਹੈ, ਇਸ ਲਈ ਮੈਨੂੰ ਨਹੀਂ ਪਤਾ ਕਿ ਜਦੋਂ ਮੈਂ ਗੇਂਦਬਾਜ਼ੀ ਕਰਨਾ ਸ਼ੁਰੂ ਕਰਾਂਗਾ ਤਾਂ ਸਰੀਰ ਕਿਹੋ ਜਿਹੀ ਪ੍ਰਤੀਕਿਰਿਆ ਦੇਵੇਗਾ।’’ ਬੁਮਰਾਹ ਨੇ ਆਪਣੇ ਅਨੋਖੇ ਗੇਂਦਬਾਜ਼ੀ ਐਕਸ਼ਨ ’ਤੇ ਕਿਹਾ,‘‘ਕ੍ਰਿਕਟ ਖੇਡਣ ਦੀ ਸ਼ੁਰੂਆਤ ਵਿਚ ਮੈਂ ਕਦੇ ਕਿਸੇ ਪ੍ਰੋਫੈਸ਼ਨਲ ਕੋਚ ਦੇ ਕੋਲ ਨਹੀਂ ਗਿਆ ਸੀ। ਜਿਹੜਾ ਵੀ ਮੈਂ ਸਿੱਖਿਆ ਖੁਦ ਹੀ ਸਿੱਖਿਆ। ਮੈਂ ਜੋ ਵੀ ਦੇਖਿਅਾ ਤੇ ਸਿੱਖਿਆ, ਉਹ ਸਭ ਟੀ. ਵੀ. ’ਤੇ ਵੀਡੀਓ ਦੇਖ ਕੇ ਸਿੱਖਿਆ, ਇਸ ਲਈ ਮੈਨੂੰ ਨਹੀਂ ਪਤਾ ਇਹ ਐਕਸ਼ਨ ਕਿਵੇਂ ਆਇਆ। ਹਮੇਸ਼ਾ ਕੁਝ ਲੋਕ ਸ਼ੱਕ ਕਰਦੇ ਸਨ ਕਿ ਮੈਨੂੰ ਇਸ ਐਕਸ਼ਨ ਨੂੰ ਬਦਲਣਾ ਚਾਹੀਦਾ ਹੈ ਜਾਂ ਨਹੀਂ ਪਰ ਮੈਂ ਅਸਲ ਵਿਚ ਕਦੇ ਵੀ ਉਨ੍ਹਾਂ ਦੀ ਗੱਲ ਨਹੀਂ ਸੁਣੀ ਹੈ ਤੇ ਮੈਨੂੰ ਹਮੇਸ਼ਾ ਭਰੋਸਾ ਸੀ ਕਿ ਇਹ ਕੰਮ ਕਰ ਸਕਦਾ ਹਾਂ।’’


Ranjit

Content Editor

Related News