ਵਨ ਡੇ ਵਿਚ ਅਰਧ ਸੈਂਕੜਾ ਲਾਉਣ ਵਾਲਾ ਸਭ ਤੋਂ ਨੌਜਵਾਨ ਖਿਡਾਰੀ ਬਣਿਆ ਕੁਸ਼ਲ
Sunday, Feb 09, 2020 - 06:40 PM (IST)

ਕਾਠਮੰਡੂ : ਨੇਪਾਲ ਦਾ ਕੁਸ਼ਲ ਮੱਲਾ ਵਨ ਡੇ ਕ੍ਰਿਕਟ ਵਿਚ ਅਰਧ ਸੈਂਕੜਾ ਲਾਉਣ ਵਾਲਾ ਦੁਨੀਆ ਦਾ ਸਭ ਤੋਂ ਨੌਜਵਾਨ ਖਿਡਾਰੀ ਬਣ ਗਿਆ ਹੈ। ਖੱਬੇ ਹੱਥ ਦੇ ਬੱਲੇਬਾਜ਼ ਕੁਸ਼ਲ ਨੇ ਵਿਸ਼ਵ ਕੱਪ ਲੀਗ ਦੇ ਦੂਜੇ ਮੁਕਾਬਲੇ ਵਿਚ ਅਮਰੀਕਾ ਵਿੱਰੁਧ ਸ਼ਨੀਵਾਰ ਨੂੰ 51 ਗੇਂਦਾਂ ਵਿਚ 50 ਦੌੜਾਂ ਬਣਾਈਆਂ ਤੇ ਇਸ ਤਰ੍ਹਾਂ ਉਹ ਵਨ ਡੇ ਵਿਚ ਅਰਧ ਸੈਂਕੜਾ ਲਾਉਣ ਵਾਲਾ ਸਭ ਤੋਂ ਨੌਜਵਾਨ ਬੱਲੇਬਾਜ਼ ਬਣ ਗਿਆ ਹੈ। ਉਸ਼ਦੀ ਉਮਰ 15 ਸਾਲ 340 ਦਿਨ ਹੈ।
ਉਸ ਨੇ ਹਮਵਤਨ ਰੋਹਿਤ ਕੁਮਾਰ ਪੋਦੇਲ ਦਾ ਰਿਕਾਰਡ ਤੋੜਿਆ ਹੈ, ਜਿਸ ਨੇ 16 ਸਾਲ 146 ਦਿਨ ਦੀ ਉਮਰ ਵਿਚ ਪਿਛਲੇ ਸਾਲ ਯੂ. ਏ. ਈ. ਵਿਰੁੱਧ ਅਰਧ ਸੈਂਕੜਾ ਬਣਾਇਆ ਸੀ। ਬਰਤ ਦੇ ਲੀਜੈਂਡ ਕ੍ਰਿਕਟਰ ਸਚਿਨ ਤੇਂਦੁਲਕਰ ਨੇ 1989 ਵਿਚ ਪਾਕਿਸਤਾਨ ਵਿਰੁੱਧ ਜਦੋਂ ਅਰਧ ਸੈਂਕੜਾ ਲਾਇਆ ਸੀ ਤਾਂ ਉਸਦੀ ਉਮਰ 16 ਸਾਲ 214 ਦਿਨ ਦੀ ਸੀ। ਕੁਸ਼ਾਲ ਨੇ ਨੇਪਾਲ ਲਈ 3 ਟੀ-20 ਮੁਕਾਬਲੇ ਖੇਡੇ ਹਨ। ਉਸਦੇ ਅਰਧ ਸੈਂਕੜੇ ਦੇ ਦਮ 'ਤੇ ਨੇਪਾਲ ਨੇ ਅਮਰੀਕਾ ਨੂੰ ਹਾਰਇਆ।