B'day special : ਗਰੀਬੀ ਕਾਰਨ ਪੂਰੀ ਨਹੀਂ ਹੋਈ ਪੜ੍ਹਾਈ, ਅੱਜ ਹੈ ਇਸ ਟੀਮ ਦੇ ਧਮਾਕੇਦਾਰ ਓਪਨਰ

08/14/2017 2:26:20 PM

ਨਵੀਂ ਦਿੱਲੀ - ਪਾਕਿਸਤਾਨ ਟੀਮ ਦੇ ਤੂਫਾਨੀ ਓਪਨਰ ਬੱਲੇਬਾਜ਼ ਸ਼ਾਰਜਿਲ ਖਾਨ ਦਾ ਅੱਜ 28ਵਾਂ ਜਨਮ ਦਿਨ ਹੈ। 2013 'ਚ ਪਾਕਿਸਤਾਨ ਟੀਮ ਤੋਂ ਸ਼ੁਰੂਆਤ ਕਰਨ ਵਾਲੇ ਸ਼ਾਰਜਿਲ ਇਕ ਬੇਹੱਦ ਗਰੀਬ ਪਰਿਵਾਰ ਤੋਂ ਹਨ। ਕ੍ਰਿਕਟ ਕਰੀਅਰ ਤੋਂ ਪਹਿਲਾਂ ਉਨ੍ਹਾਂ ਦੇ ਪਰਿਵਾਰ ਦੀ ਸਥਿਤੀ ਇੰਨੀ ਖਰਾਬ ਸੀ ਕਿ ਉਹ ਸਕੂਲ ਦੀ ਪੜ੍ਹਾਈ ਵੀ ਪੂਰੀ ਨਹੀਂ ਕਰ ਸਕੇ ਪਰ ਕ੍ਰਿਕਟ ਜਾ ਜਨੂੰਨ ਉਨ੍ਹਾਂ ਨੂੰ ਇੱਥੇ ਤੱਕ ਲੈ ਆਇਆ ਅਤੇ ਹੁਣ ਪਾਕਿਸਤਾਨ ਨੂੰ ਇਕ ਨਵਾਂ ਤਫੂਨੀ ਬੱਲੇਬਾਜ਼ ਮਿਲ ਗਿਆ ਹੈ। 

PunjabKesari
ਕਮਾਈ ਲਈ ਖੇਡਣਾ ਚਾਹੁੰਦੇ ਸਨ ਕ੍ਰਿਕਟ 
ਸ਼ਾਰਜਿਲ ਦਾ ਜਨਮ 14 ਅਗਸਤ 1989 ਨੂੰ ਪਾਕਿਸਤਾਨ ਦੇ ਸਿੰਧ ਸੂਬੇ 'ਚ ਹੋਇਆ ਸੀ। ਗਰੀਬ ਪਰਿਵਾਰ 'ਚ ਜੰਮੇ ਸ਼ਜ਼ਿਲ ਨੇ ਬਹੁਤ ਮੁਸੀਬਤਾਂ ਦਾ ਸਾਹਮਣਾ ਕਰਦੇ ਹੋਏ ਪ੍ਰਾਇਮਰੀ ਦੀ ਪੜ੍ਹਾਈ ਪੂਰੀ ਕੀਤੀ ਪਰ ਪਰਿਵਾਰ ਦੇ ਖਰਾਬ ਹਾਲਾਤਾਂ ਨੇ ਉਨ੍ਹਾਂ ਨੂੰ ਸਕੂਲ ਛੱਡਣ ਲਈ ਮਜ਼ਬੂਰ ਕਰ ਦਿੱਤਾ। ਜਦਕਿ ਸ਼ਜ਼ਿਦ ਨੇ ਕ੍ਰਿਕਟ ਦਾ ਸਾਥ ਨਹੀਂ ਛੱਡਿਆ।

PunjabKesari

ਉਸ ਦੌਰ 'ਚ ਪਾਕਿਸਤਾਨ ਦੇ ਕ੍ਰਿਕਟਰ ਕ੍ਰਿਕਟ ਨੂੰ ਖੇਡ ਨਹੀਂ ਕਮਾਈ ਦਾ ਸਾਧਨ ਸਮਝਦੇ ਸਨ। ਪਰਿਵਾਰ ਦੀ ਸਥਿਤੀ ਨੂੰ ਦੇਖ ਸ਼ਜ਼ਿਦ ਨੇ ਵੀ ਕ੍ਰਿਕਟ ਨੂੰ ਕਮਾਈ ਦੇ ਜਰੀਏ ਦੀ ਤਰ੍ਹਾਂ ਦੇਕਿਆ। ਉਨ੍ਹਾਂ ਨੇ ਕਦੀ ਸੋਚਿਆ ਨਹੀਂ ਸੀ ਕਿ ਉਹ ਉਕ ਦਿਨ ਪਾਕਿਸਤਾਨ ਟੀਮ ਦੇ ਓਪਨਰ ਬਣ ਜਾਣਗੇ। 

PunjabKesari
ਡੋਮੇਸਟਿਕ ਪੱਧਰ 'ਤੇ ਖੇਡ ਕੇ ਸ਼ਾਰਜਿਲ ਕੁਝ ਪੈਸੇ ਕਮਾਉਣ ਲੱਗੇ। ਉੱਥੇ ਕੁਝ ਚੋਣਕਾਰਾਂ ਦੀ ਨਜ਼ਰ ਸ਼ਾਰਜਿਲ 'ਤੇ ਪਈ ਅਤੇ ਉਨ੍ਹਾਂ ਨੇ ਟ੍ਰਾਇਲ ਲਈ ਬੁਲਾਇਆ ਗਿਆ। ਉਨ੍ਹਾਂ ਨੂੰ ਵਧੀਆ ਖੇਡ ਕੇ 2013 'ਚ ਅਫਗਾਨਿਸਤਾਨ ਖਿਲਾਫ ਟੀ-20 ਅਤੇ ਸ਼੍ਰੀਲੰਕਾ ਖਿਲਾਫ ਵਨਡੇ ਤੋਂ ਸ਼ੁਰੂਆਤ ਕਰਨ ਦਾ ਮੌਕਾ ਮਿਲ ਗਿਆ। ਸ਼ਾਰਜਿਲ ਹੁਣ ਤੱਕ 25 ਵਨਡੇ 'ਚ 113 ਦੇ ਸਟ੍ਰਾਈਕ ਰੇਟ ਨਾਲ ਖੇਡ 812 ਰਨ ਬਣਾ ਚੁੱਕੇ ਹਨ।

PunjabKesari


Related News