ਓਸਾਕਾ ਤੇ ਨਡਾਲ ਤੀਜੇ ਦੌਰ ’ਚ, ਵਿੰਬਲਡਨ ਚੈਂਪੀਅਨ ਹਾਲੇਪ ਬਾਹਰ

08/31/2019 2:28:39 AM

ਨਿਊਯਾਰਕ— ਸਾਬਕਾ ਚੈਂਪੀਅਨ ਅਤੇ ਵਿਸ਼ਵ ਦੀ ਨੰਬਰ ਇਕ ਖਿਡਾਰਨ ਜਾਪਾਨ ਦੀ ਨਾਓਮੀ ਓਸਾਕਾ ਨੇ ਆਸਾਨ ਜਿੱਤ ਅਤੇ ਵਿਸ਼ਵ ਦੇ ਦੂਜੇ ਨੰਬਰ ਦੇ ਖਿਡਾਰੀ ਸਪੇਨ ਦੇ ਰਾਫੇਲ ਨਡਾਲ ਨੇ ਬਿਨਾਂ ਖੇਡੇ ਹੀ ਸਾਲ ਦੇ ਆਖਰੀ ਗ੍ਰੈਂਡ ਸਲੈਮ ਯੂ. ਐੱਸ. ਓਪਨ ਦੇ ਤੀਜੇ ਦੌਰ ਵਿਚ ਜਗ੍ਹਾ ਬਣਾ ਲਈ ਹੈ, ਜਦਕਿ ਇਕ ਉਲਟਫੇਰ ਵਿਚ  ਮੌਜੂਦਾ ਵਿੰਬਲਡਨ ਚੈਂਪੀਅਨ ਰੋਮਾਨੀਆ ਦੀ ਸਿਮੋਨਾ ਹਾਲੇਪ ਨੂੰ ਬਾਹਰ ਦਾ ਰਸਤਾ ਦੇਖਣਾ ਪਿਆ ।
ਟਾਪ ਸੀਡ ਓਸਾਕਾ ਨੇ ਪੋਲੈਂਡ ਦੀ ਮਾਗਦਾ ਲਿਨੇਟ ਨੂੰ 6-2, 6-4 ਨਾਲ ਹਰਾ ਕੇ ਤੀਜੇ ਦੌਰ ਵਿਚ ਸਥਾਨ ਬਣਾ ਲਿਆ। ਦੂਜੀ ਸੀਡ ਨਡਾਲ ਦਾ ਦੂਜੇ ਰਾਊਂਡ ਵਿਚ ਆਸਟਰੇਲੀਆ ਦੇ ਥਨਾਸੀ ਕੋਕਿਨਾਕਿਸ ਦੇ ਨਾਲ ਮੁਕਾਬਲਾ ਸੀ ਪਰ ਵਿਸ਼ਵ ਰੈਂਕਿੰਗ ਵਿਚ 203ਵੇਂ ਨੰਬਰ ਦੇ ਆਸਟਰੇਲੀਆਈ ਖਿਡਾਰੀ ਨੇ ਨਡਾਲ ਨੂੰ ਵਾਕਓਵਰ ਦੇ ਦਿੱਤਾ। ਦੂਜੇ ਦੌਰ ਦੇ ਸਭ ਤੋਂ ਵੱਡੇ ਉਲਟਫੇਰ ਵਿਚ ਚੌਥੀ ਸੀਡ ਰੋਮਾਨੀਆ ਦੀ ਸਿਮੋਨਾ ਹਾਲੇਪ ਹਾਰ ਕੇ ਟੂਰਨਾਮੈਂਟ ਵਿਚੋਂ ਬਾਹਰ ਹੋ ਗਈ। ਮੌਜੂਦਾ ਵਿੰਬਲਡਨ ਚੈਂਪੀਅਨ ਹਾਲੇਪ ਨੂੰ ਅਮਰੀਕਾ ਦੀ ਟੇਲਰ ਟਾਓਨਸੇਂਡ ਨੇ ਪਹਿਲਾ ਸੈੱਟ ਹਾਰ ਜਾਣ ਤੋਂ ਬਾਅਦ ਸ਼ਾਨਦਾਰ ਵਾਪਸੀ ਕਰਦਿਆਂ 2 ਘੰਟੇ ਚਾਰ ਮਿੰਟ ਵਿਚ 2-6, 6-3, 7-6 ਨਾਲ ਹਰਾ ਦਿੱਤਾ। ਛੇਵÄ ਸੀਡ ਚੈੱਕ ਗਣਰਾਜ ਦੀ ਪੇਤ੍ਰਾ ਕਵੀਤੋਵਾ ਨੂੰ ਵੀ ਟੂਰਨਾਮੈਂਟ ਵਿਚੋਂ ਬਾਹਰ ਦਾ ਰਸਤਾ ਦੇਖਣਾ ਪਿਆ। ਕਵੀਤੋਵਾ ਨੂੰ ਜਰਮਨੀ ਦੇ ਆਂਦ੍ਰਿਯਾ ਪੇਤਕੋਵਿਚ ਨੇ ਲਗਾਤਾਰ ਸੈੱਟਾਂ ਵਿਚ 6-4, 6-4 ਨਾਲ ਹਰਾ ਦਿੱਤਾ। 
ਪੁਰਸ਼ਾਂ ਵਿਚ ਛੇਵÄ ਸੀਡ ਜਰਮਨੀ ਦਾ ਅਲੈਗਜ਼ੈਂਡਰ ਜਵੇਰੇਵ, ਪੰਜਵÄ ਸੀਡ ਰੂਸ ਦਾ ਡੇਨਿਲ ਮੇਦਵੇਦੇਵ, 13ਵÄ ਸੀਡ ਫਰਾਂਸ ਦਾ ਗਾਇਲ ਮੋਂਫਿਲਸ, 14ਵÄ ਸੀਡ ਅਮਰੀਕਾ ਦਾ ਜਾਨ ਇਸਨਰ, 22ਵÄ ਸੀਡ ¬ਕ੍ਰੋਏਸ਼ੀਆ ਦੇ ਮਾਰਿਨ ਸਿਲਿਚ ਅਤੇ 23ਵÄ ਸੀਡ ਸਵਿਟਜ਼ਰਲੈਂਡ ਦੇ ਸਟੇਨਿਲਾਸ ਵਾਵਰਿੰਕਾ ਨੇ ਦੂਜੇ ਦੌਰ ਦੇ ਮੁਕਾਬਲੇ  ਜਿੱਤ ਕੇ ਤੀਜੇ ਦੌਰ ਵਿਚ ਪ੍ਰਵੇਸ਼ ਕਰ ਲਿਆ ਹੈ।  ਓਸਾਕਾ ਦਾ ਤੀਜੇ ਦੌਰ ਵਿਚ ਅਮਰੀਕਾ ਦੀ 15 ਸਾਲਾ ਸਨਸਨੀ ਕੋਕੋ ਗਾਫ ਨਾਲ ਮੁਕਾਬਲਾ ਹੋਵੇਗਾ, ਜਿਸ ਨੇ ਕੁਆਲੀਫਾਇਰ  ਹੰਗਰੀ ਦੀ ਟਿਮੀਆ ਬਾਬੋਸ ਨੂੰ 6-2, 6-4 ਨਾਲ ਹਰਾਇਆ। ਮਹਿਲਾ ਸਿੰਗਲਜ਼ ਵਿਚ ਦੋ ਵਾਰ ਦੀ ਉਪ ਜੇਤੂ ਡੈੱਨਮਾਰਕ ਦੀ ਕੈੈਰੋਲਿਨਾ ਵੋਜਨਿਆਕੀ ਅਤੇ 15ਵÄ ਸੀਡ ਕੈਨੇਡਾ ਦੀ ਬਿਆਂਕਾ ਆਂਦ੍ਰੇਸਕੂ, ਚੀਨ ਦੀ ਨੰਬਰ ਇਕ ਵਾਂਗ ਕਿਆਂਗ ਅਤੇ ਉਸਦੀ ਹਮਵਤਨ ਝਾਂਗ ਸ਼ੂਆਈ ਨੇ ਵੀ ਤੀਜੇ ਦੌਰ ਵਿਚ ਸਥਾਨ ਬਣਾ ਲਿਆ। ਆਸਟਰੇਲੀਆ ਦੇ ਬੈਡ ਬੋਆਏ ਨਿਕ ਕ੍ਰਿਸਗਿਓਸ ਨੇ ਫਰਾਂਸ ਦੇ ਐਂਟੋਏਨ ਹੋਆਂਗ ਨੂੰ 6-4, 6-2, 6-4 ਨਾਲ ਹਰਾ ਕੇ ਤੀਜੇ ਦੌਰ ਵਿਚ ਸਥਾਨ ਬਣਾ ਲਿਆ।


Gurdeep Singh

Content Editor

Related News