ਸਟੇਡੀਅਮ ਵਿਚ ਇਕ ਵਾਰ ਇਕ ਖਿਡਾਰੀ ਨੂੰ ਹੀ ਜਾਣ ਦਿੱਤਾ ਗਿਆ
Sunday, Jul 19, 2020 - 08:50 PM (IST)
ਢਾਕਾ– ਬੰਗਲਾਦੇਸ਼ ਦੇ 9 ਖਿਡਾਰੀਆਂ ਨੇ ਐਤਵਾਰ ਨੂੰ ਅਭਿਆਸ ਸ਼ੁਰੂ ਕੀਤਾ ਪਰ ਕੋਵਿਡ-19 ਮਹਾਮਾਰੀ ਤੋਂ ਬਚਣ ਲਈ ਸੁਰੱਖਿਆ ਪ੍ਰੋਟੋਕਾਲ ਦੇ ਤਹਿਤ ਸਟੇਡੀਅਮ ਵਿਚ ਅਭਿਆਸ ਲਈ ਇਕ ਵਾਰ ਵਿਚ ਸਿਰਫ ਇਕ ਕ੍ਰਿਕਟਰ ਨੂੰ ਹੀ ਜਾਣ ਦੀ ਮਨਜ਼ੂਰੀ ਦਿੱਤੀ ਗਈ। ਰਿਪੋਰਟ ਅਨੁਸਾਰ ਬੰਗਲਾਦੇਸ਼ ਕ੍ਰਿਕਟ ਬੋਰਡ (ਬੀ. ਸੀ. ਬੀ.) ਨੇ ਮਾਰਚ ਤੋਂ ਬਾਅਦ ਪਹਿਲੀ ਵਾਰ ਆਪਣੀਆਂ ਖੇਡ ਸਹੂਲਤਾਂ ਦੇ ਇਸਤੇਮਾਲ ਨੂੰ ਮਨਜ਼ੂਰੀ ਦਿੱਤੀ। ਕੋਰੋਨਾ ਵਾਇਰਸ ਫੈਲਣ ਦੇ ਕਾਰਣ ਮਾਰਚ ਵਿਚ ਦੁਨੀਆ ਭਰ ਵਿਚ ਕ੍ਰਿਕਟ ਗਤੀਵਿਧੀਆਂ ਬੰਦ ਕਰ ਦਿੱਤੀਆਂ ਗਈਆਂ ਸਨ।
ਸਾਬਕਾ ਕਪਤਾਨ ਮੁਸਤਾਫਿਜ਼ੁਰ ਰਹਿਮਾਨ, ਮੁਹੰਮਦ ਮਿਥੁਨ, ਸ਼ਫੀਉੱਲ ਇਸਲਾਮ ਨੇ ਢਾਕਾ ਵਿਚ ਅਭਿਆਸ ਕੀਤਾ। ਸਟੇਡੀਅਮ ਦੇ ਅੰਦਰ ਸਿਰਫ ਇਕ ਟ੍ਰੇਨਰ ਨੂੰ ਕ੍ਰਿਕਟਰ ਦੇ ਨਾਲ ਜਾਣ ਦੀ ਮਨਜ਼ੂਰੀ ਦਿੱਤੀ ਗਈ। ਦੋਵਾਂ ਨੇ ਆਪਣੀ ਪਾਣੀ ਦੀ ਬੋਤਲ, ਸੀਟ ਤੇ ਟਾਇਲੇਟ ਵੱਖ-ਵੱਖ ਇਸਤੇਮਾਲ ਕੀਤੀ।