ਰਾਸ਼ਟਰੀ ਸਕੁਐਸ਼ ਚੈਂਪੀਅਨਸ਼ਿਪ ''ਚ ਹੋਇਆ ਉਲਟਫੇਰ
Sunday, Oct 20, 2019 - 08:56 PM (IST)

ਚੇਨਈ— ਤਾਮਿਲਨਾਡੂ ਦੇ ਖਿਡਾਰੀ ਐੱਸ ਅਕਸ਼ੈ ਸ਼੍ਰੀ ਤੇ ਰਤਿਕਾ ਸੀਲਾਨਾ ਨੇ ਐਤਵਾਰ ਨੂੰ ਇੱਥੇ ਸਬ ਜੂਨੀਅਰ/ਜੂਨੀਅਰ ਸਕੁਐਸ਼ ਚੈਂਪੀਅਨਸ਼ਿਪ ਦੇ ਲੜਕੀਆਂ ਦੇ ਕ੍ਰਮਵਾਰ- ਅੰਡਰ 15 ਤੇ ਅੰਡਰ 19 ਵਰਗ 'ਚ ਉਲਟਫੇਰ ਕਰਦੇ ਹੋਏ ਦੂਜੀ ਦਰਜਾ ਪ੍ਰਾਪਤ ਖਿਡਾਰੀਆਂ ਨੂੰ ਹਰਾਇਆ। ਲੜਕੀਆਂ ਦੇ ਅੰਡਰ 15 ਵਰਗ 'ਚ ਅਕਸ਼ੈ ਸ਼੍ਰੀ ਨੇ ਦੂਜੀ ਦਰਜਾ ਪ੍ਰਾਪਤ ਮੱਧ ਪ੍ਰਦੇਸ਼ ਦੀ ਆਸੀਆ ਪਟੇਲ ਨੂੰ ਪੰਜ ਗੇਮ 'ਚ 11-13, 6-11, 12-10, 11-1, 11-5 ਨਾਲ ਹਰਾਇਆ। ਅੰਡਰ 19 ਵਰਗ 'ਚ ਰਤਿਕਾ ਨੇ ਮਹਾਰਾਸ਼ਟਰ ਦੀ ਦੂਜੀ ਦਰਜਾ ਪ੍ਰਾਪਤ ਜੋਸ਼ਨਾ ਸਿੰਘ ਨੂੰ ਚਾਰ ਗੇਮ 'ਚ ਹਰਾਇਆ।